ਮੁੰਬਈ: ਟੀਵੀ ਦਾ ਸਭ ਤੋਂ ਮਸ਼ਹੂਰ ਅਤੇ ਪਸੰਦੀਦਾ ਸ਼ੋਅ 'ਬਿੱਗ ਬੌਸ' ਆਪਣੇ ਨਵੇਂ ਸੀਜ਼ਨ ਦੇ ਨਾਲ ਇੱਕ ਵਾਰ ਫਿਰ ਟੀਵੀ ਦੀ ਦੁਨੀਆ 'ਤੇ ਵਾਪਸ ਆ ਰਿਹਾ ਹੈ। 'ਬਿੱਗ ਬੌਸ 14' ਦਾ ਗ੍ਰੈਂਡ ਪ੍ਰੀਮੀਅਰ 3 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਲੈ ਕੇ ਫੈਨਸ ਵਿੱਚ ਕਾਫੀ ਐਕਸਾਇਟਮੈਂਟ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਵਾਰ ਕਿਹੜੇ ਸੈਲੀਬ੍ਰਿਟੀਸ ਸ਼ੋਅ ਦਾ ਹਿੱਸਾ ਹੋਣਗੇ?

ਦੂਜੇ ਪਾਸੇ, ਪ੍ਰੈਸ ਕਾਨਫਰੰਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਜਿਸ 'ਚ ਬਿੱਗ ਬੌਸ 14 ਦਾ ਸ਼ਾਨਦਾਰ ਪ੍ਰੀਮੀਅਰ ਸ਼ੁਰੂ ਹੋਣ ਤੋਂ ਪਹਿਲਾਂ ਬੀਬੀ 14 ਬਾਰੇ ਕੁਝ ਖਾਸ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਸਲਮਾਨ ਖ਼ਾਨ ਨੇ ਪ੍ਰੈਸ ਕਾਨਫਰੰਸ ਰਾਹੀਂ ਬਹੁਤ ਹੀ ਦਿਲ ਖਿੱਚਵੀਂ ਗੱਲ ਕੀਤੀ। ਸਲਮਾਨ ਨੇ ਕਿਹਾ- ਬਿਗ ਬੌਸ ਦਾ ਵੱਡਾ ਪ੍ਰੀਮੀਅਰ 3 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੇ ਕਿਹਾ ਕਿ ਇਸ ਵਾਰ ਬਿੱਗ ਬੌਸ ਦੂਜੇ ਸਾਲ ਦੀ ਤਰ੍ਹਾਂ ਬਹੁਤ ਧਮਾਕੇਦਾਰ ਹੋਣ ਜਾ ਰਿਹਾ ਹੈ। ਨਾਲ ਹੀ ਸਲਮਾਨ ਨੇ ਕਿਹਾ- ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਮੇਰੀ ਸ਼ਲਾਘਾ ਕਰਦੇ ਹਨ ਅਤੇ ਉਨ੍ਹਾਂ ਦਾ ਵੀ ਧੰਨਵਾਦ ਜੋ ਮੈਨੂੰ ਬੁਰਾ ਕਹਿੰਦੇ ਹਨ।

https://www.facebook.com/211722020060/videos/244365487002457/

ਬਿੱਗ ਬੌਸ 14 ਵਿੱਚ ਸਾਬਕਾ ਮੁਕਾਬਲੇਬਾਜ਼ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ‘ਬਿੱਗ ਬੌਸ 14’ ਵਿੱਚ ਸਿਧਾਰਥ ਸ਼ੁਕਲਾ, ਹਿਨਾ ਖ਼ਾਨ, ਗੌਹਰ ਖ਼ਾਨ, ਮੋਨਾਲੀਸਾ ਅਤੇ ਸ਼ਹਿਨਾਜ਼ ਗਿੱਲ ਕਰੀਬ ਦੋ ਹਫ਼ਤੇ ਘਰ ਦੇ ਅੰਦਰ ਰਹਿਣਗੇ ਅਤੇ ਸਾਰੇ ਘਰ ਦੇ ਸਾਰੇ ਕੰਮਾਂ ਵਿੱਚ ਵੀ ਹਿੱਸਾ ਲੈਣਗੇ।

ਸ਼ੋਅ ਬਾਰੇ ਖ਼ਬਰਾਂ ਆ ਰਹੀਆਂ ਹਨ ਕਿ ਇਸ ਵਾਰ ਨੈਨਾ ਸਿੰਘ, ਜੈਸਮੀਨ ਭਸੀਨ, ਕਰਨ ਪਟੇਲ, ਨਿਸ਼ਾਂਤ ਮਲਕਾਨੀ, ਏਜਾਜ਼ ਖਾਨ, ਰਾਹੁਲ ਵੈਦਿਆ, ਸਾਰਾ ਗੁਰਪਾਲ, ਸ਼ਗਨ ਪਾਂਡੇ, ਪ੍ਰੀਤਿਕ ਸੇਜਲਪਾਲ ਅਤੇ ਜਾਨ ਕੁਮਾਰ ਸਾਨੂ ਸ਼ੋਅ ਦਾ ਹਿੱਸਾ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਸ਼ੋਅ ਦਾ ਥੀਮ 'ਜੰਗਲ' 'ਤੇ ਅਧਾਰਤ ਹੋਵੇਗਾ, ਜੋ ਲੌਕਡਾਊਨ ਦੀ ਸਥਿਤੀ ਤੋਂ ਪ੍ਰੇਰਿਤ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904