ਭਾਰਤ ਨੇ 71 ਸਾਲ ਬਾਅਦ ਸਿਰਜਿਆ ਇਤਿਹਾਸ, ਇੰਝ ਮਨਾਇਆ ਜਸ਼ਨ
ਪੁਜਾਰਾ ਨੇ ਗੇਂਦਬਾਜ਼ਾਂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਸਾਰੇ ਟੀਮ ਮੈਂਬਰਾਂ ਨੇ ਖ਼ੂਬ ਜਸ਼ਨ ਮਨਾਇਆ।
ਪੁਜਾਰਾ ਨੇ ਕਿਹਾ ਕਿ ਅਗਲੀ ਸੀਰੀਜ਼ 6-7 ਮਹੀਨੇ ਬਾਅਦ ਹੈ, ਇਸ ਲਈ ਤਿਆਰੀ ਕਰਨ ਵਾਸਤੇ ਥੋੜਾ ਸਮਾਂ ਮਿਲ ਜਾਏਗਾ। ਉਸ ਨੇ ਕਿਹਾ ਕਿ ਉਹ ਵ੍ਹਾਈਟ ਬਾਲ ਖੇਡਣਾ ਚਾਹੇਗਾ ਪਰ ਟੈਸਟ-ਕ੍ਰਿਕੇਟ ਉਸ ਦੀ ਪਹਿਲੀ ਪਸੰਦ ਹੈ ਤੇ ਹਮੇਸ਼ਾ ਰਹੇਗੀ।
ਪੁਜਾਰਾ ਨੇ ਜਿੱਤ ਮਗਰੋਂ ਕਿਹਾ ਕਿ ਇਹ ਉਸ ਲਈ ਬਿਹਤਰੀਨ ਮਹਿਸੂਸ ਕਰਨ ਵਾਲਾ ਸਮਾਂ ਹੈ। ਖ਼ਾਸਕਰਕੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਵਿੱਚ ਹਰਾਉਣਾ ਕਦੀ ਆਸਾਨ ਨਹੀਂ ਰਹਿੰਦਾ।
ਕਪਤਾਨ ਕੋਹਲੀ ਨੇ ਕਿਹਾ ਕਿ ਇਹ ਜਿੱਤ ਉਸ ਦੀ ਹੁਣ ਤਕ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਟੀਮ ਲਈ ਵੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਹੈ।
ਕਪਤਾਨ ਕੋਹਲੀ ਨੇ ਕਿਹਾ ਕਿ ਇਸ ਟੀਮ ਦਾ ਹਿੱਸਾ ਹੋਣ ਤੋਂ ਜ਼ਿਆਦਾ ਮਾਣ ਉਸ ਨੂੰ ਕਿਸੇ ਚੀਜ਼ ਵਿੱਚ ਨਹੀਂ ਹੈ। ਉਸ ਨੇ ਕਿਹਾ ਕਿ ਇਸ ਟੀਮ ਦੀ ਕਪਤਾਨੀ ਕਰਨਾ ਉਸ ਲਈ ਮਾਣ ਵਾਲੀ ਗੱਲ ਹੈ।
ਚੌਥੇ ਟੈਸਟ ਵਿੱਚ ਭਾਰਤ ਨੇ ਇੱਕ ਹੋਰ ਵੱਡਾ ਕਾਰਨਾਮਾ ਕੀਤਾ। ਇੱਥੇ ਟੀਮ ਨੇ ਆਸਟ੍ਰੇਲੀਆ ਨੂੰ 30 ਸਾਲਾਂ ਬਾਅਦ ਪਹਿਲੀ ਵਾਰ ਫੌਲੋਅੱਪ ਕਰਨ ਲਈ ਮਜਬੂਰ ਕੀਤਾ।
ਚੌਥੇ ਟੈਸਟ ਵਿੱਚ ਭਾਰਤ ਦੇ ਵਿਸ਼ਾਲ ਸਕੋਰ 622 ਦੇ ਜਵਾਬ ’ਚ ਆਸਟ੍ਰੇਲੀਆ ਦੀ ਪਹਿਲੀ ਪਾਰੀ 300 ਦੌੜਾਂ ’ਤੇ ਹੀ ਸਿਮਟ ਗਈ ਸੀ।
ਸਿਡਨੀ ਟੈਸਟ ਮੈਚ ਦੇ ਆਖਰੀ ਦਿਨ ਮੀਂਹ ਪੈਣ ਕਾਰਨ ਇਹ ਮੈਚ ਡਰਾਅ ਰਿਹਾ।
ਚੇਤੇਸ਼ਵਰ ਪੁਜਾਰਾ ਨੂੰ ‘ਪਲੇਅਰ ਆਫ ਦ ਸੀਰੀਜ਼’ ਦੀ ਖਿਤਾਬ ਦਿੱਤਾ ਗਿਆ ਹੈ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਸ ਨੇ ਇਸ ਸੀਰੀਜ਼ ਵਿੱਚ 3 ਸੈਂਕੜੇ ਤੇ ਇੱਕ ਅੱਧ ਸੈਂਕੜੇ ਨਾਲ 74.42 ਦੀ ਔਸਤ ਨਾਲ ਸਭ ਤੋਂ ਵੱਧ 521 ਦੌੜਾਂ ਬਣਾਈਆਂ।
71 ਸਾਲ ਪੁਰਾਣਾ ਇਤਿਹਾਸ ਬਦਲਦਿਆਂ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਬਾਰਡਰ ਗਾਵਸਕਰ ਟ੍ਰਾਫੀ ਵਿੱਚ ਹਰਾ ਕੇ 2-1 ਨਾਲ ਸੀਰੀਜ਼ ’ਤੇ ਕਬਜ਼ਾ ਕਰ ਲਿਆ ਹੈ। 1947-48 ਤੋਂ ਸ਼ੁਰੂ ਹੋਈ ਇਸ ਸੀਰੀਜ਼ ਵਿੱਚ ਪਹਿਲੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਉਸੇ ਦੀ ਧਰਤੀ ’ਤੇ ਹਾਰ ਦਿੱਤੀ ਹੈ।