ਨਵੀਂ ਦਿੱਲੀ - ਭਾਰਤੀ ਸ਼ੂਟਰ ਹਿਨਾ ਸਿੱਧੂ ਨੇ ਇਰਾਨ 'ਚ ਹੋਣ ਵਾਲੀ ਸ਼ੂਟਿੰਗ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਇਰਾਨ 'ਚ ਮਹਿਲਾਵਾਂ ਲਈ ਹਿਜਾਬ ਪਹਿਨਣ ਦੇ ਜਰੂਰੀ ਨਿਯਮ ਦੀ ਵਜ੍ਹਾ ਨਾਲ ਅਜਿਹਾ ਕੀਤਾ ਹੈ। 

  

 

ਇਰਾਨ ਦੀ ਰਾਜਧਾਨੀ ਤੇਹਰਾਨ 'ਚ ਦਿਸੰਬਰ 'ਚ ਏਸ਼ੀਅਨ ਏਅਰਗਨ ਸ਼ੂਟਿੰਗ ਚੈਂਪੀਅਨਸ਼ਿਪ ਹੋਣੀ ਹੈ। ਹਿਨਾ ਨੇ ਅੰਗਰੇਜੀ ਅਖਬਾਰ ਟਾਈਮਸ ਆਫ ਇੰਡੀਆ ਨੂੰ ਦੱਸਿਆ ਕਿ 'ਟੂਰਿਸਟ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਹਿਜਾਬ ਪਹਿਨਣ ਲਈ ਮਜਬੂਰ ਕਰਨਾ ਖੇਡ ਭਾਵਨਾ ਦੀ ਖਿਲਾਫ ਹੈ। ਮੈਨੂੰ ਇਹ ਮਨਜੂਰ ਨਹੀਂ ਅਤੇ ਇਸੇ ਕਾਰਨ ਮੈਂ ਚੈਂਪੀਅਨਸ਼ਿਪ ਤੋਂ ਆਪਣਾ ਨਾਮ ਵਾਪਿਸ ਲਿਆ ਹੈ।' 

  

 

ਹਿਨਾ ਨੇ ਇਸਨੂੰ ਪੂਰੀ ਤਰ੍ਹਾ ਨਿਜੀ ਪਸੰਦ ਦਾ ਮਸਲਾ ਦੱਸਿਆ। ਭਾਰਤ ਤੋਂ ਕਈ ਹੋਰ ਸ਼ੂਟਰ ਇਸ ਪ੍ਰਤੀਯੋਗਤਾ 'ਚ ਹਿੱਸਾ ਲਾਇ ਰਹੇ ਹਨ। ਪਿਸਟਲ ਸ਼ੂਟਰ ਹਿਨਾ ਨੇ ਕਿਹਾ 'ਤੁਸੀਂ ਆਪਣੇ ਧਰਮ ਨੂੰ ਮੰਨੋ ਅਤੇ ਮੈਨੂੰ ਮੇਰੇ ਧਰਮ ਦਾ ਪਾਲਣ ਕਰਨ ਦਿਓ। ਜੇਕਰ ਤੁਸੀਂ ਆਪਣੀ ਧਾਰਮਿਕ ਮਾਨਤਾ ਨੂੰ ਮੇਰੇ ਤੇ ਥੋਪੋਂਗੇ ਤਾਂ ਮੈਂ ਪ੍ਰਤੀਯੋਗਤਾ 'ਚ ਹਿੱਸਾ ਨਹੀਂ ਲਵਾਂਗੀ।' 

  

 

3 ਤੋਂ 9 ਦਿਸੰਬਰ ਵਿਚਾਲੇ ਹੋਣ ਵਾਲੀ ਇਸ ਪ੍ਰਤੀਯੋਗਤਾ ਦੇ ਪ੍ਰਬੰਧਕਾਂ ਨੇ ਆਪਣੀ ਅਧਿਕਾਰਿਕ ਵੈਬਸਾਈਟ 'ਤੇ ਸਾਫ ਲਿਖਿਆ ਹੈ ਕਿ 'ਸ਼ੂਟਿੰਗ ਰੇਂਜ ਅਤੇ ਬਾਕੀ ਸਥਾਨਾ 'ਤੇ ਮਹਿਲਾਵਾਂ ਦੇ ਕਪੜੇ ਇਸਲਾਮਿਕ ਰਿਪਬਲਿਕ ਆਫ ਇਰਾਨ ਦੇ ਨਿਯਮ ਅਨੁਸਾਰ ਹੋਣੇ ਚਾਹੀਦੇ ਹਨ।' 

  

 

ਹਿਨਾ ਸਿੱਧੂ ਇਸਤੋਂ ਪਹਿਲਾਂ ਵੀ ਇਰਾਨ 'ਚ ਹੋਣ ਵਾਲਿਆਂ ਪ੍ਰਤੀਯੋਗਤਾਵਾਂ ਤੋਂ ਆਪਣਾ ਨਾਮ ਵਾਪਿਸ ਲੈ ਚੁੱਕੀ ਹੈ। ਕਈ ਇਸਲਾਮਿਕ ਦੇਸ਼ਾਂ ਦੀ ਫੇਰੀ ਪਾ ਚੁੱਕੀ ਹਿਨਾ ਨੇ ਕਿਹਾ ਕਿ ਓਹ ਪਹਿਲਾਂ ਵੀ ਅਜਿਹਾ ਕਰ ਚੁੱਕੀ ਹੈ ਅਤੇ 2 ਸਾਲ ਪਹਿਲਾਂ ਵੀ ਉਸਨੇ ਅਜਿਹੇ ਕਾਰਨਾਂ ਦੇ ਚਲਦੇ ਇਰਾਨ ਨਾ ਜਾਣ ਦਾ ਫੈਸਲਾ ਕੀਤਾ ਸੀ।