ਨਵੀਂ ਦਿੱਲੀ - ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਦੇ ਸੱਟ ਲੱਗਣ ਕਾਰਨ ਆਸਟ੍ਰੇਲੀਆ 'ਚ ਖੇਡੇ ਜਾਣ ਵਾਲੇ ਹਾਕੀ ਟੂਰਨਾਮੈਂਟ 'ਚ ਹੁਣ ਸ਼੍ਰੀਜੇਸ਼ ਦੀ ਜਗ੍ਹਾ ਡਰੈਗ ਫਲਿਕਰ ਵੀ.ਆਰ. ਰਘੁਨਾਥ ਨੂੰ ਕਪਤਾਨੀ ਸੌਂਪੀ ਗਈ ਹੈ। ਰਘੁਨਾਥ ਆਸਟ੍ਰੇਲੀਆ 'ਚ ਇਸੇ ਮਹੀਨੇ ਦੇ ਅਖੀਰ 'ਚ ਹੋਣ ਵਾਲੇ 4 ਦੇਸ਼ਾਂ ਦੇ ਟੂਰਨਾਮੈਂਟ 'ਚ ਭਾਰਤੀ ਟੀਮ ਦੀ ਕਮਾਨ ਸੰਭਾਲਦੇ ਨਜਰ ਆਉਣਗੇ। ਰਘੁਨਾਥ ਨੂੰ ਹਾਲ 'ਚ ਖੇਡੀ ਗਈ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਆਰਾਮ ਦਿੱਤਾ ਗਿਆ ਸੀ। ਸ਼੍ਰੀਜੇਸ਼ ਦੀ ਗੈਰ ਮੌਜੂਦਗੀ 'ਚ ਭਾਰਤ ਦੀ 18 ਮੈਂਬਰੀ ਟੀਮ ਦੀ ਕਮਾਨ ਰਘੁਨਾਥ ਨੂੰ ਦਿੱਤੀ ਗਈ ਹੈ। ਸ਼੍ਰੀਜੇਸ਼ ਨੂੰ ਮਲੇਸ਼ੀਆ 'ਚ ਖੇਡੀ ਗਈ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਗੋਡੇ 'ਤੇ ਸੱਟ ਲੱਗੀ ਸੀ। 

  

 

ਡਿਫੈਂਡਰ ਅਤੇ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੂੰ ਟੀਮ ਦਾ ਉਪਕਪਤਾਨ ਬਣਾਇਆ ਗਿਆ ਹੈ। ਸ਼੍ਰੀਜੇਸ਼ ਦੀ ਗੈਰਮੌਜੂਦਗੀ 'ਚ ਗੋਲਕੀਪਿੰਗ ਦਾ ਭਾਰ ਆਕਾਸ਼ ਚਿਕਤੇ ਦੇ ਮੋਡਿਆਂ 'ਤੇ ਹੋਵੇਗਾ। ਇਸ ਟੂਰਨਾਮੈਂਟ 'ਚ ਉੱਤਰ ਪ੍ਰਦੇਸ਼ ਦੇ ਅਭਿਨਵ ਕੁਮਾਰ ਪਾਂਡੇ ਦੂਜੇ ਗੋਲਕੀਪਰ ਹੋਣਗੇ। ਸ਼੍ਰੀਜੇਸ਼ ਤੋਂ ਅਲਾਵਾ ਐਸ.ਵੀ. ਸੁਨੀਲ ਅਤੇ ਰਮਨਦੀਪ ਸਿੰਘ ਵੀ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਣਗੇ। ਸੁਨੀਲ ਵੀ ਓਲੰਪਿਕਸ ਦੌਰਾਨ ਲੱਗੀ ਸੱਟ ਤੋਂ ਉਭਰੇ ਨਹੀਂ ਹਨ ਅਤੇ ਰਮਨਦੀਪ ਵੀ ਫਿਟ ਨਹੀਂ ਹਨ। ਟੀਮ ਦੇ ਕੋਚ ਨੇ ਦੱਸਿਆ ਕਿ ਸ਼੍ਰੀਜੇਸ਼ ਅਤੇ ਸੁਨੀਲ ਰੀਹੈਬਿਲੀਟੇਸ਼ਨ ਲਈ ਸਾਈ ਸੈਂਟਰ 'ਤੇ ਰਹਿਣਗੇ। 

  

 

ਟੂਰਨਾਮੈਂਟ ਲਈ ਭਾਰਤੀ ਟੀਮ 

 

Goalkeepers: 

Akash Chikte, Abhinav Kumar Pandey


Defenders: 

VR Raghunath (captain), Rupinder Pal Singh (vice-captain), Pardeep Mor, Birendra Lakra, Kothajit Singh, Surender Kumar


Midfielders: 

Chinglensana Singh Kangujam, Manpreet Singh, Sardar Singh, S K Uthappa


Forwards: 

Talwinder Singh, Nikkin Thimmaiah, Affan Yousuf, Mohammad Amir Khan, Satbir Singh, Akashdeep Singh