✕
  • ਹੋਮ

ਹਾਕੀ ਟੀਮ 'ਚ ਵੱਡੇ ਬਦਲਾਅ

ਏਬੀਪੀ ਸਾਂਝਾ   |  06 Oct 2016 07:11 PM (IST)
1

ਇਨ੍ਹਾਂ ਦੋਨੇ ਖਿਡਾਰੀਆਂ ਦੀ ਜਗ੍ਹਾ ਤਲਵਿੰਦਰ ਸਿੰਘ ਅਤੇ ਲਲਿਤ ਉਪਾਧਿਆਏ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਸ਼੍ਰੀਜੇਸ਼ ਤੋਂ ਅਲਾਵਾ ਆਕਾਸ਼ ਚਿਤਕੇ ਦੀ ਵੀ ਬਤੌਰ ਗੋਲਕੀਪਰ ਟੀਮ 'ਚ ਚੋਣ ਕੀਤੀ ਗਈ ਹੈ।

2

ਇਸ ਟੂਰਨਾਮੈਂਟ 'ਚ ਭਾਰਤ ਤੋਂ ਅਲਾਵਾ ਕੋਰੀਆ, ਜਾਪਾਨ, ਚੀਨ, ਮਲੇਸ਼ੀਆ ਅਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲਾਇ ਰਹੀਆਂ ਹਨ।

3

ਮਿਡਫੀਲਡ 'ਚ ਚਿੰਗਲੇਸਾਨਾ ਸਿੰਘ, ਮਨਪ੍ਰੀਤ ਸਿੰਘ, ਸਰਦਾਰ ਸਿੰਘ, ਐਸ.ਕੇ ਉਥੱਪਾ ਅਤੇ ਦੇਵੇਂਦਰ ਵਾਲਮੀਕੀ ਰਹਿਣਗੇ। ਫਾਰਵਰਡ ਲਾਈਨ 'ਚ ਭਾਰਤ ਲਈ ਆਕਾਸ਼ਦੀਪ ਸਿੰਘ ਅਤੇ ਰਮਨਦੀਪ ਸਿੰਘ ਅਟੈਕ ਕਰਦੇ ਨਜਰ ਨਹੀਂ ਆਉਣਗੇ।

4

ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਮਲੇਸ਼ੀਆ ਦੇ ਕੁਆਂਟਨ 'ਚ 20 ਤੋਂ 30 ਅਕਤੂਬਰ ਤਕ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਭਾਰਤ ਦੀ 18 ਮੈਂਬਰੀ ਟੀਮ ਦੀ ਕਪਤਾਨੀ ਕਰਨਗੇ। ਇਸ ਟੂਰਨਾਮੈਂਟ ਲਈ ਹਾਕੀ ਇੰਡੀਆ ਦੇ ਸਿਲੈਕਟਰਸ ਨੇ 24 ਸਾਲ ਦੇ ਮਿਡਫੀਲਡਰ ਮਨਪ੍ਰੀਤ ਸਿੰਘ ਨੂੰ ਐਸ.ਵੀ. ਸੁਨੀਲ ਦੀ ਜਗ੍ਹਾ ਉਪਕਪਤਾਨ ਚੁਣਿਆ ਹੈ।

5

ਡਿਫੈਂਸ ਲਾਈਨ 'ਚ ਬੀਰੇਂਦਰ ਲਾਕੜਾ ਦੀ ਵਾਪਸੀ ਹੋਈ ਹੈ। ਬੀਰੇਂਦਰ ਲਾਕੜਾ ਗੋਡੇ 'ਤੇ ਲੱਗੀ ਸੱਟ ਕਾਰਨ ਰੀਓ ਓਲੰਪਿਕ ਨਹੀਂ ਖੇਡ ਸਕੇ ਸਨ। ਉਨ੍ਹਾਂ ਨਾਲ ਡਿਫੈਂਸ 'ਚ ਰੁਪਿੰਦਰਪਾਲ ਸਿੰਘ, ਕੋਥਾਜੀਤ ਸਿੰਘ, ਸੁਰੇਂਦਰ ਕੁਮਾਰ ਅਤੇ ਪਰਦੀਪ ਮੋਰ ਹੋਣਗੇ।

6

ਡਰੈਗ ਫਲਿਕਰ ਜਸਜੀਤ ਸਿੰਘ ਕੁਲਾਰ ਦੀ ਟੀਮ 'ਚ ਵਾਪਸੀ ਹੋਈ ਹੈ। ਅਨੁਭਵੀ ਖਿਡਾਰੀ ਵੀ.ਆਰ. ਰਘੁਨਾਥ ਦੀ ਜਗ੍ਹਾ ਜਸਜੀਤ ਸਿੰਘ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਰਘੁਨਾਥ ਨੂੰ ਇਸ ਟੂਰਨਾਮੈਂਟ ਲਈ ਆਰਾਮ ਦਿੱਤਾ ਗਿਆ ਹੈ।

7

8

ਟੀਮ : ਗੋਲਕੀਪਰ - ਪੀ.ਆਰ. ਸ਼੍ਰੀਜੇਸ਼, ਆਕਾਸ਼ ਚਿਤਕੇ

9

ਡਿਫੈਂਡਰ - ਰੁਪਿੰਦਰਪਾਲ ਸਿੰਘ, ਕੋਥਾਜੀਤ ਸਿੰਘ, ਸੁਰੇਂਦਰ ਕੁਮਾਰ, ਪਰਦੀਪ ਮੋਰ, ਬੀਰੇਂਦਰ ਲਾਕੜਾ, ਬੀਰੇਂਦਰ ਲਾਕੜਾ

10

11

ਮਿਡਫੀਲਡ - ਚਿੰਗਲੇਸਾਨਾ ਸਿੰਘ, ਮਨਪ੍ਰੀਤ ਸਿੰਘ, ਸਰਦਾਰ ਸਿੰਘ, ਐਸ.ਕੇ ਉਥੱਪਾ, ਦੇਵੇਂਦਰ ਵਾਲਮੀਕੀ

12

ਫਾਰਵਰਡ - ਤਲਵਿੰਦਰ ਸਿੰਘ, ਐਸ.ਵੀ. ਸੁਨੀਲ, ਲਲਿਤ ਉਪਾਧਿਆਏ, ਨਿਕਿਨ ਥਿਮਈਆ, ਅਫਾਨ ਯੂਸਫ

  • ਹੋਮ
  • ਖੇਡਾਂ
  • ਹਾਕੀ ਟੀਮ 'ਚ ਵੱਡੇ ਬਦਲਾਅ
About us | Advertisement| Privacy policy
© Copyright@2025.ABP Network Private Limited. All rights reserved.