ਮੈਲ਼ੇ ਜਿਹੇ ਦਿੱਸਣ ਵਾਲੇ ਇਨ੍ਹਾਂ ਜੁੱਤਿਆਂ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼ !
ਗੋਲਡਨ ਗੂਜ਼ ਵੈਬਸਾਈਟ ਮੁਤਾਬਕ ਇਨ੍ਹਾਂ ਜੁੱਤਿਆਂ ਨੂੰ ‘calf suede upper’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ। ਜੁੱਤਿਆਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਉੱਤੇ ਕਲਰਡ ਹੌਟ ਐਪਲੀਕੇਸ਼ਨ ਲੱਗੀ ਹੋਈ ਹੈ। (ਤਸਵੀਰਾਂ- shop.nordstrom)
ਗੋਲਡਨ ਗੂਜ਼ ਕੱਪੜਿਆਂ ਤੇ ਜੁੱਤਿਆਂ ਲਈ ਮਸ਼ਹੂਰ ਹੈ। ਅਕਸਰ ਇਸੇ ਤਰ੍ਹਾਂ ਦੇ ਡਿਜ਼ਾਈਨ ਬਣਾਉਂਦਾ ਹੈ। ਦੇਖਣ ਵਿੱਚ ਇਹ ਇੰਨੇ ਗੰਦੇ ਹਨ ਪਰ ਕੌਮਾਂਤਰੀ ਪੱਧਰ ’ਤੇ ਇਨ੍ਹਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਇਨ੍ਹਾਂ ਜੁੱਤਿਆਂ ਨੂੰ ਸੁਪਰਸਟਾਰ ਟੈਪਡ ਸਨੀਕਰਸ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਨੂੰ ਇਟੈਲੀਅਨ ਬਰਾਂਡ ਗੋਲਡਨ ਗੂਜ਼ ਨੇ ਖ਼ਾਸ ਤੌਰ ’ਤੇ ਪੁਰਸ਼ਾਂ ਲਈ ਡਿਜ਼ਾਈਨ ਕੀਤਾ ਹੈ।
ਇਨ੍ਹਾਂ ਦੀ ਕੀਮਤ ਕਰੀਬ 38 ਹਜ਼ਾਰ 600 ਰੁਪਏ ਹੈ।
ਇਨ੍ਹਾਂ ਜੁੱਤਿਆਂ ਦਾ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਫੈਸ਼ਨ ਦੇ ਨਾਂ ’ਤੇ ਅੱਜਕਲ੍ਹ ਕੁਝ ਵੀ ਵਿਕ ਸਕਦਾ ਹੈ। ਪੁਰਾਣੇ ਜ਼ਮਾਨੇ ਦੇ ਫੈਸ਼ਨ ਨੂੰ ਅਪਣਾਇਆ ਜਾ ਰਿਹਾ ਹੈ। ਇਸੇ ਲਈ ਤਾਂ ਫੈਸ਼ਨ ਦੇ ਨਾਂ ’ਤੇ ਦੇਖਣ ਵਿੱਚ ਇੰਨੇ ਗੰਦੇ ਦਿੱਸਣ ਵਾਲੇ ਜੁੱਤਿਆਂ ਨੂੰ ਵੀ ਹਜ਼ਾਰਾਂ ਵਿੱਚ ਵੇਚਿਆ ਜਾ ਰਿਹਾ ਹੈ।