ਪਿਛਲੇ 15 ਮਹੀਨਿਆਂ ’ਚ ਭਾਰਤ ਨੇ ਜਿੱਤੇ ਸਭ ਤੋਂ ਜ਼ਿਆਦਾ ਵਨਡੇ
ਸੁਰੱਖਿਆ ਕਾਰਨਾਂ ਦੀ ਹਵਾਲਾ ਦੇ ਕੇ ਪਿਛਲੇ ਕਈ ਸਾਲਾਂ ਤੋਂ ਕੋਈ ਵੀ ਟੀਮ ਪਾਕਿਸਤਾਨ ਵਿੱਚ ਖੇਡਣ ਨਹੀਂ ਜਾ ਰਹੀ। ਅਜਿਹੇ ਵਿੱਚ ਪਾਕਿਸਤਾਨੀ ਟੀਮ UAE ਨੂੰ ਆਪਣੇ ਘਰੇਲੂ ਮੈਦਾਨ ਵਜੋਂ ਵਰਤ ਰਹੀ ਹੈ।
ਟੀਮ ਇੰਡੀਆ ਨੇ ਚੈਂਪੀਅਨ ਟਰਾਫੀ ਬਾਅਦ ਵਿਦੇਸ਼ ਵਿੱਚ 82+ ਫੀਸਦੀ ਦੀ ਦਰ ਨਾਲ ਵਨਡੇ ਮੁਕਾਬਲੇ ਜਿੱਤੇ। ਹੋਰ ਕੋਈ ਵੀ ਟੀਮ ਇਸ ਅੰਕੜੇ ਦੇ ਆਸਪਾਸ ਵੀ ਨਹੀਂ ਪਹੁੰਚੀ। ਦੂਜੇ ਨੰਬਰ ’ਤੇ ਆਇਰਲੈਂਡ ਹੈ ਜੇ 69 ਫੀਸਦੀ ਨਾਲ ਵਿਦੇਸ਼ੀ ਧਰਤੀ ’ਤੇ ਜਿਤ ਦਰਜ ਕਰਨ ਵਿੱਚ ਕਾਮਯਾਬ ਰਿਹਾ।
ਪਿਛਲੇ 15 ਮਹੀਨਿਆਂ ਦੌਰਾਨ ਪਾਕਿਸਤਾਨ ਨੇ UAE ਵਿੱਚ 10 ਵਨਡੇ ਖੇਡੇ। ਇਨ੍ਹਾਂ ਵਿੱਚੋਂ ਪਾਕਿਸਤਾਨੀ ਟੀਮ ਨੇ ਪੰਜ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਤੇ ਪੰਜਾਂ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯਾਨੀ ਪਾਕਿਸਤਾਨ ਦਾ ਸਕਸੈਸ ਰੇਟ 50 ਫੀਸਦੀ ਰਿਹਾ।
ਵਿਦੇਸ਼ ਵਿੱਚ ਜਿੱਤੇ ਮੁਕਾਬਲਿਆਂ ਦੀ ਗੱਲ ਕੀਤੀ ਜਾਏ ਤਾਂ ਵਿਦੇਸ਼ਾਂ ਵਿੱਚ ਵੀ ਟੀਮ ਇੰਡੀਆ ਅੱਵਲ ਰਹੀ। ਪਿਛਲੇ 15 ਮਹੀਨਿਆਂ ਵਿੱਚ ਭਾਰਤ ਨੇ 34 ਵਿੱਚੋਂ 23 ਵਨਡੇ ਵਿਦੇਸ਼ ਦੀ ਧਰਤੀ ’ਤੇ ਖੇਡੇ ਜਿਨ੍ਹਾਂ ਵਿੱਚੋਂ 19 ਮੈਚਾਂ ’ਤੇ ਜਿੱਤ ਹਾਸਲ ਕੀਤੀ।
ਇਸ ਹਿਸਾਬ ਨਾਲ ਪਿਛਲੇ 15 ਮਹੀਨਿਆਂ ਵਿੱਚ ਟੀਮ ਨੇ ਕੁੱਲ ਮੈਚਾਂ ਵਿੱਚੋਂ 79.41 ਫ਼ੀਸਦੀ ਵਨਡੇ ਜਿੱਤੇ ਸਨ। ਹੋਰ ਕੋਈ ਵੀ ਟੀਮ ਇਸ ਤੋਂ ਜ਼ਿਆਦਾ ਔਸਤ ਨਾਲ ਵਨਡੇ ਵਿੱਚ ਜਿੱਤ ਹਾਸਲ ਨਹੀਂ ਕਰ ਸਕੀ। ਇਗਲੈਂਡ ਦੀ ਟੀਮ ਇਸ ਅੰਕੜੇ ਦੇ ਕਰੀਬ ਜ਼ਰੂਰ ਪਹੁੰਚੀ, ਪਰ ਉਸ ਦਾ ਔਸਤ ਵੀ ਇੱਕ ਫੀਸਦੀ ਘੱਟ ਰਿਹਾ।
ਚੈਂਪੀਅਨ ਟਰਾਫੀ ਬਾਅਦ ਟੀਮ ਨੇ ਹੁਣ ਤਕ 36 ਵਨਡੇ ਖੇਡੇ ਹਨ। ਇਨ੍ਹਾਂ ਵਿੱਚੋਂ ਇੱਕ ਵਨਡੇ ਰੱਦ ਹੋ ਗਿਆ ਜਦਕਿ ਏਸ਼ੀਆ ਕੱਪ ਵਿੱਚ ਅਫ਼ਗ਼ਾਨਿਸਤਾਨ ਖ਼ਿਲਾਫ਼ ਖੇਡਿਆ ਗਿਆ ਮੁਕਾਬਲਾ ਟਾਈ ਰਿਹਾ। ਬਾਕੀ 34 ਵਨਡੇ ਮੈਚਾਂ ਵਿੱਚੋਂ ਭਾਰਤ ਨੇ 27 ਮੁਕਾਬਲਿਆਂ ’ਤੇ ਜਿੱਤ ਹਾਸਲ ਕੀਤੀ।
ਟੀਮ ਇੰਡੀਆ ਨੇ ਏਸ਼ੀਆ ਕੱਪ ਦਾ ਖ਼ਿਤਾਬ ਭਾਵੇਂ ਆਪਣੇ ਨਾਂ ਕਰ ਲਿਆ ਹੈ ਪਰ ਇੰਗਲੈਂਡ ਕੋਲੋਂ ਮਿਲੀ ਕਰਾਰੀ ਹਾਰ ਦਾ ਕਲੰਕ ਹਾਲ਼ੇ ਵੀ ਟੀਮ ਇੰਡੀਆ ਦਾ ਪਿੱਛਾ ਨਹੀਂ ਛੱਡ ਰਿਹਾ। ਭਾਰਤੀ ਟੀਮ ਨੇ 2017 ਵਿੱਚ ਚੈਂਪੀਅਨ ਟਰਾਫੀ ਦੇ ਬਾਅਦ, ਯਾਨੀ 15 ਮਹੀਨਿਆਂ ਦੌਰਾਨ ਦੂਜੀਆਂ ਟੀਮਾਂ ਮੁਕਾਬਲੇ ਸ ਭਤੋਂ ਜ਼ਿਆਦਾ ਵਨਡੇ ਜਿੱਤੇ ਹਨ।