ਜੰਮੂ-ਕਸ਼ਮੀਰ: ਭਾਰਤ 'ਚ ਹੁਣ ਸੂਬਾ ਘੱਟ ਹੋਣ ਦੇ ਨਾਲ ਹੀ ਦੋ ਨਵੇਂ ਕੇਂਦਰ ਸ਼ਾਸਿਤ ਸੂਬੇ ਹੋ ਗਏ ਹਨ। ਜੰਮੂ-ਕਸ਼ਮੀਰ ਦੇ ਪੁਨਰਗਠਨ ਦਾ ਜੋ ਨਵਾਂ ਕਾਨੂੰਨ ਬਣਿਆ ਹੈ, ਉਹ ਅੱਧੀ ਰਾਤ ਤੋਂ ਬਾਅਦ ਲਾਗੂ ਹੋ ਗਿਆ ਹੈ। ਸੂਬੇ ਦੇ ਪੁਨਰਗਠਨ ਦੇ ਲਾਗੂ ਹੋਣ ਦੀ ਤਰੀਕ 31 ਅਕਤੂਬਰ ਰੱਖੀ ਗਈ ਸੀ। ਦੋਵਾਂ ਕੇਂਦਰ ਸ਼ਾਸਿਤ ਸੂਬਿਆਂ 'ਚ ਉਪ ਰਾਜਪਾਲਾਂ ਦੀ ਨਿਯੁਕਤੀ ਹੋ ਗਈ ਹੈ।



ਦੋਵਾਂ ਉਪ ਰਾਜਪਾਲਾਂ ਨੇ ਸਹੁੰ ਵੀ ਲੈ ਚੁੱਕ ਲਈ ਹੈ। ਰਾਧਾਕ੍ਰਿਸ਼ਨਣ ਮਾਥੁਰ ਲੱਦਾਖ ਦੇ ਪਹਿਲੇ ਉਪ ਰਾਜਪਾਲ ਬਣੇ ਹਨ ਜਦਕਿ ਗਿਰੀਸ਼ ਚੰਦਰ ਮੁਰਮੂ ਨੇ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਸੂਬੇ ਦਾ ਰਾਜਪਾਲ ਵਜੋਂ ਸਹੁੰ ਚੁੱਕੀ। ਰਾਧਾਕ੍ਰਿਸ਼ਨਣ ਮਾਥੁਰ ਨੇ ਲੱਦਾਖ ਦੇ ਪਹਿਲੇ ਉਪ ਰਾਜਪਾਲ ਵਜੋਂ ਲੇਹ 'ਸਹੁੰ ਲਈ।





ਜੰਮੂ-ਕਸ਼ਮੀਰ ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਨੇ ਸਵੇਰੇ ਲੇਹ 'ਚ ਆਰਕੇ ਮਾਥੁਰ ਨੂੰ ਅਹੁਦੇ ਤੇ ਗੁਪਤਤਾ ਦੀ ਸਹੁੰ ਦਿਵਾਈ। ਸਾਬਕਾ ਰੱਖਿਆ ਸਕੱਤਰ ਮਾਥੁਰ ਨੇ ਸਵੇਰੇ 7.45 ਵਜੇ ਲੇਹ ਸਥਿਤ ਸਿੰਧੂ ਸੰਸਕ੍ਰਿਤੀ 'ਚ ਕਰਵਾਏ ਸਮਾਗਮ 'ਚ ਸਹੁੰ ਚੁੱਕੀ।