ਨਵੀਂ ਦਿੱਲੀ: ਚੇਨਈ ’ਚ ਆਈਪੀਐਲ ਦੇ 14ਵੇਂ ਸੀਜ਼ਨ ਲਈ ਨੀਲਾਮੀ ਹੋ ਗਈ ਹੈ। ਇਸ ਦੌਰਾਨ ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ ਰੁਪਏ ’ਚ ਖ਼ਰੀਦਿਆ ਹੈ। ਇੰਝ ਉਹ ਨੀਲਾਮੀ ਵਿੱਚ ਵਿਕਣ ਵਾਲੇ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਵੀ ਬਣ ਗਏ ਹਨ।

ਮੌਰਿਸ ਦੀ ਬੇਸ ਪ੍ਰਾਈਸ 75 ਲੱਖ ਰੁਪਏ ਸੀ ਪਰ ਉਹ ਆਪਣੀ ਉਸ ਕੀਮਤ ਤੋਂ 21 ਗੁਣਾ ਵੱਧ ਕੀਮਤ ਉੱਤੇ ਵਿਕੇ। ਮੌਰਿਸ ਨੇ ਸਾਲ 2015 ’ਚ ‘ਦਿੱਲੀ ਕੈਪੀਟਲ’ ਵੱਲੋਂ 16 ਕਰੋੜ ਰੁਪਏ ’ਚ ਖ਼ਰੀਦੇ ਗਏ ਯੁਵਰਾਜ ਸਿੰਘ ਦਾ ਰਿਕਾਰਡ ਤੋੜ ਦਿੱਤਾ ਹੈ।

ਨਿਲਾਮੀ ਵਿੱਚ ਕ੍ਰਿਸ ਮੌਰਿਸ, ਕਾਈਲ ਜੈਮਿਸਨ, ਗਲੇਨ ਮੈਕਸਵੈਲ, ਕ੍ਰਿਸ਼ਨਅੱਪਾ ਗੌਤਮ, ਮੋਈਨ ਅਲੀ, ਸ਼ਾਹਰੁਖ਼ ਖ਼ਾਨ, ਨੇਥਨ ਕੁਲਟਰ ਨਾਈਲ, ਸ਼ਿਵਮ ਦੁਬੇ, ਸ਼ਾਕਿਬ ਅਲ ਹਸਨ, ਸਟੀਵ ਸਮਿੱਥ ਜਿਹੇ ਖਿਡਾਰੀ ਵਿਕੇ ਹਨ। ਅੱਜ ਕੁੱਲ 292 ਸ਼ਾਰਟ ਲਿਸਟੇਡ ਖਿਡਾਰੀਆਂ ਵਿੱਚੋਂ 61 ਲਈ ਬੋਲੀ ਲੱਗ ਰਹੀ ਹੈ।

ਇਹ ਹਨ ਨੀਲਾਮੀ ’ਚ ਵਿਕਣ ਵਾਲੇ ਚੋਟੀ ਦੇ 10 ਮਹਿੰਗੇ ਖਿਡਾਰੀ:

1.    ਕ੍ਰਿਸ ਮੌਰਿਸ – 16.25 ਕਰੋੜ ਰੁਪਏ (ਰਾਜਸਥਾਨ ਰਾਇਲਜ਼)2.   ਕਾਈਲ ਜੇਮਿਸਨ – 15 ਕਰੋੜ ਰੁਪਏ (ਰਾਇਲ ਚੈਲੇਂਜਰਸ ਬੈਂਗਲੋਰ)3.   ਗਲੇਨ ਮੈਕਸਵੈੱਲ 14.25 ਕਰੋੜ ਰੁਪਏ (ਰਾਇਲ ਚੈਲੇਂਜਰਸ ਬੈਂਗਲੋਰ)4.   ਜੌਇ ਰਿਚਰਡਸਨ – 14.00 ਕਰੋੜ ਰੁਪਏ (ਪੰਜਾਬ ਕਿੰਗਜ਼)5.   ਕ੍ਰਿਸ਼ਨਅੱਪਾ ਗੌਤਮ – 9.25 ਕਰੋੜ ਰੁਪਏ (ਚੇਨਈ ਸੁਪਰ ਕਿੰਗਜ਼)6.   ਮੋਈਨ ਅਲੀ – 7 ਕਰੋੜ ਰੁਪਏ (ਚੇਨਈ ਸੁਪਰ ਕਿੰਗਜ਼)7.   ਸ਼ਾਹਰੁਖ਼ ਖ਼ਾਨ – 5.25 ਕਰੋੜ ਰੁਪਹੇ (ਪੰਜਾਬ ਕਿੰਗਜ਼)8.   ਕੁਲਟਰ ਨਾਈਲ – 5 ਕਰੋੜ ਰੁਪਏ (ਮੁੰਬਈ ਇੰਡੀਅਨਜ਼)9.   ਸ਼ਿਵਮ ਦੁਬੇ – 4.20 ਕਰੋੜ ਰੁਪਏ (ਰਾਜਸਥਾਨ ਰਾਇਲਜ਼)10. ਸ਼ਾਕਿਲ ਅਲ ਹਸਨ – 3.20 ਕਰੋੜ ਰੁਪਏ (ਕੋਲਕਾਤਾ ਨਾਈਟ ਰਾਈਡਰਜ਼)