IPL 2018: KKR ਵੱਲੋਂ ਗੌਤਮ ਗੰਭੀਰ ਨੂੰ ਨਾ ਖਰੀਦਣ 'ਤੇ ਫੈਨਸ ਭੜਕੇ
ਗੁਡਬਾਇ ਕੇ.ਕੇ. ਆਰ. ਤੁਸੀਂ ਹੁਣ ਮੇਰੇ ਹੋਰ ਪਸੰਦੀਦਾ ਨਹੀਂ ਰਹੇ।
ਪਹਿਲਾਂ ਸਵਾਲ ਸੀ ਕਿ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ, ਹੁਣ ਲੱਖ ਰੁਪਏ ਦਾ ਸਵਾਲ ਹੈ ਕਿ ਕੇ.ਕੇ.ਆਰ. ਨੇ ਗੰਭੀਰ ਨੂੰ ਰਿਟੇਨ ਕਿਉਂ ਨਹੀਂ ਕੀਤਾ।
ਗੌਤਮ ਗੰਭੀਰ ਨੂੰ ਰਿਲੀਜ਼ ਕਰਨ ਪਿੱਛੇ ਕੀ ਕਾਰਨ ਹੈ?
ਜਿਨ੍ਹਾਂ ਨੂੰ ਵੀ ਲਗਦਾ ਹੈ ਕਿ ਹੁਣ ਲੋਕ ਵਰਤ ਕੇ ਨਹੀਂ ਛੱਡਦੇ, ਕਿਰਪਾ ਕਰ ਕੇ ਗੰਭੀਰ ਤੇ ਕੁਮਾਰ ਵਿਸ਼ਵਾਸ ਨੂੰ ਮਿਲ ਲਓ।
ਗੰਭੀਰ ਨੂੰ ਕੇ.ਕੇ.ਆਰ. ਲਈ ਰਿਟੇਨ ਨਹੀਂ ਕੀਤਾ, ਮੈਨੂੰ ਝਟਕਾ ਲੱਗਾ ਸੀ।
ਵੇਖੋ ਲੋਕਾਂ ਨੇ ਕਿਵੇਂ ਕਿਵੇਂ ਦੇ ਟਵੀਟ ਕੀਤੇ-
ਪਰ ਕੇ.ਕੇ.ਆਰ. ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਗੰਭੀਰ ਤੇ ਕੇ.ਕੇ.ਆਰ. ਦੇ ਪ੍ਰਸ਼ੰਸਕਾਂ ਨੇ ਸ਼ਾਹਰੁਖ ਤੇ ਉਸ ਦੀ ਮਲਕੀਅਤ ਵਾਲੀ ਟੀਮ 'ਤੇ ਗੁੱਸਾ ਜ਼ਾਹਰ ਕੀਤਾ।
ਗੰਭੀਰ ਦੀ ਥਾਂ ਕੇ.ਕੇ.ਆਰ. ਨੇ ਸੁਨੀਲ ਨਾਰਾਇਣ ਤੇ ਆਂਦਰੇ ਰਸੇਲ ਨੂੰ ਮੁੜ ਤੋਂ ਖਰੀਦਿਆ ਹੈ।
ਪਰ ਸ਼ਾਹਰੁਖ ਖ਼ਾਨ ਦੀ ਕੋਲਕਾਤਾ ਨਾਈਟ ਰਾਈਡਰਸ ਨੇ ਰਿਟੇਨਸ਼ਨ ਦੌਰਾਨ ਗੌਤਮ ਗੰਭੀਰ ਨੂੰ ਨਾ ਖ਼ਰੀਦ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੀਜ਼ਨ ਦੀ ਸ਼ੁਰੂਆਤ ਆਪਣੇ ਰਿਟੇਨ ਪਾਲਿਸੀ ਨਾਲ ਹੋ ਗਈ ਹੈ। ਚੇਨਈ ਨੇ ਇੱਕ ਵਾਰ ਫਿਰ ਤੋਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਭਰੋਸਾ ਵਿਖਾਇਆ ਹੈ। ਉੱਥੇ ਹੀ ਆਰ.ਸੀ.ਬੀ. ਨੇ ਵਿਰਾਟ ਤੇ ਮੁੰਬਈ ਨੇ ਆਪਣੇ ਕਪਤਾਨ ਰੋਹਿਤ ਸ਼ਰਮਾ ਨੂੰ ਮੋਟੀਆਂ ਰਕਮਾਂ ਚੁਕਾ ਕੇ ਖਰੀਦਿਆ।