Indonesia Open: ਇੰਡੋਨੇਸ਼ੀਆ ਓਪਨ ਦੇ ਸੈਮੀਫਾਈਨਲ 'ਚ ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਹਾਰ ਗਈ ਹੈ। ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੇ ਉਨ੍ਹਾਂ ਨੂੰ ਤਿੰਨ ਗੇਮ ਤਕ ਚਲਣ ਵਾਲੇ ਮੁਕਾਬਲੇ '15-21, 21-9, 21-14 ਨਾਲ ਹਰਾਇਆ। ਸਿੰਧੂ ਦੀ ਇਹ ਲਗਾਤਾਰ ਤੀਜੀ ਸੈਮੀਫਾਈਨਲ ਹਾਰ ਹੈ।


ਪਹਿਲਾਂ ਗੇਮ ਜਿੱਤਣ ਤੋਂ ਬਾਅਦ ਗਵਾਇਆ ਮੈਚ


ਸਿੰਧੂ ਨੇ ਇੰਤਾਨੋਨ ਖਿਲਾਫ ਪਹਿਲਾਂ ਗੇਮ 21-15 ਨਾਲ ਜਿੱਤਿਆ ਦੂਜੇ ਗੇਮ 'ਚ ਵੀ ਇਕ ਸਮਾਂ 7-11 ਨਾਲ ਮੁਕਾਬਲਾ ਟੱਕਰ ਦਾ ਸੀ ਪਰ ਇਸ ਤੋਂ ਬਾਅਦ ਸਿੰਧੂ ਪਿਛੜਦੀ ਗਈ ਤੇ 9-21 ਨਾਲ ਗੇਮ ਗਵਾ ਬੈਠੀ ਹੈ। ਤੀਜੇ ਗੇਮ 'ਚ ਸਿੰਧੂ ਵਾਪਸੀ ਨਾ ਕਰ ਸਕੀ ਤੇ 14-21 ਤੋਂ ਹਰਾ ਕੇ ਇੰਡੋਨੇਸ਼ੀਆ ਓਪਨ ਦੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ।


ਸੈਮੀਫਾਈਨਲ 'ਚ ਲਗਾਤਾਰ ਤੀਜੀ ਹਾਰ


ਪੀਵੀ ਸਿੰਧੂ ਪਿਛਲੇ ਹਫ਼ਤੇ ਇੰਡੋਨੇਸ਼ੀਆ ਮਾਸਟਰਜ਼ ਦੇ ਸੈਮੀਫਾਈਨਲ 'ਚ ਹਾਰ ਗਈ ਸੀ। ਇਸ ਤੋਂ ਪਹਿਲਾਂ ਅਕਤੂਬਰ 'ਚ ਉਹ ਫਰੈਂਚ ਓਪਨ ਦੇ ਸੈਮੀਫਾਈਨਲ 'ਚ ਵੀ ਹਾਰ ਗਿਆ ਸੀ ਤੇ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੇ ਸੈਮੀਫਾਈਨਲ 'ਚ ਵੀ।









ਇੰਤਾਨੋਨ ਖਿਲਾਫ ਲਗਾਤਾਰ ਤੀਜੀ ਹਾਰ


ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਦਾ ਅੱਠਵਾਂ ਦਰਜਾ ਪ੍ਰਾਪਤ ਇੰਤਾਨੋਨ ਖਿਲਾਫ ਇਸ ਮੈਚ ਤੋਂ ਪਹਿਲਾਂ 4-6 ਦਾ ਰਿਕਾਰਡ ਸੀ। ਉਹ ਪਿਛਲੇ ਦੋ ਮੈਚ ਵੀ ਹਾਰ ਗਈ ਸੀ। ਸਿੰਧੂ ਦੀ ਇੰਤਾਨੋਨ ਖਿਲਾਫ ਇਹ ਲਗਾਤਾਰ ਤੀਜੀ ਹਾਰ ਹੈ।


ਯੂ ਜਿਨ ਨੂੰ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ


ਪੀਵੀ ਸਿੰਧੂ ਨੇ ਕੁਆਰਟਰ ਫਾਈਨਲ ਮੈਚ 'ਚ ਦੱਖਣੀ ਕੋਰੀਆ ਦੀ ਯੂ ਜਿਨ ਸਿਮ ਨੂੰ ਹਰਾਇਆ। ਸਿੰਧੂ ਕੁਆਰਟਰ ਫਾਈਨਲ 'ਚ ਪਹਿਲੀ ਗੇਮ 14-21 ਨਾਲ ਹਾਰ ਗਈ ਸੀ। ਇਸ ਤੋਂ ਬਾਅਦ ਉਸ ਨੇ ਲਗਾਤਾਰ 21-19, 21-14 ਨਾਲ ਜਿੱਤ ਦਰਜ ਕਰਦੇ ਹੋਏ ਸੈਮੀਫਾਈਨਲ 'ਚ ਜਗ੍ਹਾ ਬਣਾਈ।


ਇਹ ਵੀ ਪੜ੍ਹੋ: Corona Review Meeting: ਕੋਰੋਨਾ ਦੇ ਵਧਦੇ ਮਾਮਲਿਆਂ 'ਚ ਪੀਐਮ ਮੋਦੀ ਨੇ ਕੀਤੀ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਦੀ ਸਮੀਖਿਆ


 ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904