ਸਿਰਫ ਇੱਕ ਕਰੋੜ 'ਚ ਵਿਕਿਆ ਯੁਵਰਾਜ, ਨਵੇਂ ਗੱਭਰੂਆਂ 'ਤੇ ਵਰ੍ਹਿਆ ਪੈਸੇ ਦਾ ਮੀਂਹ
ਏਬੀਪੀ ਸਾਂਝਾ | 19 Dec 2018 01:34 PM (IST)
ਜੈਪੁਰ: ਆਈਪੀਐਲ 2019 ਦੀ ਨਿਲਾਮੀ ਵਿੱਚ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਹੱਥ ਨਿਰਾਸ਼ਾ ਲੱਗੀ। ਨਿਲਾਮੀ ਦੇ ਪਹਿਲੇ ਦੌਰ ਵਿੱਚ ਵਿਕ ਨਹੀਂ ਸਕਿਆ। ਬਾਅਦ ਵਿੱਚ ਮੁੰਬਈ ਨੇ ਉਸ ਨੂੰ ਇੱਕ ਕਰੋੜ ਵਿੱਚ ਖਰੀਦਿਆ। ਦੂਜੇ ਪਾਸੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕੱਟ ਕਰੀਬ ਸਵਾ ਅੱਠ ਕਰੋੜ ਰੁਪਏ ਵਿੱਚ ਵਿਕਿਆ। ਤਾਮਿਲਨਾਡੂ ਦੇ ਰਹੱਸਮਈ ਗੇਂਦਬਾਜ਼ ਵਰੁਣ ਚੱਕਰਵਰਤੀ ਉੱਤੇ ਅੱਠ ਕਰੋੜ ਵੀਹ ਲੱਖ ਰੁਪਏ ਬੋਲੀ ਲੱਗੀ। ਚੱਕਰਵਰਤੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਖਰੀਦਿਆ। https://twitter.com/IPL/status/1075016678478512128 ਮੁੰਬਈ ਦੇ ਸ਼ੁਭਮ ਦੁਬੇ ਨੂੰ ਆਰਸੀਬੀ ਨੇ ਪੰਜ ਕਰੋੜ ਰੁਪਏ ਵਿੱਚ ਖਰੀਦਿਆ ਹੈ। ਦੁਬੇ ਨੇ ਸੰਯੋਗਵਸ ਇੱਕ ਦਿਨ ਪਹਿਲਾਂ ਹੀ ਰਣਜੀ ਟਰਾਫੀ ਮੈਚ ਵਿੱਚ ਇੱਕ ਓਵਰ ਵਿੱਚ ਪੰਜ ਪੰਜ ਛੱਕੇ ਲਾਏ ਸਨ। ਨਿਲਾਮੀ ਵਿੱਚ ਵੈਸਟ ਇੰਡੀਜ਼ ਦੇ ਖਿਡਾਰੀਆਂ ਦੀ ਧੂਮ ਰਹੀ। ਸ਼ਿਮਰੋਨ ਹੇਟਮਾਇਰ ਤੇ ਕਾਰਲੋਸ ਬ੍ਰੇਥਵੇਟ ਨੂੰ ਮੋਟੀ ਰਕਮ ਮਿਲੀ ਹੈ। https://twitter.com/IPL/status/1075069153021636609 ਉਨਾਦਕਟ ਇਸ ਨਿਲਾਮੀ ਵਿੱਚ ਹੁਣ ਤੱਕ ਸਭ ਤੋਂ ਮਹਿੰਗਾ ਵਿਕਿਆ ਹੈ। ਉਸ ਨੂੰ ਰਾਜਸਥਾਨ ਰੌਇਲਜ਼ ਨੇ ਅੱਠ ਕਰੋੜ 40 ਲੱਖ ਰੁਪਏ ਵਿਚ ਖਰੀਦਿਆ ਹੈ। ਉਸ ਨੂੰ ਪਿਛਲੀ ਵਾਰ ਇਸ ਟੀਮ ਨੇ ਹੀ 11 ਕਰੋੜ 50 ਲੱਖ ਰੁਪਏ ਵਿੱਚ ਖਰੀਦਿਆ ਸੀ ਪਰ ਬਾਅਦ ਵਿਚ ਰਿਲੀਜ਼ ਕਰ ਦਿੱਤਾ ਸੀ। ਉਸ ਦੇ ਲਈ ਕਿੰਗਜ਼ ਇਲੈਵਨ ਪੰਜਾਬ, ਚੇਨਈ ਸੁਪਰ ਕਿੰਗਜ਼ ਤੇ ਦਿੱਲੀ ਕੈਪਿਟਲਜ਼ ਵਿੱਚ ਮੁਕਾਬਲਾ ਸੀ। https://twitter.com/IPL/status/1075056911140016129 ਰਾਇਲ ਚੈਲੰਜਰਜ਼ ਬੰਗਲੌਰ ਨੇ ਹੈਟਮਾਇਰ ਨੂੰ 4.2 ਕਰੋੜ ਵਿਚ ਖਰੀਦਿਆ ਹੈ। ਉਸ ਨੂੰ ਖਰੀਦਣ ਲਈ ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼ ਤੇ ਦਿੱਲੀ ਕੈਪੀਟਲਜ਼ ਵਿਚ ਹੋੜ ਲੱਗੀ ਸੀ। ਬ੍ਰੇਥਵੈਟ ਨੂੰ ਕੇਕੇਆਰ ਨੇ ਪੰਜ ਕਰੋੜ ਰੁਪਏ ਵਿਚ ਖਰੀਦਿਆ ਹੈ। ਹਨੁਮਾ ਬਿਹਾਰੀ ਨੂੰ ਦਿੱਲੀ ਨੇ ਦੋ ਕਰੋੜ ਵਿਚ ਖਰੀਦਿਆ ਹੈ। ਈਸ਼ਾਂਤ ਸ਼ਰਮਾ ਨੂੰ ਦਿੱਲੀ ਨੇ ਇੱਕ ਕਰੋੜ ਦਸ ਲੱਖ ਵਿੱਚ ਖਰੀਦਿਆ ਹੈ। https://twitter.com/IPL/status/1075055655227015170 ਵਿਕਟ ਕੀਪਰ ਰਿਧੀਮਾਨ ਸਾਹਾ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਇੱਕ ਕਰੋੜ ਵੀਹ ਲੱਖ ਰੁਪਏ ਵਿਚ ਖਰੀਦਿਆ ਹੈ। ਵੈਸਟ ਇੰਡੀਜ਼ ਦੇ ਵਿਕਟਕੀਪਰ ਨਿਕੋਲਸ ਪੂਰਨ ਨੂੰ ਪੰਜਾਬ ਨੇ ਚਾਰ ਕਰੌੜ ਵੀਹ ਲੱਖ ਵਿੱਚ ਖਰੀਦਿਆ। ਚੇਤੇਸ਼ਵਰ ਪੁਜਾਰਾ, ਬਰੈਡਨ ਮੈਕੁਲਮ ਤੇ ਕ੍ਰਿਸ ਵੋਕਸ ਨੂੰ ਵੀ ਖਰੀਦਦਾਰ ਨਹੀਂ ਮਿਲੇ। ਇਸ ਤੋਂ ਇਲਾਵਾ ਅਕਸ਼ਰ ਪਟੇਲ ਪੰਜ ਕਰੋੜ, ਮੋਹਿਤ ਸ਼ਰਮਾ ਪੰਜ ਕਰੋੜ, ਮੁਹੰਮਦ ਸ਼ਮੀ ਚਾਰ ਕਰੋੜ ਅੱਸੀ ਲੱਖ ਵੀ ਮਹਿੰਗੇ ਵਿਕੇ। ਪਟੇਲ ਨੂੰ ਦਿੱਲੀ ਨੇ ਸ਼ਮੀ ਨੂੰ ਪੰਜਾਬ ਨੇ ਤੇ ਮੋਹਿਤ ਨੂੰ ਚੇਨਈ ਨੇ ਖਰੀਦਿਆ ਹੈ।