ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਯੂਏਈ ਵਿੱਚ 19 ਸਤੰਬਰ ਤੋਂ ਹੋਣ ਜਾ ਰਿਹਾ ਹੈ। ਪਰ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਆਈਪੀਐਲ 13 ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। ਇਸ ਤੋਂ ਪਹਿਲਾਂ ਆਈਪੀਐਲ ਦੇ ਚੇਅਰਮੈਨ ਬ੍ਰਜੇਸ਼ ਪਟੇਲ ਨੇ 19 ਸਤੰਬਰ ਤੋਂ 8 ਨਵੰਬਰ ਤੱਕ ਆਈਪੀਐਲ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਹਾਲਾਂਕਿ, ਹੁਣ BCCI 8 ਨਵੰਬਰ ਨੂੰ ਦੀਵਾਲੀ ਦੇ ਮੌਕੇ 'ਤੇ ਫਾਈਨਲ ਨਹੀਂ ਕਰਾਏਗੀ।
ਮੀਡੀਆ ਰਿਪੋਰਟਾਂ ਅਨੁਸਾਰ ਦੀਵਾਲੀ ਦੇ ਮੱਦੇਨਜ਼ਰ, ਬੀਸੀਸੀਆਈ 8 ਨਵੰਬਰ ਦੀ ਥਾਂ 10 ਨਵੰਬਰ ਨੂੰ ਫਾਈਨਲ ਦਾ ਆਯੋਜਨ ਕਰ ਸਕਦੀ ਹੈ। ਸਟਾਰ ਇੰਡੀਆ, ਜੋ ਆਈਪੀਐਲ ਦੇ ਪ੍ਰਸਾਰਣ ਅਧਿਕਾਰਾਂ ਦਾ ਮਾਲਕ ਹੈ, ਨੇ ਵੀ ਬੀਸੀਸੀਆਈ ਨੂੰ ਅਨੁਸੂਚੀ ਨਿਰਧਾਰਤ ਕਰਦੇ ਹੋਏ ਦੀਵਾਲੀ ਹਫਤੇ ਦਾ ਧਿਆਨ ਰੱਖਣ ਦੀ ਅਪੀਲ ਕੀਤੀ।
ਹਾਲਾਂਕਿ, ਬੀਸੀਸੀਆਈ ਲਈ ਤਾਰੀਖ ਬਦਲਣਾ ਆਸਾਨ ਨਹੀਂ ਹੈ। ਆਈਪੀਐਲ ਤੋਂ ਤੁਰੰਤ ਬਾਅਦ ਟੀਮ ਇੰਡੀਆ ਆਸਟਰੇਲੀਆ ਲਈ ਰਵਾਨਾ ਹੋਵੇਗੀ। 3 ਦਸੰਬਰ ਤੋਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਹੋਵੇਗੀ। ਪਰ ਕੋਰੋਨਾ ਪ੍ਰੋਟੋਕੋਲ ਦੇ ਕਾਰਨ, ਟੀਮ ਇੰਡੀਆ ਨੂੰ 2 ਹਫਤਿਆਂ ਲਈ ਆਸਟਰੇਲੀਆ ਵਿੱਚ ਅਲੱਗ ਰਹਿਣਾ ਪਏਗਾ।