IPL 2021: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਭਲਕੇ 9 ਅਪ੍ਰੈਲ ਤੋਂ ਹੋਣ ਜਾ ਰਹੀ ਹੈ। ਪਹਿਲੀ ਵਾਰ ਆਈਪੀਐੱਲ ਦਾ ਖ਼ਿਤਾਬ ਜਿੱਤਣ ਦੀਆਂ ਕੋਸ਼ਿਸ਼ਾਂ ’ਚ ਲੱਗੀ ਰਾਇਲ ਚੈਲੇਂਜਰਜ਼ ਬੈਂਗਲੋਰ (RCB) ਨੇ ਗਲੇਨ ਮੈਕਸਵੈਲ ਉੱਤੇ ਦਾਅ ਲਾਇਆ ਹੈ। ਮੈਕਸਵੈਲ ਪਿਛਲੇ ਸੀਜ਼ਨ ’ਚ ਇੱਕ ਵੀ ਛੱਕਾ ਨਹੀਂ ਲਾ ਸਕੇ ਸਨ ਪਰ ਪ੍ਰੈਕਟਿਸ ਸੈਸ਼ਨ ਦੌਰਾਨ ਆਸਟ੍ਰੇਲੀਆ ਦਾ ਇਹ ਸਟਾਰ ਖਿਡਾਰੀ ਬਹੁਤ ਵਧੀਆ ਫ਼ੌਰਮ ’ਚ ਵਿਖਾਈ ਦੇ ਰਹੇ ਹਨ।


 


ਗਲੇਸਨ ਮੈਕਸਵੈੱਲ RCB ਦੇ ਪ੍ਰੈਕਟਿਸ ਸੈਸ਼ਨ ’ਚ ਆਪਣੇ ਹਰਮਨਪਿਆਰੇ ਸ਼ਾਟ ਸਵਿੱਟ ਹਿੱਟ ਦਾ ਅਭਿਆਸ ਖ਼ੂਬ ਕਰ ਰਹੇ ਹਨ। ਯੁਜਵੇਂਦਰ ਚਹਿਲ ਦੀ ਗ਼ਦਬਾਜ਼ੀ ਉੱਤੇ ਮੈਕਸਵੈਲ ਨੇ ਰਿਵਰਸ ਸਵੀਪ ਸ਼ਾੱਟ ਰਾਹੀਂ ਛੱਕਾ ਜੜਿਆ ਤੇ ਮੁੜ ਸਵਿੱਚ ਹਿੱਟ ਲਾ ਕੇ ਗੇਂਦ ਨੂੰ ਬਾਊਂਡਰੀ ਤੋਂ ਬਾਹਰ ਪਹੁੰਚਾ ਦਿੱਤਾ।



ਦੱਸ ਦੇਈਏ ਕਿ RCB ਨੇ ਗਲੇਨ ਮੈਕਸਵੈਲ ਉੱਤੇ 14.25 ਕਰੋੜ ਰੁਪਏ ਖ਼ਰਚ ਕਰ ਕੇ ਦਾਅ ਲਾਇਆ ਹੈ। ਪਿਛਲੇ ਵਰ੍ਹੇ ਪੰਜਾਬ ਕਿੰਗਜ਼ ਨੇ ਮੈਕਸਵੈਲ ਦੀ ਖ਼ਰਾਬ ਫ਼ੌਰਮ ਨੂੰ ਵੇਖਦਿਆਂ ਟੀਮ ’ਚੋਂ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਸੀ। ਮੈਕਸਵੈਲ ਨੇ ਆਈਪੀਐੱਲ ਦੇ 13ਵੇਂ ਸੀਜ਼ਨ ਦੇ 13 ਮੈਚਾਂ ਵਿੱਚ 15.42 ਦੀ ਔਸਤ ਨਾਲ ਸਿਰਫ਼ 108 ਦੌੜਾਂ ਬਣਾਈਆਂ ਸਨ। ਉਂਝ ਮੈਕਸਵੈਲ ਪੰਜਾਬ ਕਿੰਗਜ਼ ਨੂੰ ਸਾਲ 2014 ’ਚ ਆਪਣੇ ਦਮ ’ਤੇ ਫ਼ਾਈਨਲ ’ਚ ਪਹੁੰਚਾਉਣ ਵਿੱਚ ਕਾਮਯਾਬ ਰਹੇ ਸਨ।


 


Playing 11 ਦਾ ਹਿੱਸਾ ਹੋਣਗੇ ਮੈਕਸਵੈਲ


ਮੈਕਸਵੈਲ ਤੋਂ ਇਲਾਵਾ ਆਰਸੀਬੀ ਨੇ ਇਸ ਸਾਲ ਨਿਊ ਜ਼ੀਲੈਂਡ ਦੇ ਆਲ–ਰਾਊਂਡਰ ਜੇਮੀਸਨ ਉੱਤੇ ਵੀ ਦਾਅ ਲਾਇਆ ਹੈ। ਜੇਮੀਸਨ ਨੂੰ ਆਈਪੀਐੱਲ ਦੇ 14ਵੇਂ ਸੀਜ਼ਨ ਲਈ ਆਰਸੀਬੀ ਨੇ 15 ਕਰੋੜ ਰੁਪਏ ’ਚ ਖ਼ਰੀਦਿਆ ਹੈ। ਗਲੇਨ ਮੈਕਸਵੈਲ ਅਤੇ ਜੇਮੀਸਨ ਦਾ ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਮੁਕਾਬਲੇ ’ਚ ਪਲੇਇੰਗ–11 ਦਾ ਹਿੱਸਾ ਬਣਨਾ ਤੈਅ ਹੈ।


 


ਆਰਸੀਬੀ ਦੀ ਟੀਮ ਨੇ ਪਿਛਲੇ ਵਰ੍ਹੇ 14 ਵਿੱਚੋਂ 7 ਮੈਚਾਂ ’ਚ ਜਿੱਤ ਦਰਜ ਕਰ ਕੇ ਪਲੇਆੱਫ਼ ’ਚ ਥਾਂ ਬਣਾਈ ਸੀ। ਪਰ ਨੌਕਆਊਟ ਰਾਊਂਡ ’ਚ ਰਾਇਲ ਚੈਲੇਂਜਰਸ ਬੈਂਗਲੋਰ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਦੇ ਹੱਥੋਂ ਹਾਰ ਦਾ ਸਾਹਮਣਾ ਕਰਨ ਕਰਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ।