ਰੀਓ - ਰੀਓ ਪੈਰਾਲਿੰਪਿਕਸ 'ਚ ਸ਼ੁੱਕਰਵਾਰ ਦਾ ਦਿਨ ਭਾਰਤ ਲਈ ਇਤਿਹਾਸਿਕ ਸਾਬਿਤ ਹੋਇਆ। ਹਾਈ ਜੰਪ 'ਚ ਟੀ-42 ਵਰਗ 'ਚ ਮਰੀਅੱਪਨ ਥੰਗਾਵੇਲੂ ਨੇ ਗੋਲਡ ਮੈਡਲ 'ਤੇ ਕਬਜਾ ਕੀਤਾ। ਥੰਗਾਵੇਲੂ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਥੇ ਹੀ ਵਰੁਣ ਭਾਟੀ ਨੇ ' ਚ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਪੈਰਾਲਿੰਪਿਕ ਖੇਡਾਂ ਦੇ ਇਤਿਹਾਸ 'ਚ ਇਹ ਭਾਰਤ ਦਾ ਤੀਜਾ ਗੋਲਡ ਮੈਡਲ ਹੈ। 


  

 

20 ਸਾਲ ਦੇ ਮਰੀਅੱਪਨ ਨੇ 1.89ਮੀਟਰ ਦਾ ਹਾਈ ਜੰਪ ਲਗਾ ਕੇ ਗੋਲਡ ਮੈਡਲ ਜਿੱਤਿਆ। ਭਾਟੀ 1.86ਮੀਟਰ ਦੇ ਜੰਪ ਨਾਲ ਤੀਜੇ ਸਥਾਨ 'ਤੇ ਰਹੇ। ਭਾਰਤ ਦੇ ਹੀ ਸੰਦੀਪ ਜੈਵਲਿਨ ਥ੍ਰੋਅ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਖੁੰਝ ਗਏ। ਸੰਦੀਪ ਨੂੰ ਚੌਥਾ ਸਥਾਨ ਹਾਸਿਲ ਹੋਇਆ। ਇਸਤੋਂ ਪਹਿਲਾਂ ਭਾਰਤ ਦੇ ਪਾਵਰਲਿਫਟਰ ਫਰਮਾਨ ਬਾਸ਼ਾ ਰੀਓ ਪੈਰਾਲਿੰਪਿਕਸ 'ਚ 49kg ਭਾਰਵਰਗ 'ਚ ਚੌਥੇ ਸਥਾਨ 'ਤੇ ਰਹੇ ਸਨ। 


  

 

ਰੀਓ ਓਲੰਪਿਕਸ 'ਚ ਭਾਰਤ ਨੂੰ ਸਿਰਫ 2 ਮੈਡਲ ਹਾਸਿਲ ਹੋਏ ਸਨ। ਪਰ ਰੀਓ ਪੈਰਾਲਿੰਪਿਕ ਖੇਡਾਂ 'ਚ ਭਾਰਤ ਨੂੰ ਇੱਕੋ ਈਵੈਂਟ 'ਚ 2 ਮੈਡਲ ਹਾਸਿਲ ਹੋ ਗਏ। 


  

 

ਤਗਮਾ ਜਿੱਤਣ ਵਾਲਿਆਂ ਨੂੰ ਮਿਲੇਗਾ ਕੈਸ਼ ਇਨਾਮ 

 

ਭਾਰਤ ਸਰਕਾਰ ਪੈਰਾਲਿੰਪਿਕ ਖੇਡਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ ਕੈਸ਼ ਇਨਾਮ ਦੇਕੇ ਸਨਮਾਨਿਤ ਕਰੇਗੀ। ਇਸਦਾ ਐਲਾਨ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ। ਇਹ ਇਨਾਮ ਉਸੇ ਹਿਸਾਬ ਨਾਲ ਦਿੱਤੇ ਜਾਣਗੇ ਜੋ ਓਲੰਪਿਕ ਖੇਡਾਂ ਲਈ ਹਰ ਮੈਡਲ ਅਨੁਸਾਰ ਦਿੱਤੇ ਜਾਣੇ ਸਨ।