IPL 2020: 25 ਸਤੰਬਰ ਨੂੰ ਦਿੱਲੀ ਕੈਪੀਟਲਿਸਟ ਦਾ ਸਾਹਮਣਾ ਕਰਨ ਜਾ ਰਹੀ ਚੇਨਈ ਸੁਪਰ ਕਿੰਗਜ਼ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਟੀਮ ਸਟਾਰਰ ਬੱਲੇਬਾਜ਼ ਅੰਬਾਤੀ ਰਾਇਡੂ ਦਿੱਲੀ ਕੈਪੀਟਲਿਸਟ ਖਿਲਾਫ ਮੈਚ 'ਚ ਨਹੀਂ ਖੇਡਣਗੇ। ਸੀਐਸਕੇ ਦੇ ਮੈਨੇਜਮੈਂਟ ਵੱਲੋਂ ਰਾਇਡੂ ਦੇ ਮੈਚ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਮੈਚ ਦੇ ਹੀਰੋ ਰਾਇਡੂ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡ ਸਕੇ ਤੇ ਸੀਐਸਕੇ ਨੂੰ ਇਸ ਮੈਚ ਵਿੱਚ 16 ਦੌੜਾਂ ਨਾਲ ਹਾਰਦਾ ਸਾਹਮਣਾ ਕਰਨਾ ਪਿਆ।
ਸੀਐਸਕੇ ਦੇ ਸੀਈਓ ਨੇ ਰਾਇਡੂ ਦੀ ਸੱਟ ਨੂੰ ਵਧੇਰੇ ਗੰਭੀਰ ਨਹੀਂ ਦੱਸਿਆ ਹੈ। ਉਨ੍ਹਾਂ ਕਿਹਾ, “ਰਾਇਡੂ ਹੈਮਸਟ੍ਰਿੰਗ ਦੀ ਸੱਟ ਨਾਲ ਜੂਝ ਰਿਹਾ ਹੈ, ਪਰ ਉਸ ਦਾ ਕੋਈ ਹੋਰ ਮੈਚ ਖੇਡਣਾ ਨਿਸ਼ਚਤ ਨਹੀਂ ਹੈ। ਹਾਂ, ਇਸ ਤੋਂ ਬਾਅਦ ਰਾਇਡੂ ਪੂਰੀ ਤਰ੍ਹਾਂ ਖੇਡਣ ਲਈ ਤਿਆਰ ਹੋਣਗੇ।
ਦਿੱਲੀ ਖਿਲਾਫ ਮੈਚ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਆਰਾਮ ਕਰਨ ਦਾ ਮੌਕਾ ਵੀ ਮਿਲੇਗਾ। ਫਿਰ ਸੀਐਸਕੇ ਦੀ ਟੀਮ ਇੱਕ ਹਫਤੇ ਬਾਅਦ 2 ਅਕਤੂਬਰ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਮੈਦਾਨ ਵਿੱਚ ਉਤਰੇਗੀ।
ਕਿਸਾਨਾਂ ਦੀ ਬੜ੍ਹਕ ਨਾਲ ਘਬਰਾਇਆ ਰੇਲਵੇ, ਪੰਜਾਬ ਆਉਂਦੀਆਂ ਰੇਲਾਂ ਨੂੰ ਬ੍ਰੇਕ
ਦੱਸ ਦੇਈਏ ਕਿ ਪਿਛਲੇ ਸਾਲ ਅੰਬਾਤੀ ਰਾਇਡੂ ਨੂੰ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਜਗ੍ਹਾ ਨਹੀਂ ਮਿਲੀ ਸੀ। ਇਸ ਤੋਂ ਨਾਰਾਜ਼ ਰਾਇਡੂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਵੀ ਕਰ ਦਿੱਤਾ। ਹਾਲਾਂਕਿ, ਬਾਅਦ 'ਚ ਉਸ ਨੇ ਦ੍ਰਾਵਿੜ ਦੀ ਰਾਏ 'ਤੇ ਆਪਣਾ ਫੈਸਲਾ ਬਦਲ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Exit Poll 2024
(Source: Poll of Polls)
IPL 2020: ਅੰਬਾਤੀ ਰਾਇਡੂ ਹੋਏ ਬਾਹਰ, ਚੇਨਈ ਸੁਪਰ ਕਿੰਗਜ਼ ਦੀਆਂ ਵਧੀਆਂ ਮੁਸ਼ਕਲਾਂ
ਏਬੀਪੀ ਸਾਂਝਾ
Updated at:
24 Sep 2020 01:32 PM (IST)
25 ਸਤੰਬਰ ਨੂੰ ਦਿੱਲੀ ਕੈਪੀਟਲਿਸਟ ਦਾ ਸਾਹਮਣਾ ਕਰਨ ਜਾ ਰਹੀ ਚੇਨਈ ਸੁਪਰ ਕਿੰਗਜ਼ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਟੀਮ ਸਟਾਰਰ ਬੱਲੇਬਾਜ਼ ਅੰਬਾਤੀ ਰਾਇਡੂ ਦਿੱਲੀ ਕੈਪੀਟਲਿਸਟ ਖਿਲਾਫ ਮੈਚ 'ਚ ਨਹੀਂ ਖੇਡਣਗੇ।
- - - - - - - - - Advertisement - - - - - - - - -