'ਕਾਫੀ ਵਿਦ ਕਰਨ' 'ਤੇ ਕਪਿਲ ਸ਼ਰਮਾ !
ਏਬੀਪੀ ਸਾਂਝਾ | 12 Nov 2016 03:50 PM (IST)
ਕਰਨ ਜੌਹਰ ਦੇ ਮਸ਼ਹੂਰ ਸ਼ੋਅ 'ਕਾਫੀ ਵਿਦ ਕਰਨ' ਦੇ ਇਸ ਨਵੇਂ ਸੀਜ਼ਨ ਵਿੱਚ ਕਪਿਲ ਸ਼ਰਮਾ ਇੱਕ ਗੈਸਟ ਦੇ ਤੌਰ 'ਤੇ ਆ ਸਕਦੇ ਹਨ। ਖਬਰ ਹੈ ਕਿ ਹਾਲ ਹੀ ਵਿੱਚ ਕਰਨ ਨੇ ਕਪਿਲ ਨੂੰ ਸ਼ੋਅ 'ਤੇ ਬੁਲਾਉਣ ਦਾ ਫੈਸਲਾ ਲਿਆ ਹੈ। ਕਪਿਲ ਸ਼ੋਅ 'ਤੇ ਇਕੱਲੇ ਹੀ ਆਉਣਗੇ। ਅਸੀਂ ਕਰਨ ਜੌਹਰ ਨੂੰ ਅਕਸਰ ਕਪਿਲ ਦੇ ਸ਼ੋਅ 'ਚ ਵੇਖਿਆ ਹੈ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਦੇ ਹੋਏ। ਪਰ ਇਸ ਵਾਰ ਕੁਝ ਉਲਟ ਹੋਣ ਵਾਲਾ ਹੈ। ਸੋਚੋ ਜੇਕਰ ਕਰਨ ਕਪਿਲ ਨੂੰ ਗ੍ਰਿਲ ਕਰਨਗੇ, ਤਾਂ ਕਿੰਨਾ ਮਜ਼ੇਦਾਰ ਹੋਵੇਗਾ। ਕਰਨ ਦੇ ਸ਼ੋਅ 'ਤੇ ਆਲੀਆ ਅਤੇ ਸ਼ਾਹਰੁਖ ਆ ਚੁੱਕੇ ਹਨ। ਐਤਵਾਰ ਨੂੰ ਟਵਿੰਕਲ ਖੰਨਾ ਅਤੇ ਅਕਸ਼ੇ ਕੁਮਾਰ ਨਜ਼ਰ ਆਉਣਗੇ।