ਮੁੰਬਈ: ਐਕਟਰਸ ਪਾਇਲ ਘੋਸ਼ ਵੱਲੋਂ ਜਿਨਸੀ ਸੋਸ਼ਣ ਦੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਮੁੰਬਈ ਪੁਲਿਸ ਨੇ ਫਿਲਮ ਨਿਰਮਾਤਾ ਅਨੁਰਾਗ ਕਸ਼ਿਯਪ ਖਿਲਾਫ ਐਫਆਈਆਰ ਦਰਜ ਕੀਤੀ ਹੈ। ਕਸ਼ਿਯਪ ਪਹਿਲਾਂ ਹੀ ਇਨ੍ਹਾਂ ਇਲਜ਼ਾਮਾਂ ਨੂੰ “ਬੇਬੁਨਿਆਦ” ਦੱਸ ਚੁੱਕਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਐਕਟਰਸ ਦੇ ਵਕੀਲ ਨਿਤਿਨ ਸੱਤਪੁਤੇ ਨਾਲ ਪੁਲਿਸ ਕੋਲ ਸ਼ਿਕਾਇਤ ਕਰਵਾਉਣ ਤੋਂ ਬਾਅਦ ਮੰਗਲਵਾਰ ਦੇਰ ਰਾਤ ਵਰਸੋਵਾ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਭਾਦੰਵ ਦੀ ਧਾਰਾ 376 (I), 354, 341 ਤੇ 342 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਚੱਲ ਰਹੀ ਹੈ।

Kangana Ranaut VS Himanshi Khurana: ਇਸ ਵਜ੍ਹਾ ਕਰਕੇ ਟਵਿੱਟਰ 'ਤੇ ਭਿੜੀਆਂ ਕੰਗਨਾ ਤੇ ਹਿਮਾਂਸ਼ੀ

ਅਧਿਕਾਰੀ ਨੇ ਦੱਸਿਆ ਕਿ ਕਸ਼ਿਅਪ ਨੂੰ ਸੱਤ ਸਾਲ ਪੁਰਾਣੇ (2013) ਕੇਸ ਵਿੱਚ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਆਪਣੀ ਸ਼ਿਕਾਇਤ 'ਚ ਅਦਾਕਾਰਾ ਨੇ ਵਰਸੋਵਾ ਦੇ ਯੇਰੀ ਰੋਡ 'ਤੇ ਇੱਕ ਥਾਂ 'ਤੇ ਕਸ਼ਿਯਪ 'ਤੇ ਉਸ ਨਾਲ 2013 ਵਿੱਚ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਅਧਿਕਾਰੀ ਨੇ ਦੱਸਿਆ ਕਿ ਐਕਟਰਸ ਤੇ ਉਸ ਦਾ ਵਕੀਲ ਸੋਮਵਾਰ ਨੂੰ ਓਸ਼ੀਵਾੜਾ ਥਾਣੇ ਗਏ ਸੀ।

ਖੇਤੀ ਬਿੱਲਾਂ ਖਿਲਾਫ ਸੜਕਾਂ 'ਤੇ ਆਏ ਨਵਜੋਤ ਸਿੱਧੂ, ਸਰਕਾਰ ਨੂੰ ਸਵਾਲ, ਰੋਟੀ ਜ਼ਰੂਰੀ ਚੀਜ਼ ਨਹੀਂ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904