ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਚਲ ਰਹੇ ਤਨਾ-ਤਨੀ ਦੇ ਮਾਹੌਲ ਕਾਰਨ ਦੋਨਾ ਦੇਸ਼ਾਂ ਵਿਚਾਲੇ ਖੇਡਾਂ ਦਾ ਮਾਹੌਲ ਵੀ ਖਰਾਬ ਹੋ ਗਿਆ ਹੈ। ਬੈਡਮਿੰਟਨ ਸੰਘ ਅਤੇ BCCI ਨੇ ਪਾਕਿਸਤਾਨ ਖਿਲਾਫ ਕੋਈ ਵੀ ਮੈਚ ਖੇਡਣ ਤੋ ਐਤਰਾਜ਼ ਜਤਾਇਆ ਹੈ। ਪਰ 2 ਅਕਤੂਬਰ ਦਾ ਦਿਨ ਭਾਰਤ-ਪਾਕਿ ਖੇਡ ਇਤਿਹਾਸ 'ਚ ਬੇਹਦ ਖਾਸ ਹੈ। ਅੱਜ ਦੇ ਹੀ ਦਿਨ 2 ਸਾਲ ਪਹਿਲਾਂ ਭਾਰਤ ਨੇ ਪਾਕਿਸਤਾਨ ਖਿਲਾਫ ਵੱਡੀ ਅਤੇ ਅਹਿਮ ਜਿੱਤ ਦਰਜ ਕੀਤੀ ਸੀ। ਇਹ ਜਿੱਤ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਖੇਡਾਂ ਦੇ ਫਾਈਨਲ 'ਚ ਦੇਸ਼ ਦੀ ਝੋਲੀ 'ਚ ਪਾਈ ਸੀ।
ਰੇਗੁਲਰ ਟਾਈਮ 'ਚ ਮੁਕਾਬਲਾ 1-1 ਦੀ ਬਰਾਬਰੀ 'ਤੇ ਰਹਿਣ ਤੋਂ ਬਾਅਦ ਭਾਰਤ ਨੇ ਪੈਨਲਟੀ ਸ਼ੂਟਆਉਟ 'ਚਪਾਕਿਸਤਾਨ ਨੂੰ 4-2 ਦੇ ਫਰਕ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਜਦ ਭਾਰਤੀ ਟੀਮ ਨੇ ਜਸ਼ਨ ਮਨਾਇਆ, ਤਾਂ ਉਸ ਵੇਲੇ ਪੂਰਾ ਭਾਰਤ ਦੇਸ਼ ਵੀ ਉਸੇ ਜਸ਼ਨ 'ਚ ਝੂਮ ਉਠਿਆ ਸੀ।