Ind Vs SA: ਭਾਰਤ ਦੀ ਅੰਡਰ 19 ਟੀਮ ਨੇ ਦੱਖਣ ਅਫਰੀਕਾ ਦੇ ਦੌਰੇ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕਰਦੇ ਹੋਏ ਦੂਜੇ ਯੂਥ ਵਨਡੇ ‘ਚ ਵੀ ਦੱਖਣ ਅਫਰੀਕਾ ਨੂੰ 8 ਵਿਕੇਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਭਾਰਤ ਸਾਹਮਣੇ 29.5 ਓਵਰਾਂ 'ਚ 119 ਦੋੜਾਂ ਦਾ ਟੀਚਾ ਰੱਖਿਆ। ਇਸ ਟੀਚੇ ਦਾ ਪਿੱਛਾ ਕਰਦੇ ਭਾਰਤੀ ਟੀਮ ਨੇ 2 ਵਿਕੇਟ ਗਵਾ ਕੇ 16 ਓਵਰਾਂ 'ਚ ਹੀ 120 ਦੋੜਾਂ ਬਣਾ ਲਈਆਂ।

ਭਾਰਤ ਤੇ ਦੱਖਣ ਅਫਰੀਕਾ ਵਿਚਾਲੇ ਸੀਰੀਜ਼ ਦਾ ਦੂਜਾ ਮੈਚ ਅੱਜ ਯਾਨੀ 28 ਦਸੰਬਰ ਨੂੰ ਬਫੇਲੋ ਪਾਰਕ, ਪੂਰਬੀ ਲੰਡਨ ਵਿੱਚ ਖੇਡਿਆ ਗਿਆ।ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਭਾਰਤੀ ਟੀਮ ਸੀਰੀਜ਼ ਵਿੱਚ 2-0 ਦੀ ਲੀਡ ਹਾਸਲ ਕਰ ਚੁਕੀ ਹੈ। ਦੱਖਣੀ ਅਫਰੀਕਾ ਦਾ ਪ੍ਰਦਰਸ਼ਨ ਕੁੱਝ ਖਾਸ ਨਹੀਂ ਰਿਹਾ।

ਭਾਰਤ ਵਲੋਂ ਯਸ਼ਾਸਵੀ ਜੈਸਵਾਲ ਨੇ 4 ਵਿਕਟਾਂ ਲਈਆਂ ਅਤੇ ਬੱਲੇਬਾਜ਼ੀ ਕਰਦੇ ਹੋਏ 89 ਦੋੜਾਂ ਬਣਾ ਕੇ ਨਾਬਾਦ ਰਹੇ।ਪਹਿਲੇ ਮੈਚ ‘ਚ ਭਾਰਤ ਨੇ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ ਸੀ।