IPL 2020 RR vs KXIP:ਆਈਪੀਐਲ 2020 ਦੇ 9ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਚਾਰ ਵਿਕਟਾਂ ਨਾਲ ਹਰਾਇਆ।ਇਸ ਮੈਚ ਵਿੱਚ ਪੰਜਾਬ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 223 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਰਾਜਸਥਾਨ ਨੇ ਪਹਿਲੀ ਵਿਕਟ ਜਲਦੀ ਡਿੱਗਣ ਤੋਂ ਬਾਅਦ ਪੰਜਾਬ ਦੇ ਗੇਂਦਬਾਜ਼ਾਂ ਉੱਤੇ ਹਮਲਾ ਕਰ ਦਿੱਤਾ।


ਆਈਪੀਐਲ 2020 ਦਾ 9ਵਾਂ ਮੈਚ ਯੂਏਈ ਦੇ ਸਭ ਤੋਂ ਛੋਟੇ ਮੈਦਾਨ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ।ਰਾਜਸਥਾਨ ਰਾਇਲਜ਼ ਨੇ ਟੌਸ ਜਿੱਤ ਕੇ ਪਿਹਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।ਜੋ ਫੈਸਲਾ ਸਹੀ ਵੀ ਸਾਬਿਤ ਹੋਇਆ।

ਹਾਲਾਂਕਿ ਮੈਚ ਦਾ ਸਭ ਤੋਂ ਸ਼ਾਨਦਾਰ ਪਲ ਰਾਜਸਥਾਨ ਦੀ ਪਾਰੀ ਦਾ 8ਵਾਂ ਓਵਰ ਸੀ। ਇਸ ਓਵਰ ਵਿਚ ਸੰਜੂ ਸੈਮਸਨ ਨੇ ਰਵੀ ਬਿਸ਼ਨੋਈ ਦੀ ਗੇਂਦ 'ਤੇ ਛੱਕੇ ਮਾਰੇ। ਗੇਂਦ ਸੀਮਾ 'ਤੇ ਪਹੁੰਚ ਗਈ ਸੀ ਕਿ ਨਿਕੋਲਸ ਪੂਰਨ ਨੇ ਸੁਪਰਮੈਨ ਦੀ ਤਰ੍ਹਾਂ ਸ਼ਾਲ ਮਾਰੀ ਅਤੇ ਛੱਕੇ ਨੂੰ ਰੋਕ ਦਿੱਤਾ।



ਪੰਜਾਬ ਲਈ ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਨੇ ਪਹਿਲੀ ਵਿਕਟ ਲਈ 183 ਦੌੜਾਂ ਦੀ ਸਾਂਝੇਦਾਰੀ ਕੀਤੀ।ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਕਿੰਗਜ਼ ਇਲੈਵਨ ਪੰਜਾਬ ਦੇ ਕੇ ਐਲ ਰਾਹੁਲ ਅਤੇ ਮਯੰਕ ਇੱਕ ਵੱਡੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 16.3 ਓਵਰਾਂ ਵਿੱਚ 183 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਆਈਪੀਐਲ ਦੇ ਇਤਿਹਾਸ ਵਿਚ ਤੀਜੀ ਸਭ ਤੋਂ ਵੱਡੀ ਸ਼ੁਰੂਆਤੀ ਸਾਂਝੇਦਾਰੀ ਹੈ।

ਆਈਪੀਐਲ ਵਿੱਚ ਸਭ ਤੋਂ ਵੱਡੀ ਸ਼ੁਰੂਆਤੀ ਸਾਂਝੇਦਾਰੀ ਦਾ ਰਿਕਾਰਡ ਡੇਵਿਡ ਵਾਰਨਰ ਅਤੇ ਜੌਨੀ ਬੇਅਰਸਟੋ ਦੇ ਨਾਮ ਹੈ। ਦੋਵਾਂ ਨੇ ਆਈਪੀਐਲ 2019 ਵਿਚ ਪਹਿਲੀ ਵਿਕਟ ਲਈ 185 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।ਇਸ ਤੋਂ ਬਾਅਦ ਇਸ ਸੂਚੀ ਵਿਚ ਗੌਤਮ ਗੰਭੀਰ ਅਤੇ ਕ੍ਰਿਸ ਲਿਨ ਦੂਜੇ ਨੰਬਰ ਉੱਤੇ ਹਨ। ਇਨ੍ਹਾਂ ਦੋਵਾਂ ਦੇ ਨਾਮ 184 ਦੌੜਾਂ ਦੀ ਅਜੇਤੂ ਸਾਂਝੇਦਾਰੀ ਦਾ ਰਿਕਾਰਡ ਹੈ।

106 ਦੌੜਾਂ ਬਣਾਉਣ ਵਾਲੇ ਮਯੰਕ ਅਗਰਵਾਲ ਨੇ ਆਈਪੀਐਲ 2020 ਦਾ ਦੂਜਾ ਸੈਂਕੜਾ ਬਣਾਇਆ। ਮਯੰਕ ਨੇ ਆਪਣਾ ਸੈਂਕੜਾ ਸਿਰਫ 45 ਗੇਂਦਾਂ ਵਿੱਚ ਪੂਰਾ ਕੀਤਾ। ਆਪਣੇ ਸੈਂਕੜੇ ਦੀ ਪਾਰੀ ਵਿਚ ਮਯੰਕ ਨੇ 9 ਚੌਕੇ ਅਤੇ 7 ਛੱਕੇ ਲਗਾਏ। ਇਸ ਸਮੇਂ ਦੌਰਾਨ, ਉਸਦਾ ਸਟ੍ਰਾਈਕ ਰੇਟ 222.22 ਸੀ।

ਰਾਜਸਥਾਨ ਦੇ ਸਟੀਵ ਸਮਿਥ ਨੇ 27 ਗੇਂਦਾ 'ਚ ਅਰਧ ਸੈਂਕੜਾ ਮਾਰਿਆ। ਇਸ ਤੋਂ ਬਾਅਦ ਰਾਹੁਲ ਤੇਵਤੀਆ ਨੇ 31 ਗੇਂਦਾ 'ਚ 53 ਦੌੜਾਂ ਬਣਾਈਆਂ। ਤੇਵਤੀਆ ਨੇ 7 ਛੱਕੇ ਮਾਰੇ ਅਤੇ ਮੈਚ ਦਾ ਪਾਸਾ ਹੀ ਬੱਦਲ ਦਿੱਤਾ।