Exclusive: ਸ਼ਰਲੀਨ ਚੋਪੜਾ ਦਾ ਵੱਡਾ ਖੁਲਾਸਾ - ਵੱਡੇ ਕ੍ਰਿਕਟਰਾਂ ਦੀਆਂ ਪਤਨੀਆਂ ਵੀ ਲੈਂਦੀਆਂ ਡਰੱਗਸ

ਏਬੀਪੀ ਸਾਂਝਾ Updated at: 24 Sep 2020 01:41 PM (IST)

ਸ਼ਰਲੀਨ ਚੋਪੜਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਵੱਡੇ ਕ੍ਰਿਕਟਰਾਂ ਤੇ ਸੁਪਰਸਟਾਰਾਂ ਦੀਆਂ ਪਤਨੀਆਂ ਡਰੱਗਸ ਲੈਂਦੀਆਂ ਹਨ।

NEXT PREV
ਮੁੰਬਈ: ਬਾਲੀਵੁੱਡ ਐਕਟਰਸ ਸ਼ਰਲੀਨ ਚੋਪੜਾ ਨੇ ਫਿਲਮ ਇੰਡਸਟਰੀ ਵਿਚ ਤੇਜ਼ੀ ਨਾਲ ਫੈਲ ਰਹੇ ਡਰੱਗਸ ਦੇ ਮੁੱਦੇ 'ਤੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ। ਸ਼ਰਲੀਨ ਚੋਪੜਾ ਨੇ ਕਿਹਾ ਕਿ ਜੋ ਐਨਸੀਬੀ ਕੰਮ ਕਰ ਰਹੀ ਹੈ, ਉਹ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸਦੇ ਨਾਲ ਹੀ ਸ਼ਰਲੀਨ ਚੋਪੜਾ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਵੱਡੇ ਕ੍ਰਿਕਟਰਾਂ ਤੇ ਸੁਪਰਸਟਾਰਾਂ ਦੀਆਂ ਪਤਨੀਆਂ ਡਰੱਗਸ ਲੈਂਦੀਆਂ ਹਨ।

ਸ਼ਰਲੀਨ ਨੇ ਕਿਹਾ, "ਐਨਸੀਬੀ ਜੋ ਕੰਮ ਕਰ ਰਿਹਾ ਹੈ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈ। ਬਹੁਤ ਸਾਲਾਂ ਤੋਂ ਅਸੀਂ ਮੰਨਦੇ ਆ ਰਹੇ ਹਾਂ ਕਿ ਜਿਹੜੇ ਸਾਡੇ ਸੁਪਰਸਟਾਰ ਹਨ, ਇਹ ਸਾਡੇ ਦੀਵਾ ਹਨ, ਉਹ ਸਾਡੇ ਰੱਬ ਤੇ ਦੇਵੀ ਹਨ। ਅੱਜ ਉਨ੍ਹਾਂ ਦੇਵੀ-ਦੇਵਤਾ ਦੀ ਅਸਲੀਅਤ ਸਾਹਮਣੇ ਆ ਗਈ ਹੈ। ਇਹ ਲੋਕ ਮਾਲ ਲੈਂਦੇ ਹਨ। ਉਹ ਕਿੰਨੀ ਵਾਰ ਮਾਲ ਲੈਂਦੇ ਹਨ, ਕਦੋਂ-ਕਦੋਂ ਲੈਂਦੇ ਹਨ, ਹੁਣ ਉਹ ਐਨਸੀਬੀ ਕੋਲ ਜਾ ਕੇ ਦੱਸਣਗੇ।"

ਡਰੱਗਜ਼ ਪਾਰਟੀ ਬਾਰੇ ਗੱਲ ਕਰਦਿਆਂ ਸ਼ਰਲੀਨ ਚੋਪੜਾ ਨੇ ਕਿਹਾ, “ਮੈਂ ਕੇਕੇਆਰ ਦਾ ਮੈਚ ਦੇਖਣ ਲਈ ਕੋਲਕਾਤਾ ਗਈ ਸੀ। ਮੈਚ ਤੋਂ ਬਾਅਦ ਪਾਰਟੀ ਰੱਖੀ ਗਈ ਸੀ। ਮੈਂ ਵੀ ਉਸ ਪਾਰਟੀ ਵਿਚ ਗਈ। ਉਸ ਪਾਰਟੀ ਵਿਚ ਮੈਂ ਕ੍ਰਿਕਟਰ, ਬਾਲੀਵੁੱਡ ਦੇ ਸੇਲੇਬਸ ਸਭ ਦਮ ਮਾਰੋ ਦਮ ਕਰ ਰਹੇ ਸੀ। ਮੈਂ ਨੱਚਦੇ ਹੋਏ ਥੱਕ ਗਈ ਤੇ ਫ੍ਰੈਸ਼ ਹੋਣ ਲਈ ਵਾਸ਼ਰੂਮ ਗਈ। ਉੱਥੇ ਜੋ ਚਲ ਰਿਹਾ ਸੀ ਉਸ ਨੂੰ ਵੇਖ ਮੈਂ ਹੈਰਾਨ ਹੋ ਗਈ।


ਸਾਡੇ ਕ੍ਰਿਕਟ ਸੁਪਰਸਟਾਰਸ ਦੀਆਂ ਪਤਨੀਆਂ ਚਿੱਟੇ ਪਾਊਡਰ ਯਾਨੀ ਕੋਕੀਨ ਸਨੌਟ ਕਰ ਰਹੀਆਂ ਸੀ। ਇਹ ਵੇਖਦਿਆਂ ਮੈਨੂੰ ਮਹਿਸੂਸ ਹੋਇਆ ਕਿ ਇਹ ਲੋਕ ਕੀ ਕਰ ਰਹੇ ਹਨ ਅਤੇ ਕਿਉਂ। ਫਿਰ ਉਹ ਮੁਸਕਰਾ ਰਹੇ ਹਨ। ਫਿਰ ਮੈਂ ਉਨ੍ਹਾਂ ਨੂੰ ਸਮਾਈਲ ਦਿੱਤੀ ਤੇ ਉਥੋਂ ਨਿਕਲ ਗਈ। ਮੈਨੂੰ ਲੱਗਿਆ ਕਿ ਮੈਂ ਗਲਤ ਥਾਂ 'ਤੇ ਆ ਗਈ ਹਾਂ। ਇਸਤੋਂ ਬਾਅਦ ਮੈਂ ਦੇਖਿਆ ਕਿ ਉਹ ਸਾਰੇ ਗੱਪਾਂ ਮਾਰ ਰਹੇ ਹਨ, ਪਾਰਟੀ ਕਰ ਰਹੇ ਹਨ। ਡਰੱਗਸ ਤੋਂ ਬਾਅਦ ਪਾਰਟੀਆਂ ਦਾ ਸਿਲਸਿਲਾ ਨਹੀਂ ਰੁਕਦਾ। ਇੱਕ ਤੋਂ ਬਾਅਦ ਇੱਕ ਪਾਰਟੀ ਹੁੰਦੀ ਹੈ।- ਸ਼ਰਲੀਨ ਚੋਪੜਾ


ਹਾਲਾਂਕਿ, ਇਸ ਸਮੇਂ ਦੌਰਾਨ ਸ਼ਰਲਿਨ ਨੇ ਕਿਸੇ ਕ੍ਰਿਕਟਰ ਜਾਂ ਆਪਣੀ ਪਤਨੀ ਦਾ ਨਾਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਜਦੋਂ ਐਨਸੀਬੀ ਤੋਂ ਕਾਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਦੱਸਿਆ ਜਾਵੇਗਾ। ਉਸਨੇ ਕਿਹਾ, "ਜਿਨ੍ਹਾਂ ਜਿਨ੍ਹਾਂ ਦੇ ਨਾਂ ਸਾਹਮਣੇ ਆ ਰਹੇ ਹਨ ਇਹ ਨਾ ਸਿਰਫ ਬਹੁਤ ਸਾਰੇ ਲੋਕ ਹਨ, ਬਲਕਿ ਇਹ ਬਹੁਤ ਵੱਡਾ ਗਠਜੋੜ ਹੈ। ਐਨਸੀਬੀ ਵੱਡੇ ਖਿਡਾਰੀਆਂ ਤੱਕ ਪਹੁੰਚਣ ਵਾਲੀ ਹੈ। ਜਦੋਂ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ, ਤਾਂ ਲੋਕ ਜਾਣਦੇ ਹੋਣਗੇ ਕਿ ਇਹ ਨੈਕਸੇਸ ਕਿੰਨਾ ਵੱਡਾ ਹੈ।”

ਸਟਾਰਸ ਦੀਆਂ ਪਤਨੀਆਂ 'ਤੇ ਨਿਸ਼ਾਨਾਂ ਸਾਧਦੇ ਦੋਏ ਸ਼ਰਲਿਨ ਨੇ ਕਿਹਾ, "ਸਟਾਰ ਵਾਈਫ ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ, ਉਨ੍ਹਾਂ ਦੇ ਬੈਗਾਂ ਦੀ ਕੀਮਤ, ਉਨ੍ਹਾਂ ਦੀਆਂ ਜੁੱਤੀਆਂ ਦੀ ਕੀਮਤ ... ਹੁਣ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੋਕ ਕਿਹੜਾ ਮਾਲ ਲੈਂਦੇ ਹਨ।"

ਇਸਦੇ ਨਾਲ ਹੀ ਸ਼ਰਲਿਨ ਨੇ ਕੁਆਨ ਕੰਪਨੀ ਬਾਰੇ ਗੱਲ ਕੀਤੀ। ਉਸਨੇ ਕਿਹਾ, "ਕੁਆਨ ਦਾ ਮਾਲਕ ਇੱਕ ਨੰਬਰ ਦਾ ਗੰਦਾ ਵਿਅਕਤੀ ਹੈ। ਜਦੋਂ ਮੈਂ ਉਸ ਨੂੰ ਮਿਲਣ ਗਈ, ਤਾਂ ਮੈਨੂੰ ਪਹਿਲਾਂ ਉਸ ਬਾਰੇ ਪਤਾ ਨਹੀਂ ਸੀ, ਮਿਲਣ ਤੋਂ ਬਾਅਦ, ਸਮਝ ਆਇਆ ਕਿ ਉਹ ਕਿੰਨਾ ਗੰਦਾ ਹੈ। ਉਸਨੇ ਬਹੁਤ ਗੰਦੀ ਗੱਲਾਂ ਕੀਤੀਆਂ। ਮੈਂ ਚੰਗੀ ਤਰ੍ਹਾਂ ਤਿਆਰ ਹੋਕੇ ਗਈ ਸੀ। ਉਸਨੇ ਮੇਰੇ ਵੱਲ ਉੱਪਰ ਤੋਂ ਹੇਠ ਤਕ ਵੇਖਿਆ, ਮੈਂ ਪੁੱਛਿਆ ਕਿ ਕੀ ਹੋਇਆ, ਕੀ ਮੈਂ ਕੁਝ ਫਟਿਆ ਹੋਇਆ ਪਾ ਲਿਆ, ਜਾਂ ਕੁਝ ਦਾਗ ਲੱਗਿਆ ਹੈ। ਉਸ ਨੇ ਮੈਨੂੰ ਪੁੱਛਿਆ ਜੋ ਤੁਹਾਡੀ ਛਾਤੀ ਹੈ, ਕੀ ਇਹ ਅਸਲ ਹੈ? ਸਿਰਫ ਇੱਕ ਗੰਦਾ ਵਿਅਕਤੀ ਹੀ ਅਜਿਹਾ ਕਰ ਸਕਦਾ ਹੈ।”

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2025.ABP Network Private Limited. All rights reserved.