IPL 2021: ਆਈਪੀਐਲ 2021 ਦੇ 16ਵੇਂ ਮੁਕਾਬਲੇ 'ਚ ਰੌਇਲ ਚੈਲੇਂਜਰਸ ਬੈਂਗਲੁਰੂ ਨੇ ਰਾਜਸਥਾਨ ਰੌਇਲਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਪਹਿਲਾਂ ਖੇਡਦਿਆਂ 20 ਓਵਰ 'ਚ 9 ਵਿਕਟਾਂ 'ਤੇ 177 ਰਨ ਬਣਾਏ ਸਨ। ਇਸ ਦੇ ਜਵਾਬ 'ਚ ਰੌਇਲ ਚੈਲੇਂਜਰਸ ਬੈਂਗਲੌਰ ਨੇ ਸਿਰਫ 16.3 ਓਵਰ 'ਚ ਬਿਨਾਂ ਕੋਈ ਵਿਕੇਟ ਗਵਾਏ ਆਸਾਨੀ ਨਾਲ ਟੀਚਾ ਪੂਰਾ ਕਰ ਲਿਆ। ਸਭ ਤੋਂ ਖਾਸ ਗੱਲ ਰਹੀ ਕਿ ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ 'ਚ ਵੱਡਾ ਰਿਕਾਰਡ ਆਪਣੇ ਨਾਂਅ ਕੀਤਾ। ਵਿਰਾਟ ਕੋਹਲੀ ਨੇ ਆਈਪੀਐਲ 'ਚ 6,000 ਰਨ ਵੀ ਪੂਰੇ ਕਰ ਲਏ। ਉਹ ਆਈਪੀਐਲ 'ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਰੌਇਲ ਚੈਲੇਂਜਰਸ ਬੈਂਗਲੌਰ ਲਈ ਦੇਵਦੱਤ ਪਡਿਕਲ ਤੇ ਵਿਰਾਟ ਕੋਹਲੀ ਨੇ ਰਿਕਾਰਡ 181 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਆਰਸੀਬੀ ਲਈ ਇਹ ਪਹਿਲੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਸੀ। ਵਿਰਾਟ ਕੋਹਲੀ ਲਈ ਇਹ ਮੈਚ ਸ਼ਾਨਦਾਰ ਰਿਹਾ।
ਪਡਿਕਲ ਨੇ 52 ਗੇਂਦਾਂ 'ਚ ਨਾਬਾਦ 101 ਰਨ ਬਣਾਏ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਚੋਂ 11 ਚੌਕੇ ਤੇ ਛੇ ਛੱਕੇ ਨਿੱਕਲੇ। ਆਈਪੀਐਲ 'ਚ ਇਹ ਪਡਿਕਲ ਦਾ ਪਹਿਲਾ ਸੈਂਕੜਾ ਹੈ। ਇਸ ਦੇ ਨਾਲ ਹੀ ਉਹ ਆਈਪੀਐਲ 'ਚ ਸੈਂਕੜਾ ਲਾਉਣ ਵਾਲੇ ਤੀਜੇ ਅਨਕੈਪਡ ਪਲੇਅਰ ਬਣ ਗਏ ਹਨ।
ਵਿਰਾਟ ਕੋਹਲੀ ਨੇ 47 ਗੇਂਦਾਂ 'ਚ 72 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੌਰਾਨ ਉਨ੍ਹਾਂ ਛੇ ਚੌਕੇ ਤੇ ਤਿੰਨ ਛੱਕੇ ਜੜੇ। ਇਸ ਦੇ ਨਾਲ ਹੀ ਕੋਹਲੀ ਨੇ ਆਈਪੀਐਲ 'ਚ 6,000 ਰਨ ਵੀ ਪੂਰੇ ਕਰ ਲਏ। ਉਹ ਆਈਪੀਐਲ 'ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਆਈਪੀਐਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਕਿ ਆਰਸੀਬੀ ਨੇ ਆਪਣੇ ਸ਼ੁਰੂਆਤੀ ਲਗਾਤਾਰ ਚਾਰ ਮੈਚ ਜਿੱਤੇ ਹਨ। ਇਸ ਸੀਜ਼ਨ 'ਚ ਆਰਸੀਬੀ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਆਈਪੀਐਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਕਿ ਆਰਸੀਬੀ ਨੇ ਆਪਣੇ ਸ਼ੁਰੂਆਤੀ ਲਗਾਤਾਰ ਚਾਰ ਮੈਚ ਜਿੱਤੇ ਹਨ।