ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ 2019 ਯਾਨੀ ਟੂਰਨਾਮੈਂਟ ਦੇ 12ਵੇਂ ਸੀਜ਼ਨ ਲਈ ਅੱਜ 346 ਖਿਲਾੜੀਆਂ ਦੀ ਨਿਲਾਮੀ ਹੋਣੀ ਹੈ। ਜਿਸ ‘ਚ ਜ਼ਿਆਦਾ ਤੋਂ ਜ਼ਿਆਦਾ 70 ਖਿਡਾਰੀ ਹੀ ਖਰੀਦੇ ਜਾ ਸਕਦੇ ਹਨ। ਕਿੰਗਸ ਇਲੈਵਨ ਪੰਜਾਬ ਦੇ ਕੋਲ ਸਭ ਤੋਂ ਜ਼ਿਆਦਾ 15 ਖਿਡਾਰੀ ਖਰੀਦਣ ਦਾ ਮੌਕਾ ਹੈ, ਜਦਕਿ ਚੈਨਈ ਸੁਪਰਕਿੰਗਸ 8.4 ਕਰੋੜ ਰੁਪਏ ‘ਚ ਸਿਰਫ ਦੋ ਹੀ ਖਿਡਾਰੀਆਂ ਨੂੰ ਖਰੀਦ ਪਾਵੇਗੀ।

ਇਸ ਤੋਂ ਇਲਾਵਾ ਪੰਜਾਬ ਨੂੰ 36.20 ਕਰੋੜ ਰੁਪਏ ‘ਚ 15 ਖਿਡਾਰੀ ਖਰੀਦਣ ਦਾ ਮੌਕਾ ਹੈ। ਨਿਲਾਮੀ ਲਈ ਖਿਡਾਰੀਨੂੰ ਕੈਪਡ ਅਤੇ ਅਨਕੈਪਡ ਦੋ ਗਰੁਪਸ ‘ਚ ਵੰਡਿਆ ਗਿਆ ਹੈ। ਇਸ ‘ਚ 118 ਕੈਪਡ ਅਤੇ 228 ਅਨਕੈਪਡ ਕ੍ਰਿਕੇਟਰਸ ਹਨ। ਸਾਰੀਆਂ 8 ਫ੍ਰੇਂਚਾਈਜ਼ੀ 70 ਖਿਡਾਰੀਆਂ ਨੂੰ ਖਰੀਦ ਸਕਦੀ ਹੈ।



ਹਰ ਫ੍ਰੇਂਚਾਈਜ਼ੀ ਖਿਡਾਰੀਆਂ ਨੂੰ 80 ਕਰੋੜ ਰੁਪਏ ਖਰਚ ਕਰ ਕੇ ਖਰੀਦ ਸਕਦੀ ਹੈ। ਹਰ ਟੀਮ ‘ਚ ਜ਼ਿਆਦਾ ਤੋਂ ਜ਼ਿਆਦਾ 17 ਭਾਰਤੀ ਅਤੇ 8 ਵਿਦੇਸ਼ੀ ਖਿਡਾਰੀਹੀ ਚੁਣੇ ਜਾ ਸਕਦੇ ਹਨ।