IPL 2020 SRH vs DC: ਹੈਦਰਾਬਾਦ ਨੂੰ ਮਿਲੀ ਸੀਜ਼ਨ ਦੀ ਪਹਿਲੀ ਜਿੱਤ, ਦਿੱਲੀ ਨੂੰ ਹਰਾਇਆ
ਏਬੀਪੀ ਸਾਂਝਾ | 29 Sep 2020 11:20 PM (IST)
SRH vs DC, IPL 2020: ਹੈਦਰਾਬਾਦ ਨੂੰ ਮਿਲੀ ਸੀਜ਼ਨ ਦੀ ਪਹਿਲੀ ਜਿੱਤ।ਦਿੱਲੀ ਕੈਪੀਟਲਸ ਨੂੰ 15 ਦੌੜਾਂ ਨਾਲ ਹਰਾਇਆ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰ ਦਿੱਲੀ ਅੱਗੇ 4 ਵਿਕਟ ਗੁਆ 20 ਓਵਰਾਂ 'ਚ 163 ਦੌੜਾਂ ਦਾ ਟੀਚਾ ਰੱਖਿਆ ਸੀ।
SRH vs DC, IPL 2020: ਹੈਦਰਾਬਾਦ ਨੂੰ ਮਿਲੀ ਸੀਜ਼ਨ ਦੀ ਪਹਿਲੀ ਜਿੱਤ।ਦਿੱਲੀ ਕੈਪੀਟਲਸ ਨੂੰ 15 ਦੌੜਾਂ ਨਾਲ ਹਰਾਇਆ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰ ਦਿੱਲੀ ਅੱਗੇ 4 ਵਿਕਟ ਗੁਆ 20 ਓਵਰਾਂ 'ਚ 163 ਦੌੜਾਂ ਦਾ ਟੀਚਾ ਰੱਖਿਆ ਸੀ। ਅੱਜ ਆਈਪੀਐਲ ਦੇ 13ਵੇਂ ਸੀਜ਼ਨ ਦਾ 11ਵਾਂ ਮੈਚ ਆਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਖੇਡੀਆ ਗਿਆ। ਟਾਸ ਜਿੱਤ ਕੇ, ਦਿੱਲੀ ਕੈਪੀਟਲਸ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। DC ਦੇ ਕਪਤਾਨ ਸ਼੍ਰੇਅਸ ਅਈਅਰ ਨੇ ਇਸ ਮੈਚ ਵਿੱਚ ਆਵੇਸ਼ ਖਾਨ ਦੀ ਜਗ੍ਹਾ ਇਸ਼ਾਂਤ ਸ਼ਰਮਾ ਨੂੰ ਸ਼ਾਮਲ ਕੀਤਾ। ਇਸ ਦੇ ਨਾਲ ਹੀ ਕੇਨ ਵਿਲੀਅਮਸਨ ਅਤੇ ਅਬਦੁੱਲ ਸਮਦ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਵਿਚ ਖੇਡਦੇ ਨਜ਼ਰ ਆਏ। ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ 'ਚ ਉਤਰੇ ਹੈਦਰਾਬਾਦ ਦੇ ਡੇਵਿਡ ਵਾਰਨਰ ਨੇ 33 ਗੇਂਦਾ 'ਚ 45 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਬਰਿਸਟੋ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 48 ਗੇਂਦਾਂ 'ਚ 53 ਦੌੜਾਂ ਬਣਾਈਆਂ।ਕੇਨ ਵਿਲਿਅਮਸਨ 26 ਗੇਂਦਾਂ 'ਚ 41 ਦੌੜਾਂ ਬਣਾ ਰਬਾਡਾ ਦੀ ਬਾਲ ਤੇ ਆਊਟ ਹੋ ਗਿਆ। ਉਧਰੋਂ ਦਿੱਲੀ ਦੇ ਪੀ ਸ਼ਾਅ ਮੈਦਾਨ 'ਚ ਬੱਲੇਬਾਜ਼ੀ ਲਈ ਆਉਂਦੇ ਹੀ ਪਵੇਲੀਅਨ ਵਾਪਸ ਪਰਤ ਗਏ।ਸ਼ਾਅ ਨੇ 5 ਗੇਂਦਾਂ 'ਚ 2 ਦੌੜਾਂ ਬਣਾਈਆਂ। ਸ਼ੇਖਰ ਧਵਨ ਨੇ 31 ਗੇਂਦਾਂ 'ਚ 34 ਦੌੜਾਂ ਬਣਾਈਆਂ। ਰੀਸ਼ਭ ਪੰਤ ਨੇ 2 ਛੱਕੇ ਲਾ 27 ਗੇਂਦਾਂ 'ਚ 32 ਦੌੜਾਂ ਬਣਾਈਆਂ।