ਮੁੰਬਈ: ਡਰੱਗਸ ਕੇਸ 'ਚ ਐਨਸੀਬੀ ਨੇ ਐਕਟਰਸ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਅਤੇ ਸਾਰਾ ਅਲੀ ਖ਼ਾਨ ਸਣੇ ਸੱਤ ਲੋਕਾਂ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਅਗਲੇ ਤਿੰਨ ਦਿਨਾਂ ਵਿੱਚ ਹਰੇਕ ਨੂੰ ਬਿਆਨ ਦਰਜ ਕਰਨ ਲਈ ਪੇਸ਼ ਹੋਣਾ ਪਵੇਗਾ। ਦੀਪਿਕਾ ਪਾਦੁਕੋਣ ਨੂੰ ਕੱਲ੍ਹ ਐਨਸੀਬੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ।

ਐਨਸੀਬੀ ਨੇ ਮੰਗਲਵਾਰ ਨੂੰ ਦੀਪਿਕਾ ਪਾਦੁਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਅਤੇ ਕਾਵਾਨ ਟੇਲੈਂਟ ਮੈਨੇਜਮੈਂਟ ਏਜੰਸੀ ਦੇ ਸੀਈਓ ਧਰੁਵ ਚੈਚਿੰਗੋਪੇਕਰ ਨੂੰ ਵੀ ਤਲਬ ਕੀਤਾ ਸੀ, ਪਰ ਪ੍ਰਕਾਸ਼ ਖਰਾਬ ਸਿਹਤ ਕਾਰਨ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੀ।

ਦੱਸ ਦਈਏ ਕਿ ਐਨਸੀਬੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਪਦੁਕੋਣ ਨੂੰ ਲੋੜ ਪੈਣ 'ਤੇ ਤਲਬ ਕਰ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਕਥਿਤ ਤੌਰ 'ਤੇ ਨਸ਼ਿਆਂ ਸਬੰਧੀ ਵ੍ਹੱਟਸਐਪ ਚੈੱਟ ਏਜੰਸੀ ਦੀ ਪੜਤਾਲ ਅਧੀਨ ਹੈ।

Fight For Farmer: ਕਿਸਾਨਾਂ ਦੇ ਹੱਕ ਲਈ ਹੁਣ ਤਕ ਡਟੇ ਇਹ ਪੰਜਾਬੀ ਸਿਤਾਰੇ, ਵੇਖੋ ਕਿਸ ਨੇ ਕੀਤਾ ਕਿਹੜਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904