ਵਿਸ਼ਾਖਾਪਟਨਮ: ਭਾਰਤ ਤੇ ਦੱਖਣੀ ਅਫਰੀਕਾ ‘ਚ ਵਿਸ਼ਾਖਾਪਟਨਮ ਦੇ ਏਸੀਏ-ਵੀਡੀਸੀਏ ਸਟੇਡੀਅਮ ‘ਚ ਪਹਿਲਾ ਮੈਚ ਬਾਰਸ਼ ਕਰਕੇ ਰੁਕ ਗਿਆ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਨੇ ਅਜੇ ਤਕ ਬਗੈਰ ਕਿਸੇ ਵਿਕਟ ਦੇ ਨੁਕਸਾਨ 202 ਦੌੜਾਂ ਬਣਾ ਲਈਆਂ ਹਨ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਜੜਿਆ ਹੈ।

ਦੂਜੇ ਸਲਾਮੀ ਬੱਲੇਬਾਜ਼ ਮਿਅੰਕ ਅਗਰਵਾਲ ਨੇ ਵੀ ਸ਼ਾਨਦਾਰ ਪਾਰੀ ਖੇਡਦਿਆਂ 84 ਦੌੜਾਂ ਬਣਾ ਲਈਆਂ ਹਨ। ਅਜੇ ਤਕ ਮੈਚ ‘ਚ 59.1 ਓਵਰ ਦਾ ਖੇਡ ਹੋਇਆ ਹੈ। ਇਸ ਤੋਂ ਪਹਿਲਾਂ ਖ਼ਰਾਬ ਮੌਸਮ ਕਰਕੇ ਸਮੇਂ ਤੋਂ ਪਹਿਲਾਂ ਹੀ ਟੀ ਬ੍ਰੇਕ ਲਈ ਜਾ ਚੁੱਕੀ ਹੈ।

ਦੱਸ ਦੲੌਏ ਕਿ ਰੋਹਿਤ ਦਾ ਓਪਨਿੰਗ ਕਰਦੇ ਹੋਏ ਟੈਸਟ ਕ੍ਰਿਕਟ ‘ਚ ਇਹ ਪਹਿਲਾ ਸੈਂਕੜਾ ਹੈ। ਰੋਹਿਤ ਨੇ 174 ਬਾਲਾਂ ‘ਤੇ 115 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 12 ਚੌਕੇ ਅਤੇ 5 ਛੱਕੇ ਲਾਏ ਹਨ। ਇਸ ਦੇ ਨਾਲ ਹੀ ਟੈਸਟ ਕ੍ਰਿਕਟ ‘ਚ ਰੋਹਿਤ ਦੇ ਹੁਣ ਤਕ ਚਾਰ ਸੈਂਕੜੇ ਹੋ ਚੁੱਕੇ ਹਨ। ਮਿਅੰਕ ਨੇ 11 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਆਪਣੀ ਪਾਰੀ ਖੇਡੀ।