ਭੋਪਾਲ: ਜਿੱਥੇ ਕਿਸਾਨ ਖੇਤੀਬਾੜੀ ‘ਚ ਪੈਂਦੇ ਘਾਟੇ ਅਤੇ ਕਰਜ਼ ਦੇ ਬੋਝ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਉੱਥੇ ਹੀ ਇਹ ਨੌਜਵਾਨ ਸ਼ਖਸ ਉਨ੍ਹਾਂ ਕਿਸਾਨਾਂ ਲਈ ਉਮੀਦ ਦੀ ਕਿਰਨ ਲੈ ਕੇ ਆਇਆ ਹੈ। ਜੀ ਹਾਂ, ਮੱਧ ਪ੍ਰਦੇਸ਼ ਦੇ ਜੰਗਲਾਤ ਮੰਤਰੀ ਡਾ. ਗੌਰੀਸ਼ੰਕਰ ਸ਼ੇਜਵਾਰ ਦੇ ਪੁੱਤਰ ਮੁਦਿਤ ਸ਼ੇਜਵਾਰ ਮਕੈਨੀਕਲ ਇੰਜੀਨੀਅਰਿੰਗ ਵਿਚ ਡਿਗਰੀ ਲੈਣ ਤੋਂ ਬਾਅਦ ਖੇਤੀਬਾੜੀ ਕਰ ਰਹੇ ਹਨ। ਮੁਦਿਤ ਫੁੱਲਾਂ ਦੀ ਖੇਤੀ ਕਰਦੇ ਹਨ ਤੇ 15 ਤੋਂ 18 ਲੱਖ ਰੁਪਏ ਸਲਾਨਾ ਕਮਾ ਰਹੇ ਹਨ।


ਮੁਦਿਤ ਨੇ ਭੋਪਾਲ ਤੋਂ ਮਕੈਨੀਕਲ ਇੰਜੀਨੀਅਰਿੰਗ ‘ਚ ਡਿਗਰੀ ਲਈ ਹੈ। ਉਨ੍ਹਾਂ ਨੇ ਮੁੰਬਈ ਦੀ ਐਨ. ਐਮ. ਐਡਵਰਟਾਈਜ਼ਿੰਗ ਸੰਸਥਾ ‘ਚ 32 ਲੱਖ ਰੁਪਏ ਸਲਾਨਾ ਪੈਕਜ ‘ਤੇ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਪਰ ਮੁੰਬਈ ਦੀ ਚਕਾਚੌਂਧ ਨੂੰ ਛੱਡ ਉਹ ਆਪਣੇ ਪਿੰਡ ਬਾਰਲਾ ਆ ਗਏ ਅਤੇ ਖੇਤੀਬਾੜੀ ਨੂੰ ਆਪਣਾ ਰੋਜ਼ਗਾਰ ਬਣਾਇਆ ਤੇ ਫੁੱਲਾਂ ਦੇ ਖੇਤੀ ਦਾ ਕੰਮ ਸ਼ੁਰੂ ਕਰ ਕੇ ਅੱਜ ਕਿਸਾਨਾਂ ਲਈ ਇਕ ਆਸ ਦੀ ਕਿਰਨ ਬਣ ਗਏ ਹਨ।


ਮੁਦਿਤ ਪਿੰਡ ਬਾਰਲਾ ‘ਚ ਕਈ ਕਿਸਮ ਦੇ ਫੁੱਲਾਂ ਦੀ ਖੇਤੀ ਕਰ ਰਹੇ ਹਨ। ਇਕ ਏਕੜ ‘ਚ ਫੁੱਲਾਂ ਦੀ ਖੇਤੀ ਨਾਲ ਉਨ੍ਹਾਂ ਨੂੰ ਸਲਾਨਾ 15 ਤੋਂ 18 ਲੱਖ ਦੀ ਆਮਦਨ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਿੰਡ ਬਾਰਲਾ ‘ਚ ਪੌਲੀ ਹਾਊਸ ‘ਚ ਫੁੱਲਾਂ ਦੀ ਖੇਤੀ ਕਰ ਰਹੇ ਹਨ। ਮੁਦਿਤ ਦਾ ਕਹਿਣਾ ਹੈ ਕਿ ਫੁੱਲਾਂ ਦੀ ਚੰਗੀ ਫਸਲ ਹੁੰਦੀ ਹੈ ਅਤੇ ਫੁੱਲਾਂ ਦੀ ਮੰਗ ਮੁਤਾਬਕ ਸਪਲਾਈ ਕੀਤੀ ਜਾਂਦੀ ਹੈ। ਮੁਦਿਤ ਦਾ ਕਹਿਣਾ ਹੈ ਕਿ ਫੁੱਲਾਂ ਦੀ ਖੇਤੀ ਲਈ ਫਸਲ ਉਤਪਾਦਕ ਜੇਕਰ ਇਕ ਸਮੂਹ ਬਣਾ ਕੇ ਚੱਲਣ ਤਾਂ ਮੰਗ ਮੁਤਾਬਕ ਸਪਲਾਈ ਵੀ ਹੋਵੇਗੀ ਅਤੇ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਫਲ ਵੀ ਮਿਲੇਗਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904