IPL ਦੇ ਸੀਜ਼ਨ 13 'ਚ ਸ਼ੁੱਕਰਵਾਰ ਚੇਨੱਈ ਸੁਪਰਕਿੰਗਜ਼ ਨੂੰ ਦਿੱਲੀ ਕੈਪੀਟਲਸ ਦੇ ਹੱਥੋਂ 44 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। CSK ਦੇ ਕਪਤਾਨ ਧੋਨੀ ਇਸ ਮੈਚ 'ਚ ਬੱਲੇ ਨਾਲ ਕਮਾਲ ਕਰਨ 'ਚ ਤਾਂ ਕਾਮਯਾਬ ਨਹੀਂ ਹੋਏ ਪਰ ਉਨ੍ਹਾਂ ਵਿਕੇਟਕੀਪਿੰਗ 'ਚ ਆਪਣਾ ਪੁਰਾਣਾ ਜਾਦੂ ਦਿਖਾਇਆ। ਧੋਨੀ ਨੇ ਵਿਕੇਟ ਦੇ ਪਿੱਛੇ ਅਜਿਹਾ ਕਮਾਲ ਦਾ ਕੈਚ ਫੜਿਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਦਿੱਲੀ ਦੀ ਟੀਮ ਵੱਡੇ ਸਕੋਰ ਵੱਲ ਵਧ ਰਹੀ ਸੀ। ਉਸ ਵੇਲੇ ਮਹੇਂਦਰ ਸਿੰਘ ਧੋਨੀ ਨੇ ਸੈਮ ਦੀ ਗੇਂਦ 'ਤੇ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਦਾ ਆਪਣੇ ਰਾਈਟ ਸਾਈਡ 'ਚ ਡਾਈਵ ਲਾਉਂਦਿਆਂ ਬੇਹੱਦ ਸ਼ਾਨਦਾਰ ਕੈਚ ਫੜਿਆ। ਅਈਅਰ ਨੇ ਆਊਟ ਹੋਣ ਤੋਂ ਪਹਿਲਾਂ 22 ਗੇਦਾਂ 'ਚ 26 ਦੌੜਾਂ ਦੀ ਪਾਰੀ ਖੇਡੀ।


ਹਾਲਾਂਕਿ ਮਹੇਂਦਰ ਸਿੰਘ ਧੋਨੀ ਇਸ ਮੈਚ ਵਿਚ CSK ਨੂੰ ਜਿੱਤ ਦਿਵਾਉਣ 'ਚ ਕਾਮਯਾਬ ਨਹੀਂ ਹੋ ਸਕੇ। ਦਿੱਲੀ ਕੈਪੀਟਲਸ ਨੇ ਸੀਐਸਕੇ ਦੇ ਸਾਹਮਣੇ ਜਿੱਤ ਲਈ 176 ਦੌੜਾਂ ਦੀ ਚੁਣੌਤੀ ਰੱਖੀ ਸੀ। ਪਰ 20 ਓਵਰਾਂ 'ਚ ਸੀਐਸਕੇ ਦੀ ਟੀਮ 7 ਵਿਕੇਟ ਦੇ ਨੁਕਸਾਨ 'ਤੇ ਸਿਰਫ 131 ਰਨ ਹੀ ਬਣਾ ਸਕੀ। ਧੋਨੀ ਨੇ ਵੀ ਇਸ ਮੈਚ ਵਿਚ ਸਿਰਫ 15 ਦੌੜਾਂ ਦੀ ਬਣਾਈਆਂ।


ਕੋਰੋਨਾ ਅਪਡੇਟ: ਦੇਸ਼ 'ਚ 24 ਘੰਟਿਆਂ 'ਚ 85,362 ਨਵੇਂ ਕੇਸ, ਕੁੱਲ ਮਾਮਲੇ 59 ਲੱਖ ਤੋਂ ਪਾਰ


ਮਹੇਂਦਰ ਸਿੰਘ ਧੋਨੀ ਨੇ ਮੈਚ ਤੋਂ ਬਾਅਦ ਟੀਮ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ। ਧੋਨੀ ਨੇ ਇਸ ਗੱਲ ਦੇ ਸੰਕੇਤ ਵੀ ਦਿੱਤੇ ਹਨ ਕਿ ਅਗਲੇ ਮੁਕਾਬਲੇ 'ਚ ਸੀਐਸਕੇ ਦੀ ਟੀਮ 'ਚ ਇਕੋ ਸਮੇਂ ਕਈ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।


ਸੀਐਸਕੇ ਲਈ ਸਭ ਤੋਂ ਵੱਡੀ ਰਾਹਤ ਅੰਬਾਤੀ ਰਾਇਡੂ ਦੀ ਵਾਪਸੀ ਹੈ। ਰਾਇਡੂ ਸੱਟ ਕਾਰਨ ਪਿਛਲੇ ਦੋ ਮੈਚ ਨਹੀਂ ਖੇਡ ਸਕੇ। ਪਰ ਹੁਣ ਉਹ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ ਦੋ ਅਕਤੂਬਰ ਨੂੰ ਮੈਦਾਨ 'ਤੇ ਵਾਪਸੀ ਲਈ ਤਿਆਰ ਹਨ।


ਲੈਂਡਿੰਗ ਦੌਰਾਨ ਜ਼ਮੀਨ ਨਾਲ ਟਕਰਾਇਆ ਜਹਾਜ਼, ਹਵਾਈ ਫੌਜ ਦੇ 25 ਜਵਾਨਾਂ ਦੀ ਮੌਤ


ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ