ਐਡੀਲੇਡ ਓਵਲ ਦੇ ਮੈਦਾਨ 'ਤੇ ਖੇਡੇ ਗਏ ਵਨ ਡੇਅ ਨਾਈਟ ਟੈਸਟ ਮੈਚ ਵਿਚ ਟੀਮ ਇੰਡੀਆਂ ਨੂੰ ਆਸਟਰੇਲੀਆ ਹੱਥੋਂ 8 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਵਿਰਾਟ ਕੋਹਲੀ ਦੀ ਕਪਤਾਨੀ 'ਚ ਟੀਮ ਇੰਡੀਆਂ ਨੇ ਪਹਿਲੀ ਵਾਰ ਲਗਾਤਾਰ ਤਿੰਨ ਟੈਸਟ ਮੈਚ ਗਵਾਏ ਹਨ। ਇਸ ਸਾਲ ਦੀ ਸ਼ੁਰੂਆਤ 'ਚ ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਟੀਮ ਨੂੰ ਲਗਾਤਾਰ ਦੋ ਵਾਰ ਹਾਰ ਸਹਿਣੀ ਪਈ ਸੀ।


ਕੋਹਲੀ ਸਿਡਨੀ 'ਚ 2015 'ਚ ਭਾਰਤੀ ਟੀਮ ਦੇ ਟੈਸਟ ਕਪਤਾਨ ਬਣੇ ਸਨ। ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੂੰ ਇਸ ਸਾਲ ਨਿਊਜ਼ੀਲੈਂਡ 'ਚ 0-2 ਨਾਲ ਮਾਤ ਮਿਲੀ ਸੀ। ਭਾਰਤ ਨੂੰ ਵੇਲਿੰਗਟਨ 'ਚ ਪਹਿਲੇ ਟੈਸਟ ਮੈਚ ਵਿਚ 10 ਵਿਕੇਟ ਤੋਂ ਤੇ ਕ੍ਰਾਇਸਟਚਰਚ 'ਚ ਖੇਡੇ ਗਏ ਦੂਜੇ ਟੈਸਟ 'ਚ ਸੱਤ ਵਿਕੇਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਐਡੀਲੇਡ 'ਚ ਅੱਠ ਵਿਕੇਟ ਨਾਲ ਮਿਲੀ ਹਾਰ ਤੋਂ ਬਾਅਦ ਉਨ੍ਹਾਂ ਹਾਰ ਦੀ ਹੈਟ੍ਰਿਕ ਲਾ ਦਿੱਤੀ ਹੈ।


ਭਾਰਤ ਨੇ ਫਰਵਰੀ-ਮਾਰਚ ਦੇ ਬਾਅਦ ਤੋਂ ਹੀ ਇਕ ਵੀ ਟੈਸਟ ਮੈਚ ਨਹੀਂ ਖੇਡਿਆ ਸੀ ਤੇ ਆਸਟ੍ਰੇਲੀਆ ਖਿਲਾਫ ਐਡੀਲੇਡ 'ਚ ਗੁਲਾਬੀ ਗੇਂਦ ਨਾਲ ਖੇਡਿਆ ਗਿਆ ਸੀ। ਡੇਅ-ਨਾਈਟ ਟੈਸਟ ਮੈਚ ਕੋਰੋਨਾ ਤੋਂ ਬਾਅਦ ਪਹਿਲਾ ਟੈਸਟ ਮੈਚ ਸੀ। ਨਿਊਜ਼ੀਲੈਂਡ 'ਚ ਸੀਰੀਜ਼ ਹਾਰਨ ਤੋਂ ਪਹਿਲਾਂ ਭਾਰਤ ਲਗਾਤਾਰ ਸੱਤ ਟੈਸਟ ਮੈਚ ਜਿੱਤ ਚੁੱਕਾ ਸੀ। ਇਨ੍ਹਾਂ ਸੱਤ 'ਚੋਂ ਉਸ ਨੇ ਦੋ ਵੈਸਟਇੰਡੀਜ਼ 'ਚ ਤੇ ਪੰਜ ਮੈਚ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਖਿਲਾਫ ਜਿੱਤੇ ਸਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ