ਨਵੀਂ ਦਿੱਲੀ: ਚੇਨਈ ਸੁਪਰ ਕਿੰਗਜ਼ ਦੀ ਟੀਮ ਆਈਪੀਐਲ 'ਚ ਹਿੱਸਾ ਲੈਣ ਲਈ ਯੂਏਈ ਪਹੁੰਚ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟੀਮ ਦੇ ਦੋ ਖਿਡਾਰੀਆਂ ਸਮੇਤ ਕੁਝ ਮੈਂਬਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਸੰਕਰਮਿਤ ਹੋਏ ਦੋ ਖਿਡਾਰੀਆਂ ਵਿੱਚ ਦੀਪਕ ਚਾਹਰ ਸ਼ਾਮਲ ਹਨ। ਜਿਨ੍ਹਾਂ ਦੇ ਕੋਰੋਨਾ ਪੌਜ਼ੇਟਿਵ ਆਉਣ 'ਤੇ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੇ ਹਨ।
ਦਰਅਸਲ ਚੇਨਈ ਸੁਪਰ ਕਿੰਗਜ਼ ਦੇ ਸਾਰੇ ਖਿਡਾਰੀਆਂ ਨੂੰ ਯੂਏਈ ਜਾਣ ਤੋਂ ਪਹਿਲਾਂ ਨਿੱਜੀ ਜਹਾਜ਼ ਰਾਹੀਂ ਚੇਨਈ ਲਿਆਂਦਾ ਗਿਆ ਸੀ। ਇਸ ਦੌਰਾਨ ਕਈ ਖਿਡਾਰੀ ਜਹਾਜ਼ ਦੇ ਅੰਦਰ ਮਾਸਕ ਲਾਏ ਬਿਨਾਂ ਮਸਤੀ ਕਰਦੇ ਵੇਖੇ ਗਏ। ਇਸ ਤੋਂ ਬਾਅਦ ਯੂਏਈ ਪਹੁੰਚੀ ਚੇਨਈ ਸੁਪਰ ਕਿੰਗਜ਼ ਦੀ ਟੀਮ ਦੇ ਦੀਪਕ ਚਾਹਰ ਤੇ ਰਿਤੂਰਾਜ ਗਾਇਕਵਾੜ 'ਚ ਕੋਰੋਨਾ ਪਾਇਆ ਗਿਆ।
ਇਸ ਨਾਲ ਜੁੜੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ। ਜਿਸ ‘ਤੇ ਦੀਪਕ ਚਾਹਰ ਦੇ ਭਰਾ ਰਾਹੁਲ ਚਾਹਰ ਨੇ ਸਾਵਧਾਨ ਰਹਿਣ ਲਈ ਕਿਹਾ। ਉੱਥੇ ਹੀ ਦੀਪਕ ਚਾਹਰ ਨੇ ਆਪਣੇ ਭਰਾ ਨੂੰ ਜਿਸ ਅੰਦਾਜ਼ ਨਾਲ ਜਵਾਬ ਦਿੱਤਾ, ਉਸ ਕਰਕੇ ਉਹ ਹੁਣ ਟ੍ਰੋਲ ਹੋ ਰਹੇ ਹਨ।