✕
  • ਹੋਮ

ਐਲ. ਦੇਵੇਂਦਰੋ ਸਿੰਘ ਨੂੰ ਕਾਂਸੀ ਦੇ ਤਗਮੇ ਨਾਲ ਕਰਨਾ ਪਿਆ ਸੰਤੋਸ਼

ਏਬੀਪੀ ਸਾਂਝਾ   |  25 Jun 2016 01:07 PM (IST)
ਐਲ. ਦੇਵੇਂਦਰੋ ਸਿੰਘ ਨੂੰ ਕਾਂਸੀ ਦੇ ਤਗਮੇ ਨਾਲ ਕਰਨਾ ਪਿਆ ਸੰਤੋਸ਼

ਸ਼ਨੀਵਾਰ ਨੂੰ ਭਾਰਤ ਦੇ ਮੁੱਕੇਬਾਜ਼ੀ ਫੈਨਸ ਦੇ ਹਥ ਨਿਰਾਸ਼ਾ ਲੱਗੀ। ਐਲ. ਦੇਵੇਂਦਰੋ ਸਿੰਘ ਓਲੰਪਿਕ ਦਾ ਟਿਕਟ ਹਾਸਿਲ ਕਰਨ 'ਚ ਨਾਕਾਮ ਰਿਹਾ।

1

ਜਦਕਿ ਸ਼ਿਵਾ ਥਾਪਾ (56kg) ਪਹਿਲਾਂ ਹੀ ਓਲੰਪਿਕ 'ਚ ਜਗ੍ਹਾ ਪੱਕੀ ਕਰ ਚੁੱਕੇ ਸਨ।

2

3

ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤ ਚੁੱਕੇ ਐਲ. ਦੇਵੇਂਦਰੋ ਸਿੰਘ ਨੇ ਜਬਰਦਸਤ ਖੇਡ ਵਿਖਾਈ ਅਤੇ ਲਗਾਤਾਰ ਆਪਣੇ ਵਿਰੋਧੀ 'ਤੇ ਅਟੈਕ ਕੀਤਾ। ਪਰ ਇਹ ਮੁੱਕੇਬਾਜ਼ ਬਾਊਟ ਜਿੱਤਣ 'ਚ ਨਾਕਾਮ ਰਿਹਾ।

4

ਸ਼ਨੀਵਾਰ ਨੂੰ ਭਾਰਤ ਦੇ ਮੁੱਕੇਬਾਜ਼ੀ ਫੈਨਸ ਦੇ ਹਥ ਨਿਰਾਸ਼ਾ ਲੱਗੀ। ਐਲ. ਦੇਵੇਂਦਰੋ ਸਿੰਘ ਓਲੰਪਿਕ ਦਾ ਟਿਕਟ ਹਾਸਿਲ ਕਰਨ 'ਚ ਨਾਕਾਮ ਰਿਹਾ।

5

ਦੇਸ਼ ਦੇ ਯੁਵਾ ਮੁੱਕੇਬਾਜ਼ ਐਲ. ਦੇਵੇਂਦਰੋ ਸਿੰਘ ਨੇ ਸੈਮੀਫਾਈਨਲ 'ਚ ਹਾਰ ਦੇ ਨਾਲ ਹੀ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਵੀ ਗਵਾ ਦਿੱਤਾ।

6

ਇਸ ਟੂਰਨਾਮੈਂਟ ਤੋਂ ਬਾਅਦ ਹੁਣ ਭਾਰਤ ਦੇ ਕੁਲ 3 ਮੁੱਕੇਬਾਜ਼ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਮਨੋਜ ਕੁਮਾਰ (64kg) ਅਤੇ ਵਿਕਾਸ ਕ੍ਰਿਸ਼ਨ (75kg) ਨੇ ਓਲੰਪਿਕ ਟਿਕਟ ਹਾਸਿਲ ਕੀਤਾ।

7

AIBA ਵੱਲੋਂ ਕਰਵਾਏ ਜਾ ਰਹੇ ਓਲੰਪਿਕ ਕੁਆਲੀਫਾਇੰਗ ਈਵੈਂਟ 'ਚ ਐਲ. ਦੇਵੇਦਰੋ ਸਿੰਘ ਨੇ ਕਾਂਸੀ ਦਾ ਤਗਮਾ ਤਾਂ ਜਿੱਤਿਆ ਪਰ 49kg ਕੈਟੇਗਰੀ ਦਾ ਇਹ ਮੁੱਕੇਬਾਜ਼ ਲਗਾਤਾਰ ਦੂਜਾ ਓਲੰਪਿਕ ਖੇਡਣ ਦਾ ਸੁਪਨਾ ਪੂਰਾ ਨਹੀਂ ਕਰ ਸਕਿਆ। ਸਪੇਨ ਦੇ ਕਰਮੋਨਾ ਹਰੈਡੀਆ ਸੈਮਿਉਲ ਨੇ ਇਹ ਬਾਊਟ 2-1 ਨਾਲ ਜਿੱਤ ਲਿਆ।

  • ਹੋਮ
  • ਖੇਡਾਂ
  • ਐਲ. ਦੇਵੇਂਦਰੋ ਸਿੰਘ ਨੂੰ ਕਾਂਸੀ ਦੇ ਤਗਮੇ ਨਾਲ ਕਰਨਾ ਪਿਆ ਸੰਤੋਸ਼
About us | Advertisement| Privacy policy
© Copyright@2026.ABP Network Private Limited. All rights reserved.