ਚੰਡੀਗੜ੍ਹ: ਟੀ-20 ਸੀਰੀਜ਼ ਦੇ ਦੂਜੇ ਮੁਕਾਬਲੇ ਦੇ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ ਤਿਆਰੀਆਂ ਕਰ ਲਈਆਂ ਹਨ। ਇੰਡੀਆ ਅਤੇ ਸਾਉਥ ਅਫਰੀਕਾ ਦੀ ਟੀਮਾਂ ਅੱਜ ਇੱਥੇ ਪਹੁੰਚ ਰਹੀਆਂ ਹਨ। ਪੀਸੀਏ ਸਟੇਡੀਅਮ ‘ਚ 18 ਤਾਰੀਖ ਨੂੰ ਮੈਚ ਹੋਣਾ ਹੈ। ਅੱਜ ਸਵੇਰੇ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਏਅਰਪੋਰਟ ‘ਤੇ ਪਹੁੰਚੇਗੀ ਅਤੇ ਉਸ ਤੋਂ ਬਾਅਤ ਦਪਹਿਰ 2:20 ਵਜੇ ਇੰਡੀਆ ਦੀ ਟੀਮ ਪਹੁੰਚ ਰਹੀ ਹੈ।


ਮੈਚ ਦੇ ਦੌਰਾਨ ਸੁਰੱਖਿਆ ਵਿਵਸਥਾ ਪੂਰੀ ਮੁਕਮਲ ਕੀਤੀ ਜਾ ਚੁੱਕੀ ਹੈ। ਪਾਕਿੰਗ ਦੇ ਲਈ ਕਈ ਥਾਂਵਾਂ ਤੈਅ ਕੀਤੀਆਂ ਗਈਆਂ ਹਨ। ਅੱਜ ਪੀਸੀਏ ਮੈਂਬਰਾਂ ਅਤੇ ਡੀਸੀ ਮੁਹਾਲੀ ‘ਚ ਮੀਟਿੰਗ ਹੋਣੀ ਹੈ। ਜਿਸ ‘ਚ ਮੈਚ ਨੂੰ ਲੈ ਕੀਤੀ ਜਾ ਰਹੀ ਸੁਰੱਖਿਆ ਵਿਵਸਥਾ ਬਾਰੇ ਗੱਲ ਕੀਤੀ ਜਾਵੇਗੀ। ਪੀਸੀਏ ਦੇ ਸੈਕ੍ਰੇਟਰੀ ਆਰਪੀ ਸਿੰਗਲਾ ਨੇ ਕਿਹਾ ਕਿ ਇਸ ਮੈਚ ਨੂੰ ਲੈ ਲੋਕਾਂ ‘ਚ ਕਾਫੀ ਉਤਸ਼ਾਹ ਹੈ ਅਤੇ ਇਸ ਵਾਰ ਮੈਚ ਵੇਖਣ ਕਈ ਲੋਕਾਂ ਦੇ ਆਉਣ ਦੀ ਉਮੀਦ ਹੈ।


ਸਾਉਥ ਅਫਰੀਕਾ ਦੀ ਟੀਮ ਪੀਸੀਏ ‘ਚ ਪਹਿਲੀ ਵਾਰ ਟੀ-20 ਇੰਟਰਨੇਸ਼ਨਲ ਮੈਚ ਖੇਡੇਗੀ। ਹੁਣ ਤਕ ਪੀਸੀਏ ‘ਚ ਚਾਰ ਟੀ-20 ਇੰਟਰਨੈਸ਼ਨਲ ਮੈਚ ਹੋ ਚੁੱਕੇ ਹਨ। ਟੀਮ ਇੰਡੀਆ ਨੇ ਇੱਥੇ ਦੋ ਮੈਚ ਖੇਡੇ ਹਨ ਜਿਨ੍ਹਾਂ ‘ਚ ਉਸ ਨੂੰ ਜਿੱਤ ਹਾਸਲ ਹੋਈ। ਇਸ ਮੈਦਾਨ ‘ਤੇ ਆਖਰੀ ਟੀ-20 ਇੰਟਰਨੈਸ਼ਨਲ ਮੈਚ 27 ਮਾਰਚ 2016 ਨੂੰ ਇੰਡੀਆ ਅਤੇ ਆਸਟ੍ਰੇਲੀਆ ‘ਚ ਟੀਮਾਂ ‘ਚ ਖੇਡੀਆ ਗਿਆ ਸੀ।


ਵਿਰਾਟ ਕੋਹਲੀ ਨੇ ਮੁਹਾਲੀ ਦੇ ਮੈਦਾਨ ‘ਚ ਟੀ-20 ਇੰਟਰਨੈਸ਼ਨਲ ਮੈਚ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ। ਵਿਰਾਟ ਨੇ ਇੱਥੇ ਇਹ ਹੀ ਮੈਚ ਖੇਡਿਆ ਜਿਸ ‘ਚ 82 ਦੌੜਾਂ ਬਣਾਇਆਂ ਸੀ।