ਨਵੀਂ ਦਿੱਲੀ: ਆਈਪੀਐਲ 2020 ਦਾ ਛੇਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਅੱਜ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਬੈਂਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ।ਉਧਰ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰ ਬੰਗਲੌਰ ਅੱਗੇ 207 ਦੌੜਾਂ ਦਾ ਟੀਚਾ ਰੱਖਿਆ ਹੈ।
ਕੇ ਐਲ ਰਾਹੁਲ ਨੇ ਸ਼ਾਨਦਾਰ ਪਾਰੀ ਖੇਡੀ। ਉਸਨੇ 69 ਗੇਂਦਾਂ 'ਚ 14 ਚੌਕੇ ਅਤੇ 7 ਛੱਕੇ ਮਾਰ 132 ਦੌੜਾਂ ਬਣਾਈਆਂ।ਉਧਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਸ਼ਿਵਮ ਦੂਬੇ ਨੇ 2 ਵਿਕਟ ਲਏ। ਪੰਜਾਬ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਹਾਰ ਗਿਆ ਸੀ, ਅਜਿਹੀ ਸਥਿਤੀ ਵਿੱਚ ਉਹ ਹੁਣ ਸੀਜ਼ਨ ਵਿੱਚ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਧਰ ਬੈਂਗਲੌਰ ਨੇ ਜਿੱਤ ਦੇ ਨਾਲ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਅਜਿਹੀ ਸਥਿਤੀ ਵਿੱਚ ਬੈਂਗਲੌਰ ਇਸ ਮੈਚ ਵਿੱਚ ਵੀ ਜਿੱਤ ਹਾਸਲ ਕਰਨਾ ਚਾਹੇਗਾ।
KXIP vs RCB, IPL 2020: ਪੰਜਾਬ ਨੇ ਬੰਗਲੌਰ ਅੱਗੇ ਰੱਖਿਆ 207 ਦੌੜਾਂ ਦਾ ਟੀਚਾ, ਕੇ ਐਲ ਰਾਹੁਲ ਨੇ ਮਾਰਿਆ ਸ਼ਾਨਦਾਰ ਸੈਂਕੜਾ
ਏਬੀਪੀ ਸਾਂਝਾ
Updated at:
24 Sep 2020 09:31 PM (IST)
ਆਈਪੀਐਲ 2020 ਦਾ ਛੇਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਅੱਜ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ।
- - - - - - - - - Advertisement - - - - - - - - -