ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 68ਵੀਂ ਵਾਰ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨਾਲ ਰੂ-ਬ-ਰੂ ਹੋਏ। ਉਨ੍ਹਾਂ ਕਿਹਾ ਆਤਮ-ਨਿਰਭਰ ਭਾਰਤ 'ਚ ਖੇਡ ਉਦਯੋਗ ਨੂੰ ਵੱਡੀ ਭੂਮਿਕਾ ਨਿਭਾਉਣੀ ਹੈ। ਨਾ ਮਿਲਵਰਤਣ ਅੰਦੋਲਨ ਦੌਰਾਨ ਗਾਂਧੀ ਜੀ ਨੇ ਕਿਹਾ ਸੀ ਕਿ ਇਹ ਭਾਰਤੀਆਂ 'ਚ ਆਤਮ ਵਿਸ਼ਵਾਸ ਜਗਾਉਣ ਦਾ ਅੰਦੋਲਨ ਹੈ। ਕੁਝ ਇਸੇ ਤਰ੍ਹਾਂ ਦੀ ਭਾਵਨਾ ਆਤਮਨਿਰਭਰ ਭਾਰਤ ਅੰਦੋਲਨ ਨਾਲ ਹੈ।


ਮੋਦੀ ਦੇ ਭਾਸ਼ਨ ਦੀਆਂ ਅਹਿਮ ਗੱਲਾਂ:


ਮੋਦੀ ਨੇ ਕਿਹਾ ਕੋਰੋਨਾ ਦੌਰ 'ਚ ਘਰਾਂ 'ਚ ਰਹਿੰਦਿਆਂ ਤਿਉਹਾਰ ਮਨਾਏ ਜਾ ਰਹੇ ਹਨ। ਲੋਕ ਆਪਣਾ ਤੇ ਲੋਕਾਂ ਦਾ ਧਿਆਨ ਰੱਖਦਿਆਂ ਆਪਣਾ ਕੰਮ ਕਰ ਰਹੇ ਹਨ। ਜਿਸ ਤਰ੍ਹਾਂ ਦਾ ਸੰਯਮ ਦੇਖਿਆ ਜਾ ਰਿਹਾ ਹੈ, ਉਹ ਅਦਭੁਤ ਹੈ। ਮੋਦੀ ਨੇ ਕਿਹਾ ਗਣੇਸ਼ਉਤਸਵ ਆਨਲਾਈਨ ਮਨਾਇਆ ਜਾ ਰਿਹਾ ਹੈ। ਈਕੋ ਫ੍ਰੈਂਡਲੀ ਗਣੇਸ਼ ਦੀ ਮੂਰਤੀ ਸਥਾਪਤ ਹੋਈ।


ਤਿਉਹਾਰਾਂ 'ਚ ਵਾਤਾਵਰਨ ਦਾ ਸੰਦੇਸ਼ ਹੁੰਦਾ ਹੈ ਤੇ ਕਈ ਤਿਉਹਾਰ ਵਾਤਾਵਰਨ ਲਈ ਮਨਾਏ ਜਾਂਦੇ ਹਨ। ਬਿਹਾਰ ਦੇ ਥਾਰੂ ਭਾਈਚਾਰੇ ਨੇ ਕੁਦਰਤ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। 60 ਦਿਨ ਦਾ ਤਿਉਹਾਰ ਬਰਨਾ ਮਨਾਉਂਦੇ ਹਨ। ਕੋਈ ਕਿਤੇ ਵੀ ਆਉਂਦਾ ਜਾਂਦਾ ਨਹੀਂ ਹੈ।


ਇਸ ਦੌਰਾਨ ਓਣਮ ਵੀ ਮਨਾਇਆ ਜਾ ਰਿਹਾ ਹੈ। ਇਸ ਦੀ ਧੁੰਮ ਵਿਦੇਸ਼ਾਂ ਤਕ ਹੈ। ਇਹ ਖੇਤੀ ਨਾਲ ਜੁੜਿਆ ਹੋਇਆ ਹੈ। ਸਾਡੇ ਤਿਉਹਾਰ ਕਿਸਾਨਾਂ ਦੇ ਰੰਗ ਨਾਲ ਹੀ ਹਰੇ-ਭਰੇ ਬਣਦੇ ਹਨ। ਇਹ ਗੱਲ ਵੇਦਾਂ 'ਚ ਵੀ ਕਹੀ ਗਈ ਹੈ। ਰਿਗਵੇਦ 'ਚ ਕਿਹਾ ਗਿਆ ਹੈ- ਅੰਨਦਾਤਾ ਨੂੰ ਨਮਨ ਹੈ।


ਕੋਰੋਨਾ ਕਾਲ' ਚ ਦੇਸ਼ ਕਈ ਮੋਰਚਿਆਂ 'ਤੇ ਇਕੱਠਿਆਂ ਲੜ ਰਿਹਾ ਹੈ। ਇਹ ਵੀ ਖਿਆਲ ਆਉਂਦਾ ਹੈ ਕਿ ਘਰ 'ਚ ਰਹਿਣ ਵਾਲੇ ਬੱਚਿਆਂ ਦਾ ਸਮਾਂ ਕਿਵੇਂ ਬੀਤਦਾ ਹੋਵੇਗਾ। ਮੈਂ ਕਿਤੇ ਪੜ੍ਹਿਆ ਕਿ ਖਿਡੌਣਿਆਂ ਸਬੰਧੀ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ 'ਖਿਡੌਣਾ ਉਹੀ ਚੰਗਾ ਹੁੰਦਾ ਹੈ ਜੋ ਅਧੂਰਾ ਹੋਵੇ। ਬੱਚੇ ਉਸ ਨੂੰ ਖੇਡ-ਖੇਡ 'ਚ ਤਿਆਰ ਕਰਨ।'


ਹੁਣ ਬੱਚਿਆਂ ਦੇ ਆਕਰਸ਼ਨ ਦਾ ਕੇਂਦਰ ਖੇਡ ਨਹੀਂ, ਖਿਡੌਣਾ ਹੋ ਗਿਆ ਹੈ। ਮਹਿੰਗੇ ਖਿਡੌਣਿਆਂ 'ਚ ਬਣਾਉਣ-ਸਿੱਖਣ ਲਈ ਕੁਝ ਨਹੀਂ ਹੁੰਦਾ। ਇਨ੍ਹਾਂ ਖਿਡੌਣਿਆਂ ਨਾਲ ਧੰਨ-ਸੰਪੱਤੀ ਦਾ ਤਾਂ ਪ੍ਰਦਰਸ਼ਨ ਹੁੰਦਾ ਹੈ ਪਰ ਬੱਚੇ ਲਈ ਕੁਝ ਨਹੀਂ ਹੁੰਦਾ। ਇਸ ਲਈ ਬੱਚਾ ਗਵਾਚ ਜਾਂਦਾ ਹੈ।


ਬੱਚਿਆਂ ਲਈ ਖਿਡੌਣਿਆਂ ਬਾਰੇ ਰਾਸ਼ਟਰੀ ਨੀਤੀ 'ਚ ਵੀ ਕਿਹਾ ਗਿਆ ਹੈ। ਹੁਣ ਦੇਸ਼ ਦੇ ਕਈ ਖੇਤਰ ਖਿਡੌਣਿਆ ਦੇ ਕੇਂਦਰ ਦੇ ਰੂਪ 'ਚ ਵਿਕਸਤ ਹੋ ਰਹੇ ਹਨ। ਕੌਮਾਂਤਰੀ ਖੇਡ ਉਦਯੋਗ 7 ਲੱਖ ਕਰੋੜ ਰੁਪਏ ਦਾ ਹੈ। ਪਰ ਭਾਰਤ ਦੀ ਇਸ 'ਚ ਹਿੱਸੇਦਾਰੀ ਬਹੁਤ ਘੱਟ ਹੈ।


ਖਿਡੌਣਾ ਉਹ ਹੈ ਜਿਸ ਨਾਲ ਬਚਪਨ ਖੇਡੇ ਵੀ ਖਿਲਖਿਲਾਏ ਵੀ। ਉਨ੍ਹਾਂ ਆਤਮਨਿਰਭਰ ਭਾਰਤ 'ਚ ਖੇਡ ਉਦਯੋਗ ਨੂੰ ਵੱਡੀ ਭੂਮਿਕਾ ਨਿਭਆਉਣ 'ਤੇ ਜੋਰ ਦਿਤਾ। ਇਸ ਤੋਂ ਇਲਾਵਾ ਮੋਦੀ ਨੇ ਸਤੰਬਰ 'ਚ ਆਉਣ ਵਾਲੇ 'ਪੋਸ਼ਣ ਦਿਵਸ' ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਪੋਸ਼ਣ ਹਫ਼ਤੇ ਨਾਲ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।


ਅੰਮ੍ਰਿਤਸਰ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਨੂੰ ਕੋਰੋਨਾ ਨੇ ਨਿਗਲਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ