ਨਵੀਂ ਦਿੱਲੀ: ਚੇਨੱਈ ਸੁਪਰਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਰਾਕ ਫਾਈਨਲ ਮੁਕਾਬਲਾ ਸ਼ੁਰੂ ਹੋ ਗਿਆ ਹੈ। ਚੇਨੱਈ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਇਸ ਸਮੇਂ ਹੈਦਰਾਬਾਦ ਨੇ ਛੇ ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ 'ਤੇ 42 ਦੌੜਾਂ ਬਣਾ ਲਈਆਂ ਹਨ।   ਫਾਇਨਲ ਮੈਚ ਦੀ ਜਿੱਤ ਰਕਮ 20 ਕਰੋੜ ਰੁਪਏ ਹੈ। ਪਿਛਲੇ ਸੀਜ਼ਨ ਵਿੱਚ ਜੇਤੂ ਟੀਮ ਨੂੰ 15 ਕਰੋੜ ਰੁਪਏ ਦਿੱਤੇ ਗਏ ਸਨ। ਫਾਇਨਲ ਰਨਰ ਅੱਪ ਰਹਿਣ ਵਾਲੀ ਟੀਮ ਨੂੰ 12.5 ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੱਭ ਤੋਂ ਚੰਗੇ ਖਿਡਾਰੀ ਨੂੰ 10 ਲੱਖ, ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਨੂੰ 10 ਲੱਖ ਅਤੇ ਸਭ ਤਤੋਂ ਜ਼ਿਆਦਾ ਦੌੜਾਂ ਬਨਾਉਣ ਵਾਲ ਨੂੰ ਵੀ 10 ਲੱਖ ਰੁਪਏ ਦਿੱਤੇ ਜਾਣਗੇ। ਕੈਚ ਆਫ ਦੀ ਮੈਚ ਵਾਸਤੇ ਖਿਡਾਰੀ ਨੂੰ ਇੱਕ ਲੱਖ ਰੁਪਏ ਦਾ ਚੈੱਕ, ਟ੍ਰਾਫੀ ਅਤੇ ਵੀਵੋ ਦਾ ਮੋਬਾਇਲ ਦਿੱਤਾ ਜਾਵੇਗਾ। ਸਭ ਤੋਂ ਚੰਗੀ ਬੈਟਿੰਗ ਸਟ੍ਰਾਇਕ ਵਾਲੇ ਖਿਡਾਰੀ ਨੂੰ ਵੀ ਇੱਕ ਲੱਖ ਰੁਪਏ ਦਿੱਤੇ ਜਾਣਗੇ। ਸਭ ਤੋਂ ਸਟਾਇਲਿਸ਼ ਪਲੇਅਰ ਨੂੰ ਵੀ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।