Ravi Shastri Test Positive: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਬੀਤੀ ਸ਼ਾਮ ਕੋਚ ਰਵੀ ਸ਼ਾਸਤਰੀ ਦਾ ਲੇਟਰਲ ਫਲੋ ਟੈਸਟ ਪੌਜ਼ੇਟਿਵ ਆਇਆ, ਜਿਸ ਤੋਂ ਬਾਅਦ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਸਾਵਧਾਨੀ ਵਜੋਂ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਚਾਰ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਹੈ।
ਬੀਸੀਸੀਆਈ ਨੇ ਰਵੀ ਸ਼ਾਸਤਰੀ ਸਣੇ ਗੇਂਦਬਾਜ਼ੀ ਕੋਚ ਬੀ ਅਰੁਣ, ਫੀਲਡਿੰਗ ਕੋਚ ਆਰ ਸ਼੍ਰੀਧਰ ਅਤੇ ਫਿਜ਼ੀਓਥੈਰੇਪਿਸਟ ਨਿਤਿਨ ਪਟੇਲ ਨੂੰ ਆਈਸੋਲੇਟ ਕਰ ਦਿੱਤਾ ਹੈ। ਬੀਸੀਸੀਆਈ ਨੇ ਦੱਸਿਆ ਕਿ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਹੋਇਆ ਹੈ ਅਤੇ ਉਹ ਟੀਮ ਹੋਟਲ ਵਿੱਚਰਹਿਣਗੇ। ਹਾਲਾਂਕਿ, ਉਹ ਟੀਮ ਇੰਡੀਆ ਦੇ ਨਾਲ ਯਾਤਰਾ ਨਹੀਂ ਕਰਨਗੇ ਜਦੋਂ ਤੱਕ ਮੈਡੀਕਲ ਟੀਮ ਦੁਆਰਾ ਇਸਦੀ ਪੁਸ਼ਟੀ ਨਹੀਂ ਹੋ ਜਾਂਦੀ।
ਬੀਸੀਸੀਆਈ ਦੇ ਅਨੁਸਾਰ, ਟੀਮ ਇੰਡੀਆ ਦੇ ਬਾਕੀ ਮੈਂਬਰਾਂ ਦਾ ਇੱਕ ਬੀਤੀ ਰਾਤ ਅਤੇ ਦੂਸਰਾ ਅੱਜ ਸਵੇਰੇ ਟੈਸਟ ਕੀਤਾ ਗਿਆ। ਨੈਗੇਟਿਵ ਕੋਵਿਡ ਰਿਪੋਰਟ ਵਾਲੇ ਮੈਂਬਰਾਂ ਨੂੰ ਓਵਲ ਵਿਖੇ ਚੱਲ ਰਹੇ ਚੌਥੇ ਟੈਸਟ ਦੇ ਚੌਥੇ ਦਿਨ ਅੱਗੇ ਜਾਣ ਦੀ ਆਗਿਆ ਦਿੱਤੀ ਗਈ।