World’s tallest man searching Bride: ਆਪਣੀ ਪੂਰੀ ਜ਼ਿੰਦਗੀ ਜਿਉਣ ਲਈ ਹਰ ਕਿਸੇ ਨੂੰ ਇੱਕ ਸਾਥੀ ਦੀ ਭਾਲ ਹੁੰਦੀ ਹੈ। ਤੁਰਕੀ ਦੇ 8 ਫੁੱਟ 4 ਇੰਚ ਲੰਬੇ (World’s tallest Man) ਸੁਲਤਾਨ ਕੋਸੇਨ (Sultan Kosen) ਨੂੰ ਵੀ ਆਪਣੀ ਜ਼ਿੰਦਗੀ ਜਿਊਣ ਲਈ ਸਾਥੀ ਦੀ ਲੋੜ ਹੈ। ਹੁਣ ਉਹ ਇਸ ਲਈ ਦਿਨ-ਰਾਤ ਇੱਕ ਕਰ ਰਹੇ ਹਨ ਤੇ ਆਪਣੇ ਵਤਨ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਲਾੜੀ ਲੱਭ (World’s tallest man searching Bride) ਰਹੇ ਹਨ।



 
ਅਜਿਹਾ ਨਹੀਂ ਕਿ ਉਨ੍ਹਾਂ ਦਾ ਪਹਿਲਾਂ ਵਿਆਹ ਨਹੀਂ ਹੋਇਆ ਸੀ। 39 ਸਾਲਾ ਸੁਲਤਾਨ ਦਾ ਪਹਿਲਾਂ ਇੱਕ ਸੀਰੀਆਈ ਔਰਤ ਨਾਲ ਵਿਆਹ ਹੋਇਆ ਸੀ। ਇਹ ਵਿਆਹ ਕੁਝ ਸਾਲ ਚੱਲਿਆ, ਪਰ ਹੁਣ ਉਨ੍ਹਾਂ ਦਾ ਤਲਾਕ ਹੋ ਗਿਆ ਹੈ। ਉਹ ਆਪਣੇ ਲਈ ਸੋਹਣੀ ਲਾੜੀ ਚਾਹੁੰਦੇ ਹਨ, ਜੋ ਉਨ੍ਹਾਂ ਦੇ ਕੱਦ ਤੇ ਦਿਲ ਨਾਲ ਮੇਲ ਖਾਂਦੀ ਹੋਵੇ।

ਦੁਨੀਆ ਦੇ ਸਭ ਤੋਂ ਲੰਬੇ ਸ਼ਖ਼ਸ ਨੂੰ ਲਾੜੀ ਦੀ ਜ਼ਰੂਰਤ
ਪੇਸ਼ੇ ਤੋਂ ਕਿਸਾਨ ਸੁਲਤਾਨ ਕੋਸੇਨ ਇੱਕ ਅਜਿਹੀ ਕੁੜੀ ਦੀ ਤਲਾਸ਼ ਕਰ ਰਹੇ ਹਨ, ਜੋ ਉਨ੍ਹਾਂ ਨੂੰ ਪਿਆਰ ਕਰੇ ਅਤੇ ਉਨ੍ਹਾਂ ਦੇ ਬੱਚਿਆਂ ਦੀ ਮਾਂ ਬਣੇ। ਉਹ ਆਪਣੇ ਪਰਿਵਾਰ 'ਚ ਪਤਨੀ ਦੇ ਨਾਲ-ਨਾਲ ਇਕ ਪੁੱਤਰ ਤੇ ਇੱਕ ਧੀ ਵੀ ਚਾਹੁੰਦੇ ਹਨ।

ਕੋਸੇਨ ਨੇ ਇਸ ਤੋਂ ਪਹਿਲਾਂ 2013 'ਚ ਇਕ ਸੀਰੀਆਈ ਔਰਤ ਨਾਲ ਵਿਆਹ ਕੀਤਾ ਸੀ। ਉਸ ਦਾ ਕੱਦ 5 ਫੁੱਟ 9 ਇੰਚ ਸੀ। ਔਰਤ ਉਸ ਤੋਂ 10 ਸਾਲ ਛੋਟੀ ਸੀ। ਇਸ ਵਿਆਹ ਦੌਰਾਨ ਉਨ੍ਹਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਦੋਵੇਂ ਇਕ-ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸਨ।

ਉਹ ਤੁਰਕੀ ਬੋਲਦਾ ਸੀ, ਜਦਕਿ ਪਹਿਲੀ ਪਤਨੀ ਅਰਬੀ ਬੋਲਦੀ ਸੀ। ਹਾਲਾਂਕਿ ਉਨ੍ਹਾਂ ਦਾ ਵਿਆਹ ਕਈ ਸਾਲਾਂ ਤਕ ਚੱਲਿਆ ਅਤੇ ਹਾਲ ਹੀ 'ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਹੁਣ ਉਹ ਇਕ ਵਾਰ ਫਿਰ ਆਪਣੇ ਲਈ ਲਾੜੀ ਦੀ ਤਲਾਸ਼ ਕਰ ਰਿਹਾ ਹੈ ਅਤੇ ਇਸ ਲਈ ਉਹ ਰੂਸ ਆਇਆ ਹੈ।

ਮੈਡੀਕਲ ਕੰਡੀਸ਼ਨ ਕਾਰਨ ਲਗਾਤਾਰ ਵਧਦੀ ਗਈ ਲੰਬਾਈ
ਤੁਰਕੀ ਦੇ ਮੈਡ੍ਰਿਨ 'ਚ ਜਨਮੇ ਸੁਲਤਾਨ ਨੂੰ ਪਿਟਿਊਟਰੀ ਗਲੈਂਡ 'ਚ ਟਿਊਮਰ ਹੈ। ਇਸ ਕਾਰਨ ਉਨ੍ਹਾਂ ਦੀ ਗਲੈਂਡ ਇੰਨੀ ਜ਼ਿਆਦਾ ਗ੍ਰੋਥ ਹਾਰਮੋਨ ਬਣਾਉਂਦੀ ਹੈ ਕਿ ਉਨ੍ਹਾਂ ਦੀ ਲੰਬਾਈ ਨਹੀਂ ਰੁਕਦੀ। 8 ਫੁੱਟ 3 ਇੰਚ ਦੇ ਕੱਦ ਵਾਲੇ ਸੁਲਤਾਨ ਦਾ ਨਾਂਅ ਸਭ ਤੋਂ ਲੰਬੇ ਸ਼ਖ਼ਸ ਵਜੋਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ ਹੋ ਗਿਆ ਹੈ।

ਹਾਲਾਂਕਿ ਸੁਲਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੰਬਾਈ ਉਸ ਲਈ ਕਈ ਵਾਰ ਮੁਸ਼ਕਲ ਬਣ ਜਾਂਦੀ ਹੈ। ਇਨ੍ਹਾਂ ਵਿੱਚੋਂ ਇਕ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਕੱਦ ਦੇ ਹਿਸਾਬ ਨਾਲ ਕੁੜੀ ਵੀ ਨਹੀਂ ਮਿਲਦੀ। ਫਿਲਹਾਲ ਉਹ ਰੂਸੀ ਕੁੜੀ ਨਾਲ ਵਿਆਹ ਕਰਨਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੇ ਸੁਣਿਆ ਹੈ ਕਿ ਇੱਥੋਂ ਦੀਆਂ ਕੁੜੀਆਂ ਬਹੁਤ ਵਫ਼ਾਦਾਰ ਹੁੰਦੀਆਂ ਹਨ।


 


 

 


ਇਹ ਵੀ ਪੜ੍ਹੋ : IND vs SA: 2 ਸਾਲ ਬਾਅਦ ਵਾਪਸੀ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ ਇਸ ਗੇਂਦਬਾਜ਼ ਨੇ ਵਿਰਾਟ ਕੋਹਲੀ ਨੂੰ ਦੱਸਿਆ ਵੱਡੀ ਚੁਣੌਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490