ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਸ਼ਿਖਰ ਧਵਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 101 ਦੌੜਾਂ ਦੀ ਪਾਰੀ ਖੇਡੀ। ਆਈਪੀਐਲ ਵਿੱਚ 167 ਮੈਚ ਖੇਡਣ ਤੋਂ ਬਾਅਦ ਸ਼ਿਖਰ ਧਵਨ ਦਾ ਇਹ ਪਹਿਲਾ ਸੈਂਕੜਾ ਹੈ। ਸ਼ਿਖਰ ਧਵਨ ਦੇ ਸੈਂਕੜੇ ਦੇ ਨਾਲ ਆਈਪੀਐਲ ਵਿੱਚ ਪਹਿਲੀ ਵਾਰ ਇੱਕ ਬਹੁਤ ਹੀ ਖਾਸ ਇਤਿਹਾਸ ਬਣਿਆ ਹੈ।


ਆਈਪੀਐਲ ਦੇ 13 ਵੇਂ ਸੀਜ਼ਨ ਵਿੱਚ ਤਿੰਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਅਜਿਹਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਇੱਕੋ ਸੀਜ਼ਨ 'ਚ ਤਿੰਨ ਭਾਰਤੀ ਖਿਡਾਰੀਆਂ ਨੇ ਸੈਂਕੜੇ ਲਾਏ ਹਨ। ਸ਼ਿਖਰ ਧਵਨ ਤੋਂ ਪਹਿਲਾਂ ਕੇ ਐਲ ਰਾਹੁਲ ਤੇ ਮਯੰਕ ਅਗਰਵਾਲ ਵੀ 13 ਵੇਂ ਸੀਜ਼ਨ 'ਚ ਸੈਂਕੜੇ ਲਾ ਚੁੱਕੇ ਹਨ।




ਕੇਐਲ ਰਾਹੁਲ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੀ ਸ਼ੁਰੂਆਤ ਵਿੱਚ 132 ਦੌੜਾਂ ਦੀ ਅਜੇਤੂ ਪਾਰੀ ਖੇਡੀ। ਮਯੰਕ ਅਗਰਵਾਲ ਨੇ ਇਸ ਟੂਰਨਾਮੈਂਟ 'ਚ ਸ਼ਾਨਦਾਰ ਫੋਰਮ ਦਿਖਾਉਂਦੇ ਹੋਏ 106 ਦੌੜਾਂ ਦੀ ਪਾਰੀ ਵੀ ਖੇਡੀ ਹੈ। ਇਸ ਦੇ ਨਾਲ ਹੀ ਸ਼ਿਖਰ ਧਵਨ ਨੇ ਆਪਣੇ ਆਈਪੀਐਲ ਕਰੀਅਰ ਦਾ ਪਹਿਲਾ ਸੈਂਕੜਾ 58 ਗੇਂਦਾਂ ਵਿੱਚ ਸੀਐਸਕੇ ਲਈ ਬਣਾਇਆ।




ਸ਼ਿਖਰ ਧਵਨ, ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ, ਤਿੰਨੋਂ ਹੀ ਖਿਡਾਰੀ ਆਈਪੀਐਲ 13 ਵਿੱਚ ਸਰਬੋਤਮ ਫਾਰਮ ਵਿੱਚ ਚੱਲ ਰਹੇ ਹਨ। ਇਹ ਤਿੰਨ ਖਿਡਾਰੀ ਇਸ ਸਾਲ ਓਰੇਂਜ ਕੈਪ ਦੇ ਦਾਅਵੇਦਾਰਾਂ 'ਚ ਵੀ ਹਨ। ਫਿਲਹਾਲ ਕੇਐਲ ਰਾਹੁਲ ਨੇ 8 ਮੈਚਾਂ 'ਚ 448 ਦੌੜਾਂ ਬਣਾ ਕੇ ਓਰੇਂਜ ਕੈਪ 'ਤੇ ਕਬਜ਼ਾ ਕਰ ਲਿਆ ਹੈ ਪਰ ਮਯੰਕ ਅਗਰਵਾਲ 8 ਮੈਚਾਂ 'ਚ 382 ਦੌੜਾਂ ਬਣਾ ਕੇ ਕੇ ਐਲ ਰਾਹੁਲ ਨੂੰ ਸਖਤ ਚੁਣੌਤੀ ਦੇ ਰਹੇ ਹਨ। ਸ਼ਿਖਰ ਧਵਨ ਇਕ ਸੈਂਕੜਾ ਲਗਾਉਣ ਨਾਲ ਚੋਟੀ ਦੇ ਪੰਜ ਬੱਲੇਬਾਜ਼ਾਂ 'ਚੋਂ ਇਕ ਵੀ ਬਣ ਗਿਆ ਹੈ। ਧਵਨ ਨੇ ਹੁਣ ਤਕ 359 ਦੌੜਾਂ ਬਣਾਈਆਂ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ