ਨਵੀਂ ਦਿੱਲੀ: ਤਿੰਨ ਵਨਡੇ ਅਤੇ ਪੰਜ ਟੀ-20 ਮੈਚਾਂ ਦੀ ਸੀਰੀਗ਼ ਖੇਡਣ ਗਈ ਭਾਰਤੀ ਮਹਿਲਾ ਟੀਮ ਰੋਜ਼ਾਨਾ ਭੱਤਾ ਨਾ ਮਿਲਣ ਕਰਕੇ ਵੇਸਟਇੰਡੀਜ਼ ‘ਚ ਫੱਸ ਗਈ। ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਦੇ ਅਧਿਕਾਰੀ ਜਲਦੀ ਹੀ ਹਰਕਤ ‘ਚ ਆਏ ਅਤੇ ਉਨ੍ਹਾਂ ਨੇ ਮਿਤਾਲੀ ਰਾਜ ਸਣੇ ਬਾਕੀ ਟੀਮ ਦੇ ਅਕਾਉਂਟ ‘ਚ ਭੱਤੇ ਦੀ ਰਕਮ ਜਮਾਂ ਕਰਵਾਈ।
ਇਸ ਬਾਰੇ ਬੀਸੀਸੀਆਈ ਅਧਿਕਾਰੀ ਨੇ ਕਿਹਾ, “ਸੀਓਏ ਤਹਿਤ ਕੰਮ ਨੂੰ ਲੈ ਕੇ ਚੰਗੀ ਗੱਲਾਂ ਹੋਈ ਅ ਉਸ ਤੋਂ ਬਾਅਦ ਅਜਿਹਾ ਦਿਨ ਵੇਖਣਾ ਪਿਆ ਜਦੋਂ ਸਾਡੀ ਟੀਮ ਦੀਆਂ ਕੁੜੀਆਂ ਨੂੰ ਬਗੈਰ ਪੈਸੇ ਦੇ ਵਿਦੇਸ਼ੀ ਜ਼ਮੀਨ ‘ਤੇ ਰਹਿਣਾ ਪਿਆ। ਇਸ ਦਾ ਜ਼ਿੰਮੇਦਾਰ ਕੌਣ ਹੈ? ਜੇਕਰ ਵਿੱਤੀ ਪ੍ਰਕਿਰੀਆ 18 ਸਤੰਬਰ ਨੂੰ ਸ਼ੁਰੂ ਹੋਈ ਸੀ ਤਾਂ ਦਸਤਾਵੇਜਾਂ ਨੂੰ ਪੂਰਾ ਕਰਨ ‘ਚ 24 ਅਕਤੂਬਰ ਤਕ ਦਾ ਸਮਾਂ ਕਿਉਂ ਲੱਗਿਆ”?
ਇੱਕ ਹੋਰ ਅਧਿਕਾਰੀ ਨੇ ਕਿਹਾ, “ਜੇਕਰ ਮੇਰੀ ਅੰਦਾਜ਼ਾ ਸਹੀ ਹੈ ਤਾਂ ਇਜਾਜ਼ਤ ਲੈਣ ਦੇ ਲਈ ਕਰੀਮ ਨੂੰ 23 ਸਤੰਬਰ ਨੂੰ ਪਹਿਲਾਂ ਮੇਲ ਭੇਦਿਆ ਗਿਆ ਸੀ। ਉਨ੍ਹਾਂ ਨੂੰ 25 ਸਤੰਬਰ ਨੂੰ ਰਿਮਾਇੰਡਰ ਭੇਜਿਆ ਗਿਆ ਅਤੇ ਦੂਜਾ ਰਿਮਾਇੰਡਰ 24 ਅਕਤੂਬਰ ਨੂੰ ਭੇਜਿਆ ਗਿਆ। ਆਖਰ ‘ਚ ਉਨ੍ਹਾਂ ਨੇ ਸੀਐਫਓ ਦੀ ਪਰਮਿਸ਼ਨ ਲਈ ਉਨ੍ਹਾਂ ਇੱਕ ਮੇਲ ਕੀਤਾ। ਕੀ ਇਹ ਉਹੀਂ ਪ੍ਰੋਫੈਸ਼ਨਲ ਸੈੱਟਅਪ ਹੈ ਜਿਸ ਬਾਰੇ ਸੀਓਏ ਸਮੇਂ-ਸਮੇਂ ‘ਤੇ ਗੱਲ ਕਰਦਾ ਹੈ”?
ਭੱਤਾ ਨਾ ਹੋਣ ਕਾਰਨ ਵੇਸਟਇੰਡੀਜ਼ ‘ਚ ਫੱਸੀ ਮਹਿਲਾ ਕ੍ਰਿਕਟ ਟੀਮ, ਹਰਕੱਤ ‘ਚ ਆਈ ਬੀਸੀਸੀਆਈ
ਏਬੀਪੀ ਸਾਂਝਾ
Updated at:
31 Oct 2019 05:07 PM (IST)
ਤਿੰਨ ਵਨਡੇ ਅਤੇ ਪੰਜ ਟੀ-20 ਮੈਚਾਂ ਦੀ ਸੀਰੀਗ਼ ਖੇਡਣ ਗਈ ਭਾਰਤੀ ਮਹਿਲਾ ਟੀਮ ਰੋਜ਼ਾਨਾ ਭੱਤਾ ਨਾ ਮਿਲਣ ਕਰਕੇ ਵੇਸਟਇੰਡੀਜ਼ ‘ਚ ਫੱਸ ਗਈ। ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਦੇ ਅਧਿਕਾਰੀ ਜਲਦੀ ਹੀ ਹਰਕਤ ‘ਚ ਆਏ।
- - - - - - - - - Advertisement - - - - - - - - -