IPL 2021: ਆਈਪੀਐਲ 2021 ’ਚ ਬੀਤੇ ਦਿਨੀਂ ਖੇਡੇ ਗਏ ਮੈਚ ’ਚ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾਇਆ। ਸੂਰਿਆ ਕੁਮਾਰ ਯਾਦਵ ਨੇ ਮੁੰਬਈ ਲਈ ਸ਼ਾਨਦਾਰ ਅਰਧ-ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਕੇਕੇਆਰ ਲਈ ਨਿਤੀਸ਼ ਰਾਣਾ ਨੇ 47 ਗੇਂਦਾਂ ’ਚ 57 ਦੌੜਾਂ ਦੀ ਪਾਰੀ ਖੇਡੀ। ਰਾਣਾ ਨੇ ਵੀ ਪਹਿਲੇ ਮੈਚ ’ਚ ਸ਼ਾਨਦਾਰ 80 ਦੌੜਾਂ ਬਣਾਈਆਂ ਸਨ। ਰਾਣਾ ਨੇ ਹੁਣ ਤਕ ਆਈਪੀਐਲ ਦੇ ਆਪਣੇ 2 ਮੈਚਾਂ ’ਚ 137 ਦੌੜਾਂ ਬਣਾਈਆਂ ਹਨ ਅਤੇ ਉਹ ਓਰੈਂਜ ਕੈਪ ਦੀ ਦੌੜ ’ਚ ਸਭ ਤੋਂ ਅੱਗੇ ਹਨ।


 


ਓਰੈਂਜ ਕੱਪ ਦੀ ਇਸ ਦੌੜ 'ਚ ਰਾਜਸਥਾਨ ਦੇ ਬੱਲੇਬਾਜ਼ ਸੰਜੂ ਸੈਮਸਨ ਦੂਜੇ ਨੰਬਰ 'ਤੇ ਮੌਜੂਦ ਹਨ। ਉਨ੍ਹਾਂ ਨੇ ਆਪਣੇ ਪਹਿਲੇ ਮੈਚ ’ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਸੂਚੀ ’ਚ ਪੰਜਾਬ ਕਿੰਗਜ਼ ਦੇ ਕੇ.ਐਲ. ਰਾਹੁਲ ਇਕ ਮੈਚ ’ਚ 91 ਦੌੜਾਂ ਦੇ ਨਾਲ ਤੀਜੇ, ਮੁੰਬਈ ਦੇ ਸੂਰਿਆ ਕੁਮਾਰ ਯਾਦਵ (87 ਦੌੜਾਂ, 2 ਮੈਚ) ਚੌਥੇ ਅਤੇ ਦਿੱਲੀ ਕੈਪੀਟਲ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਇਕ ਮੈਚ ’ਚੋਂ 85 ਦੌੜਾਂ ਬਣਾ ਕੇ ਪੰਜਵੇਂ ਨੰਬਰ 'ਤੇ ਹਨ।


 


ਪਰਪਲ ਕੈਪ ਦੀ ਦੌੜ ’ਚ ਕੇਕੇਆਰ ਦੇ ਰਸੇਲ ਸਭ ਤੋਂ ਅੱਗੇ


ਦੂਜੇ ਪਾਸੇ ਜੇ ਅਸੀਂ ਪਰਪਲ ਕੈਪ ਦੀ ਗੱਲ ਕਰੀਏ ਤਾਂ ਇਸ ਦੌੜ ’ਚ ਕੇਕੇਆਰ ਦੇ ਆਂਦਰੇ ਰਸੇਲ 2 ਮੈਚਾਂ ’ਚ 6 ਵਿਕਟਾਂ ਨਾਲ ਅੱਗੇ ਹਨ। ਰਸੇਲ ਨੇ ਮੁੰਬਈ ਦੇ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਵਿਕਟਾਂ ਆਪਣੇ ਨਾਮ ਕੀਤੀਆਂ। ਮੁੰਬਈ ਵਿਰੁੱਧ ਪਹਿਲੇ ਮੈਚ ’ਚ 5 ਵਿਕਟਾਂ ਲੈਣ ਵਾਲੇ ਆਰਸੀਬੀ ਦੇ ਹਰਸ਼ਲ ਪਟੇਲ ਇਸ ਸੂਚੀ ’ਚ ਦੂਜੇ ਨੰਬਰ ’ਤੇ ਹਨ।


 


ਉਨ੍ਹਾਂ ਕੋਲ ਹੈਦਰਾਬਾਦ ਵਿਰੁੱਧ ਅੱਜ ਮੈਚ ’ਚ ਰਸੇਲ ਨੂੰ ਪਛਾੜਨ ਦਾ ਮੌਕਾ ਹੈ। ਬੀਤੇ ਦਿਨ ਦੇ ਮੈਚ ’ਚ ਮੁੰਬਈ ਦੀ ਜਿੱਤ ਦੇ ਹੀਰੋ ਰਹੇ ਰਾਹੁਲ ਚਹਾਰ 2 ਮੈਚਾਂ ’ਚ 4 ਵਿਕਟਾਂ ਨਾਲ ਇਸ ਦੌੜ ’ਚ ਤੀਜੇ ਨੰਬਰ ’ਤੇ ਹਨ। ਇਸ ਸੂਚੀ ’ਚ ਪੈਟ ਕਮਿੰਸ (3 ਵਿਕਟਾਂ) ਚੌਥੇ ਅਤੇ ਚੇਤਨ ਸਕਾਰੀਆ (3 ਵਿਕਟਾਂ) ਪੰਜਵੇਂ ਨੰਬਰ 'ਤੇ ਹਨ।