ਮੁੰਬਈ: ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ ਹੈ। ਇਹ ਇੱਕ ਮਜ਼ਾਕੀਆ ਵੀਡੀਓ ਹੈ। ਇਹ ਵੀਡੀਓ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਮਾਸਕ ਪਹਿਨਣ ਨੂੰ ਉਤਸ਼ਾਹਿਤ ਕਰਦਾ ਹੈ। ਕਪਿਲ ਸ਼ਰਮਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਆਪਣੇ ਤੇ ਆਪਣੇ ਪਰਿਵਾਰ ਨੂੰ ਕੋਰੋਨਾ ਤੋਂ ਬਚਾਉਣ ਲਈ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਉਸ ਨੇ ਸਾਲ 2020 ਨੂੰ ਬਹੁਤ ਮਾੜਾ ਸਾਲ ਕਿਹਾ ਹੈ।

ਦੱਸ ਦਈਏ ਕਿ ਇਸ ਵੀਡੀਓ 'ਚ ਇੱਕ ਔਰਤ ਹੰਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਹੰਸ ਦੇ ਸਾਮਹਣੇ ਬੈਠੀ ਹੈ ਤੇ ਉਸ ਨੇ ਮੂੰਹ ਦੇ ਹੇਠਾਂ ਗਰਦਨ 'ਤੇ ਮਾਸਕ ਪਾਇਆ ਹੈ। ਅਚਾਨਕ ਹੰਸ ਉਸ ਦੇ ਮਾਸਕ ਨੂੰ ਖਿੱਚਦਾ ਹੈ, ਜਿਸ ਤੋਂ ਬਾਅਦ ਮਾਸਕ ਔਰਤ ਦੇ ਮੂੰਹ ਤੇ ਨੱਕ ਨੂੰ ਢੱਕਦਾ ਹੈ। ਇਸ ਦੌਰਾਨ ਔਰਤ ਪਿੱਛੇ ਵੱਲ ਡਿੱਗਦੀ ਹੈ।

ਦੱਸ ਦਈਏ ਵੇਖਣ ਨੂੰ ਬੇਸ਼ੱਕ ਇਹ ਵੀਡੀਓ ਕਾਫ਼ੀ ਫੰਨੀ ਲੱਗਦਾ ਹੈ, ਪਰ ਇਸ ਤੋਂ ਲੋਕਾਂ ਨੂੰ ਚੰਗਾ ਸਬਕ ਸਿੱਖਣ ਦੀ ਲੋੜ ਹੈ।

ਵੇਖੋ ਕਪੀਲ ਸ਼ਰਮਾ ਵਲੋਂ ਸ਼ੇਅਰ ਕੀਤਾ ਇਹ ਵੀਡੀਓ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904