ਰਜਨੀਸ਼ ਕੌਰ ਦੀ ਰਿਪੋਰਟ


FIH Hockey Men's World Cup 2023: ਭਾਰਤ ਦੇ ਓਡੀਸ਼ਾ ਵਿੱਚ ਹਾਕੀ ਵਿਸ਼ਵ ਕੱਪ ਦੇ ਮੈਚ ਚੱਲ ਰਹੇ ਹਨ। ਕੱਲ੍ਹ ਭਾਰਤੀ ਟੀਮ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ ਖੇਡਣ ਉਤਰੀ। ਇਸ ਮੈਚ 'ਚ ਸਪੇਨ ਦੀ ਟੀਮ ਇੰਡੀਆ ਦੇ ਸਾਹਮਣੇ ਸੀ। ਇਸ ਦੇ ਨਾਲ ਹੀ ਭਾਰਤ ਨੇ ਇਸ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ। ਭਾਰਤ ਲਈ ਸਥਾਨਕ ਖਿਡਾਰੀ ਅਮਿਤ ਰੋਹੀਦਾਸ ਨੇ ਗੋਲ ਕੀਤਾ। ਇਸ ਨਾਲ ਹੀ ਹਾਰਦਿਕ ਸਿੰਘ ਨੇ ਭਾਰਤ ਲਈ ਦੂਜਾ ਗੋਲ ਕੀਤਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਰੁੜਕੇਲਾ ਦੇ ਬਿਰਸਾ ਮੁੰਡਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। ਭਾਰਤੀ ਟੀਮ ਪੂਲ-ਡੀ 'ਚ ਹੈ। ਭਾਰਤ ਅਤੇ ਸਪੇਨ ਤੋਂ ਇਲਾਵਾ ਇੰਗਲੈਂਡ ਅਤੇ ਵੇਲਜ਼ ਵੀ ਇਸ ਪੂਲ ਵਿੱਚ ਹਨ।


ਭਾਰਤੀ ਟੀਮ ਨੇ ਸਪੇਨ ਨੂੰ 2-0 ਨਾਲ ਹਰਾਉਂਦਿਆਂ ਜਿੱਤ ਦਾ ਕੀਤਾ ਆਗਾਜ਼


ਭਾਰਤ ਨੇ ਅੱਜ ਇਥੇ ਐੱਫਆਈਐੱਚ ਪੁਰਸ਼ ਵਿਸ਼ਵ ਕੱਪ ਦੇ ਆਪਣੇ ਪਲੇਠੇ ਮੁਕਾਬਲੇ ਵਿੱਚ ਸਪੇਨ ਨੂੰ 2-0 ਨਾਲ ਹਰਾਉਂਦਿਆਂ ਜੇਤੂ ਆਗਾਜ਼ ਕੀਤਾ ਹੈ। ਇਥੇ ਬਿਰਸਾ ਮੁੰਡਾ ਸਟੇਡੀਅਮ ਵਿੱਚ ਖੇਡੇ ਪੂਲ ‘ਡੀ’ ਦੇ ਮੈਚ ਦੌਰਾਨ ਸਥਾਨਕ ਖਿਡਾਰੀ ਅਮਿਤ ਰੋਹੀਦਾਸ ਨੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਭਾਰਤੀ ਟੀਮ ਲਈ ਦੂਜਾ ਗੋਲ 26ਵੇਂ ਮਿੰਟ ਵਿੱਚ ਹਾਰਦਿਕ ਸਿੰਘ ਦੀ ਹਾਕੀ ਤੋਂ ਆਇਆ। ਬਿਰਸਾ ਮੁੰਡਾ ਸਟੇਡੀਅਮ ਵਿੱਚ ਖੇਡਿਆ ਇਹ ਪਹਿਲਾ ਕੌਮਾਂਤਰੀ ਹਾਕੀ ਮੁਕਾਬਲਾ ਹੈ। ਭਾਰਤੀ ਟੀਮ ਨੂੰ 1975 ਮਗਰੋਂ ਆਪਣੇ ਪਹਿਲੇ ਤਗ਼ਮੇ ਦੀ ਤਲਾਸ਼ ਹੈ। ਭਾਰਤ ਆਪਣਾ ਅਗਲਾ ਮੁਕਾਬਲਾ 15 ਜਨਵਰੀ ਨੂੰ ਇੰਗਲੈਂਡ ਖਿਲਾਫ਼ ਖੇਡੇਗਾ।


ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਕਰ ਦਿੱਤੀ ਕਮਾਲ


ਸਪੇਨ ਖਿਲਾਫ਼ ਮਿਲੀ ਜਿੱਤ ਨਾਲ ਟੀਮ ਦੇ ਕੁਆਰਟਰ ਫਾਈਨਲ ਗੇੜ ’ਚ ਥਾਂ ਬਣਾਉਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਮੈਚ ਦੌਰਾਨ ਭਾਰਤ ਨੂੰ ਪੰਜ ਪੈਨਲਟੀ ਕਾਰਨਰ ਮਿਲੇ ਤੇ ਟੀਮ ਦੂਜੇ ਨੂੰ ਹੀ ਗੋਲ ਵਿੱਚ ਤਬਦੀਲ ਕਰ ਸਕੀ। ਮੈਚ ਦੇ ਤੀਜੇ ਕੁਆਰਟਰ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਪੈਨਲਟੀ ਸਟਰੋਕ ’ਤੇ ਗੋਲ ਕਰਨ ਤੋਂ ਖੁੰਝ ਗਿਆ। ਉਧਰ ਭਾਰਤੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਗੋਲ ਅੱਗੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਪੈਨਲਟੀ ਕਾਰਨਰ ਸਮੇਤ ਸਪੈਨਿਸ਼ ਟੀਮ ਦੇ ਕਈ ਹੱਲਿਆਂ ਨੂੰ ਨਾਕਾਮ ਕੀਤਾ। ਪੂਰੇ ਮੈਚ ਦੌਰਾਨ ਯੂਰਪੀਅਨ ਟੀਮ ਦੇ ਮੁਕਾਬਲੇ ਭਾਰਤ ਦਾ ਹੱਥ ਉੱਤੇ ਰਿਹਾ। ਸਪੈਨਿਸ਼ ਟੀਮ ਨੂੰ ਤਿੰਨ ਪੈਨਲਟੀ ਕਾਰਨਰਾਂ ਤੋਂ ਇਲਾਵਾ ਇਕ ਦੋ ਹੋਰ ਮੌਕੇ ਮਿਲੇ, ਜੋ ਉਨ੍ਹਾਂ ਗੁਆ ਲਏ। ਭਾਰਤ ਲਈ ਨੀਲਾਕਾਂਤਾ ਸ਼ਰਮਾ, ਮਨਦੀਪ ਸਿੰਘ, ਆਕਾਸ਼ਦੀਪ ਸਿੰਘ ਤੇ ਅਭਿਸ਼ੇਕ ਨੇ ਬਹੁਤੇ ਹਮਲੇ ਮੈਦਾਨ ਦੇ ਸੱਜੇ ਪਾਸਿਓਂ ਕੀਤੇ। ਇਸ ਤੋਂ ਪਹਿਲਾਂ ਪੂਲ ਡੀ ਦੇ ਇਕ ਹੋਰ ਮੁਕਾਬਲੇ ਵਿੱਚ ਇੰਗਲੈਂਡ ਨੇ ਵੇਲਸ ਨੂੰ 5-0 ਦੀ ਕਰਾਰੀ ਸ਼ਿਕਸਤ ਦਿੱਤੀ।


 






 


ਸੀਐਮ ਭਗਵੰਤ ਮਾਨ ਨੇ ਦਿੱਤੀ ਹਾਕੀ ਟੀਮ ਨੂੰ ਵਧਾਈ


ਭਾਰਤ ਦੇ ਓਡੀਸ਼ਾ ਵਿੱਚ ਹਾਕੀ ਵਿਸ਼ਵ ਕੱਪ ਦੇ ਮੈਚ ਚੱਲ ਰਹੇ ਹਨ। ਕੱਲ੍ਹ ਭਾਰਤੀ ਟੀਮ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ ਖੇਡਣ ਉਤਰੀ। ਇਸ ਮੈਚ 'ਚ ਸਪੇਨ ਦੀ ਟੀਮ ਇੰਡੀਆ ਦੇ ਸਾਹਮਣੇ ਸੀ। ਇਸ ਦੇ ਨਾਲ ਹੀ ਭਾਰਤ ਨੇ ਇਸ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾਇਆ। ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਟਵੀਟ ਕਰ ਕੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰ ਕੇ ਲਿਖਿਆ, 'ਭਾਰਤ ਦੀ ਹਾਕੀ ਟੀਮ ਨੂੰ ਸਪੇਨ ਤੇ 2-0 ਦੀ ਜਿੱਤ ਦੀਆਂ ਮੁਬਾਰਕਾਂ।'