ਲੰਡਨ - ਸਕਾਟਲੈਂਡ ਦੇ 25 ਸਾਲ ਦੇ ਮੁੱਕੇਬਾਜ਼ ਮਾਈਕ ਟਾਵਲ ਦੀ ਮੈਚ ਦੌਰਾਨ ਲੱਗਿਆਂ ਸੱਟਾਂ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ। ਮਾਈਕ ਟਾਵਲ ਗਲਾਸਗੋ 'ਚ ਵਾਲਟਰਵੇਟ ਬਾਊਟ ਦੌਰਾਨ ਗੰਭੀਰ ਰੂਪ 'ਚ ਜਖਮੀ ਹੋ ਗਏ ਸਨ ਜਿਸਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ ਮਾਈਕ ਟਾਵਲ ਨੇ ਦਮ ਤੋੜ ਦਿੱਤਾ। 


 

ਟਾਵਲ ਗਲਾਸਗੋ 'ਚ ਵਾਲਟਰਵੇਟ ਕੈਟੇਗਰੀ ਦੇ ਮੈਚ 'ਚ ਹਿੱਸਾ ਲੈਣ ਪਹੁੰਚੇ ਸਨ। ਓਪਨਿੰਗ ਬਾਊਟ 'ਚ ਉਨ੍ਹਾਂ ਨੂੰ ਵੇਲਸ ਦੇ ਮੁੱਕੇਬਾਜ਼ ਡੇਲ ਇਵਾਂਸ ਤੋਂ ਹਰ ਝੱਲਣੀ ਪਈ। ਰੈਫਰੀ ਵਿਕਟਰ ਲਾਫਲਿਨ ਨੇ ਮੁਕਾਬਲੇ ਦੇ 5ਵੇਂ ਰਾਊਂਡ 'ਚ ਬਾਊਟ ਰੋਕ ਦਿੱਤਾ ਸੀ। ਮਾਈਕ ਟਾਵਲ ਦਾ ਇਸਤੋਂ ਬਾਅਦ ਰਿੰਗ 'ਚ ਹੀ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਉਨ੍ਹਾਂ ਦੀ ਹਾਲਤ ਵਿਗੜਦੀ ਵੇਖ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ 'ਚ ਇਲਾਜ ਦੌਰਾਨ ਮਾਈਕ ਟਾਵਲ ਦੀ ਮੌਤ ਹੋ ਗਈ। 

  

 

ਇਸ ਮੈਚ ਦਾ ਪ੍ਰਬੰਧ ਕਰਨ ਵਾਲੇ ਸੇਂਟ ਐਂਡਰਿਊਸ ਸਪੋਰਟਿੰਗ ਕਲਬ ਨੇ ਸ਼ਨੀਵਾਰ ਨੂੰ ਦੱਸਿਆ ਕਿ ਟਾਵਲ ਦੀ ਮੌਤ ਹੋ ਗਈ ਹੈ। ਸਪੋਰਟਿੰਗ ਕਲਬ ਵੱਲੋਂ ਕੀਤੇ ਗਏ ਟਵੀਟ 'ਚ ਲਿਖਿਆ ਗਿਆ ਕਿ 'ਆਇਰਨ ਮਾਈਕ ਤੁਸੀਂ ਹਮੇਸ਼ਾ ਯਾਦ ਰਹੋਗੇ। ਮਾਈਕ ਟਾਵਲ ਦੇ ਵਿਰੋਧੀ ਮੁੱਕੇਬਾਜ਼ ਇਵਾਂਸ ਨੇ ਵੀ ਇਸ ਘਟਨਾ 'ਤੇ ਸ਼ੋਕ ਜਤਾਇਆ ਅਤੇ ਕਿਹਾ ਕਿ ਇਸ ਖਬਰ ਤੋਂ ਉਨ੍ਹਾਂ ਨੂੰ ਡੂੰਗਾ ਝਟਕਾ ਲੱਗਾ ਹੈ। ਇਵਾਂਸ ਨੇ ਕਿਹਾ ਕਿ ਉਨ੍ਹਾਂ ਦੀ ਸੋਚ 'ਚ ਸਿਰਫ ਮਾਈਕ ਟਾਵਲ ਦੇ ਪਰਿਵਾਰ ਦੇ ਖਿਆਲ ਚਲ ਰਹੇ ਹਨ। ਇਵਾਂਸ ਨੇ ਮਾਈਕ ਟਾਵਲ ਬਾਰੇ ਕਿਹਾ ਕਿ ਓਹ ਇੱਕ ਸੱਚਾ ਖਿਡਾਰੀ ਸੀ ਜਿਸਨੇ ਸਕਾਟਿਸ਼ ਮੁੱਕੇਬਾਜ਼ੀ ਨੂੰ ਰੋਮਾਂਚਕ ਬਣਾਇਆ ਸੀ।