IPL 2022 Mega Auction: IPL ਮੈਗਾ ਨਿਲਾਮੀ ਦਾ ਅੱਜ ਦੂਜਾ ਦਿਨ ਹੈ। ਦੁਪਹਿਰ 12 ਵਜੇ ਤੋਂ ਨਿਲਾਮੀ ਸ਼ੁਰੂ ਹੋਈ ਹੈ। ਪਹਿਲੇ ਦਿਨ 600 ਖਿਡਾਰੀਆਂ ਵਿੱਚੋਂ 97 ਖਿਡਾਰੀਆਂ ਦੀ ਬੋਲੀ ਲੱਗ ਚੁੱਕੀ ਹੈ। ਅੱਜ 503 ਖਿਡਾਰੀਆਂ ਦੀ ਕਿਸਮਤ ਦਾਅ 'ਤੇ ਲੱਗੇਗੀ। ਉਂਜ ਤਾਂ ਪਹਿਲੇ ਦਿਨ ਹੀ ਸਾਰੀਆਂ ਫ੍ਰੈਂਚਾਈਜ਼ੀ ਖਿਡਾਰੀਆਂ 'ਤੇ ਪੈਸਾ ਲੁਟਾ ਚੁੱਕੀਆਂ ਹਨ। ਉਨ੍ਹਾਂ ਦੇ ਪਰਸ ਕਾਫੀ ਹੱਦ ਤੱਕ ਖਾਲੀ ਹਨ। ਅਜਿਹੇ 'ਚ ਬਾਕੀ ਖਿਡਾਰੀਆਂ ਨੂੰ ਖਰੀਦਣ ਲਈ ਉਨ੍ਹਾਂ ਕੋਲ ਕਿੰਨਾ ਪੈਸਾ ਬਚਿਆ ਹੈ ਤੇ ਉਨ੍ਹਾਂ ਨੂੰ ਕਿੰਨੇ ਖਿਡਾਰੀ ਖਰੀਦਣ ਦੀ ਲੋੜ ਹੈ? ਇੱਥੇ ਪੜ੍ਹੋ ਪੂਰੀ ਡਿਟੇਲ...
ਪਹਿਲੇ ਦਿਨ ਕੀ ਹੋਇਆ?
ਮੈਗਾ ਨਿਲਾਮੀ ਦੇ ਪਹਿਲੇ ਦਿਨ 97 ਖਿਡਾਰੀਆਂ ਨੇ ਬੋਲੀ ਲਗਾਈ। ਇਨ੍ਹਾਂ ਵਿੱਚੋਂ 74 ਖਿਡਾਰੀ ਵਿੱਕੇ। 10 ਖਿਡਾਰੀਆਂ ਨੇ 10 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਇਸ ਦੇ ਨਾਲ ਹੀ 23 ਖਿਡਾਰੀਆਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਜਿਹੜੇ ਖਿਡਾਰੀ ਆਈਪੀਐਲ ਵਿੱਚ ਨਹੀਂ ਵਿਕੇ, ਉਨ੍ਹਾਂ ਵਿੱਚ ਸੁਰੇਸ਼ ਰੈਨਾ, ਸਟੀਵ ਸਮਿਥ, ਰਿੱਧੀਮਾਨ ਸਾਹਾ, ਸੈਮ ਬਿਲਿੰਗਸ, ਡੇਵਿਡ ਮਿਲਰ ਤੇ ਅਮਿਤ ਮਿਸ਼ਰਾ ਵਰਗੇ ਅਨੁਭਵੀ ਖਿਡਾਰੀ ਸ਼ਾਮਲ ਹਨ।
ਦੂਜੇ ਦਿਨ ਕਿਵੇਂ ਹੋਵੇਗੀ ਨਿਲਾਮੀ?
ਨਿਲਾਮੀ ਲਈ 503 ਖਿਡਾਰੀ ਬਾਕੀ ਹਨ। ਇਸ ਦੇ ਨਾਲ ਹੀ ਆਈਪੀਐਲ ਫ੍ਰੈਂਚਾਇਜ਼ੀ ਦੀ ਮੰਗ 'ਤੇ ਪਹਿਲੇ ਦਿਨ ਵਿਕਣ ਵਾਲੇ ਕੁਝ ਖਿਡਾਰੀਆਂ ਦੇ ਨਾਂ ਦੂਜੇ ਦਿਨ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਨਿਲਾਮੀ ਦੀ ਸ਼ੁਰੂਆਤ 'ਚ ਪਹਿਲਾਂ ਹੀ ਤੈਅ ਕੀਤੇ ਗਏ 64 ਖਿਡਾਰੀਆਂ (161 ਵਿੱਚੋਂ 97 ਲਈ ਬੋਲੀ ਲਗਾਈ ਗਈ ਹੈ) 'ਤੇ ਬੋਲੀਆਂ ਲਗਾਈਆਂ ਜਾਣਗੀਆਂ । ਇਸ ਤੋਂ ਬਾਅਦ ਬਾਕੀ ਬਚੇ ਨਾਵਾਂ 'ਚ ਆਈਪੀਐਲ ਦੀਆਂ ਸਾਰੀਆਂ ਫ੍ਰੈਂਚਾਇਜ਼ੀਜ਼ ਦੁਆਰਾ ਜਮ੍ਹਾਂ ਕੀਤੀ ਸੂਚੀ 'ਚ ਸ਼ਾਮਲ ਨਾਵਾਂ ਦੀ ਹੀ ਬੋਲੀ ਲਗਾਈ ਜਾਵੇਗੀ। ਮਤਲਬ ਆਖਰੀ 439 ਖਿਡਾਰੀਆਂ 'ਚੋਂ ਸਿਰਫ਼ ਉਨ੍ਹਾਂ ਦੀ ਹੀ ਬੋਲੀ ਹੋਵੇਗੀ, ਜਿਨ੍ਹਾਂ ਦਾ ਨਾਂਅ ਫ੍ਰੈਂਚਾਇਜ਼ੀ ਦੀ ਸੂਚੀ 'ਚ ਸ਼ਾਮਲ ਹੋਵੇਗਾ। ਹਰ ਫਰੈਂਚਾਈਜ਼ੀ ਨੇ ਅੱਜ ਸਵੇਰੇ 9 ਵਜੇ ਆਈਪੀਐਲ ਨਿਲਾਮੀ ਕਮੇਟੀ ਨੂੰ 20 ਖਿਡਾਰੀਆਂ ਦੀ ਅਜਿਹੀ ਸੂਚੀ ਸੌਂਪ ਦਿੱਤੀ ਹੈ।
ਕਿਹੜੀ ਟੀਮ ਕੋਲ ਕਿੰਨਾ ਪੈਸਾ ਬਚਿਆ ਹੈ?
ਹਰੇਕ ਫਰੈਂਚਾਈਜ਼ੀ ਕੋਲ ਆਪਣੀ ਪੂਰੀ ਟੀਮ ਲਈ 90-90 ਕਰੋੜ ਰੁਪਏ ਸਨ। ਇਨ੍ਹਾਂ 'ਚੋਂ ਇਨ੍ਹਾਂ ਫ੍ਰੈਂਚਾਇਜ਼ੀਜ਼ ਨੇ ਆਪਣੇ ਖਿਡਾਰੀਆਂ ਨੂੰ ਬਰਕਰਾਰ ਰੱਖਣ 'ਚ ਪਹਿਲਾਂ ਹੀ ਕਾਫੀ ਪੈਸਾ ਖਰਚ ਕੀਤਾ ਸੀ। ਮੈਗਾ ਨਿਲਾਮੀ ਤੋਂ ਪਹਿਲਾਂ ਆਈਪੀਐਲ ਦੀਆਂ ਪੁਰਾਣੀਆਂ 8 ਫ੍ਰੈਂਚਾਇਜ਼ੀਜ਼ ਨੇ 27 ਖਿਡਾਰੀਆਂ ਨੂੰ ਰਿਟੇਨ ਕੀਤਾ ਸੀ। ਇਸ ਦੇ ਨਾਲ ਹੀ 2 ਨਵੀਆਂ ਫ੍ਰੈਂਚਾਈਜ਼ੀਆਂ ਨੇ 3-3 ਖਿਡਾਰੀਆਂ ਨੂੰ ਆਪਣੀ ਪਾਲੇ 'ਚ ਕੀਤਾ ਸੀ। ਮਤਲਬ 33 ਖਿਡਾਰੀ ਪਹਿਲਾਂ ਹੀ ਖਰੀਦੇ ਜਾ ਚੁੱਕੇ ਸਨ। ਇਨ੍ਹਾਂ 33 ਖਿਡਾਰੀਆਂ 'ਤੇ ਕੁੱਲ 338 ਕਰੋੜ ਰੁਪਏ ਖਰਚ ਕੀਤੇ ਗਏ। ਕੁੱਲ 561 ਕਰੋੜ ਰੁਪਏ 10 ਫਰੈਂਚਾਇਜ਼ੀ ਦੇ ਕੋਲ ਬਚੇ ਹਨ। ਪਹਿਲੇ ਦਿਨ ਦੀ ਨਿਲਾਮੀ 'ਚ ਕੁੱਲ 388 ਕਰੋੜ ਰੁਪਏ 'ਚ 74 ਖਿਡਾਰੀਆਂ ਨੂੰ ਖਰੀਦਿਆ ਗਿਆ। ਮਤਲਬ ਹੁਣ ਇਨ੍ਹਾਂ ਫਰੈਂਚਾਇਜ਼ੀਜ਼ ਕੋਲ 173 ਕਰੋੜ ਰੁਪਏ ਬਚੇ ਹਨ। ਜਦਕਿ ਹਰ ਟੀਮ ਨੂੰ ਆਪਣੇ ਨਾਲ ਘੱਟੋ-ਘੱਟ 18 ਖਿਡਾਰੀ ਸ਼ਾਮਲ ਕਰਨੇ ਹੋਣਗੇ।
ਦਿੱਲੀ ਕੈਪੀਟਲਜ਼ : ਦਿੱਲੀ ਨੇ 90 ਕਰੋੜ ਵਿੱਚੋਂ 42.5 ਕਰੋੜ 'ਚ 4 ਖਿਡਾਰੀਆਂ ਨੂੰ ਰਿਟੇਲ ਕੀਤਾ ਸੀ। ਉਹ 47.5 ਕਰੋੜ ਰੁਪਏ ਨਾਲ ਨਿਲਾਮੀ 'ਚ ਸ਼ਾਮਲ ਹੋਏ। ਪਹਿਲੇ ਦਿਨ ਉਨ੍ਹਾਂ ਨੇ 31 ਕਰੋੜ ਰੁਪਏ ਖਰਚ ਕੀਤੇ। ਹੁਣ ਇਸ ਟੀਮ ਕੋਲ 16.5 ਕਰੋੜ ਬਚੇ ਹਨ। ਉਨ੍ਹਾਂ ਦੀ ਟੀਮ 'ਚ 11 ਖਿਡਾਰੀ ਸ਼ਾਮਲ ਕੀਤੇ ਗਏ ਹਨ। ਹੁਣ ਇਸ ਫਰੈਂਚਾਇਜ਼ੀ ਨੂੰ ਘੱਟੋ-ਘੱਟ 7 ਹੋਰ ਖਿਡਾਰੀ ਖਰੀਦਣੇ ਪੈਣਗੇ।
ਮੁੰਬਈ ਇੰਡੀਅਨਜ਼ : ਮੁੰਬਈ ਫ੍ਰੈਂਚਾਇਜ਼ੀ ਨੇ 90 ਕਰੋੜ 'ਚੋਂ 42 ਕਰੋੜ ਰੁਪਏ ਰਿਟੇਨ ਖਿਡਾਰੀਆਂ 'ਤੇ ਖਰਚ ਕੀਤੇ ਸਨ। ਉਹ 48 ਕਰੋੜ ਰੁਪਏ ਨਾਲ ਨਿਲਾਮੀ 'ਚ ਉਤਰੇ। ਪਹਿਲੇ ਦਿਨ ਮੁੰਬਈ ਨੇ 4 ਖਿਡਾਰੀਆਂ 'ਤੇ 20.15 ਕਰੋੜ ਰੁਪਏ ਖਰਚ ਕੀਤੇ। ਟੀਮ ਕੋਲ ਹੁਣ 27.85 ਕਰੋੜ ਰੁਪਏ ਬਚੇ ਹਨ।
ਚੇਨਈ ਸੁਪਰ ਕਿੰਗਜ਼ : 90 ਕਰੋੜ 'ਚੋਂ ਚੇਨਈ ਨੇ 42 ਕਰੋੜ ਰੁਪਏ ਰਿਟੇਨ ਖਿਡਾਰੀਆਂ 'ਤੇ ਖਰਚ ਕੀਤੇ। ਉਨ੍ਹਾਂ ਨੇ 48 ਕਰੋੜ ਰੁਪਏ ਨਾਲ ਨਿਲਾਮੀ ਸ਼ੁਰੂ ਕੀਤੀ। ਪਹਿਲੇ ਦਿਨ 27.55 ਕਰੋੜ ਰੁਪਏ ਖਰਚ ਕੀਤੇ ਗਏ। ਫਰੈਂਚਾਇਜ਼ੀ ਕੋਲ ਦੂਜੇ ਦਿਨ ਦੇ 20.45 ਕਰੋੜ ਬਚੇ ਹਨ।
ਕੋਲਕਾਤਾ ਨਾਈਟ ਰਾਈਡਰਜ਼ : ਕੋਲਕਾਤਾ ਨੇ ਵੀ ਰਿਟੇਨ ਖਿਡਾਰੀਆਂ 'ਤੇ 42 ਕਰੋੜ ਰੁਪਏ ਖਰਚ ਕੀਤੇ। ਇਹ ਫ੍ਰੈਂਚਾਇਜ਼ੀ 48 ਕਰੋੜ ਰੁਪਏ ਨਾਲ ਨਿਲਾਮੀ 'ਚ ਉਤਰੀ। ਪਹਿਲੇ ਦਿਨ 35.35 ਕਰੋੜ ਰੁਪਏ ਖਰਚ ਕੀਤੇ। ਪਰਸ ਵਿੱਚ 12.65 ਕਰੋੜ ਰੁਪਏ ਬਚੇ ਹਨ।
ਗੁਜਰਾਤ ਟਾਈਟਨਸ: ਗੁਜਰਾਤ ਨੇ ਰਿਟੇਨ ਖਿਡਾਰੀਆਂ 'ਤੇ 38 ਕਰੋੜ ਰੁਪਏ ਖਰਚ ਕੀਤੇ। 52 ਕਰੋੜ ਨਾਲ ਨਿਲਾਮੀ 'ਚ ਸ਼ਾਮਲ ਹੋਈ। ਇਸ ਟੀਮ ਨੇ ਪਹਿਲੇ ਦਿਨ 33.15 ਕਰੋੜ ਰੁਪਏ ਖਰਚ ਕੀਤੇ। ਪਰਸ ਵਿੱਚ 18.85 ਕਰੋੜ ਰੁਪਏ ਬਚੇ ਹਨ।
ਰਾਇਲ ਚੈਲੇਂਜਰਸ ਬੰਗਲੁਰੂ : RCB ਨੇ ਰਿਟੇਨਸ਼ਨ 'ਚ 33 ਕਰੋੜ ਰੁਪਏ ਖਰਚ ਕੀਤੇ। ਟੀਮ ਨੇ ਨਿਲਾਮੀ ਦੇ ਪਹਿਲੇ ਦਿਨ 47.25 ਕਰੋੜ ਰੁਪਏ ਖਰਚ ਕੀਤੇ। ਹੁਣ ਉਨ੍ਹਾਂ ਕੋਲ 9.25 ਕਰੋੜ ਰੁਪਏ ਬਚੇ ਹਨ।
ਲਖਨਊ ਸੁਪਰਜਾਇੰਟਸ : ਲਖਨਊ ਨੇ 59 ਕਰੋੜ ਰੁਪਏ ਨਾਲ ਨਿਲਾਮੀ ਕੀਤੀ ਸੀ। ਫਰੈਂਚਾਇਜ਼ੀ ਨੇ ਪਹਿਲੇ ਦਿਨ 52.1 ਕਰੋੜ ਰੁਪਏ ਖਰਚ ਕੀਤੇ। ਹੁਣ ਉਨ੍ਹਾਂ ਕੋਲ ਸਿਰਫ਼ 6.9 ਕਰੋੜ ਰੁਪਏ ਬਚੇ ਹਨ।
ਰਾਜਸਥਾਨ ਰਾਇਲਸ: ਰਾਜਸਥਾਨ ਰਾਇਲਸ 62 ਕਰੋੜ ਰੁਪਏ ਨਾਲ ਨਿਲਾਮੀ 'ਚ ਆਇਆ। ਫਰੈਂਚਾਇਜ਼ੀ ਨੇ ਪਹਿਲੇ ਦਿਨ 49.85 ਕਰੋੜ ਰੁਪਏ ਖਰਚ ਕੀਤੇ। ਹੁਣ ਉਨ੍ਹਾਂ ਕੋਲ 12.15 ਕਰੋੜ ਬਚੇ ਹਨ।
ਸਨਰਾਈਜ਼ਰਜ਼ ਹੈਦਰਾਬਾਦ : ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲੇ ਦਿਨ 47.85 ਕਰੋੜ ਰੁਪਏ ਖਰਚ ਕੀਤੇ। ਹੁਣ ਉਨ੍ਹਾਂ ਕੋਲ 20.15 ਕਰੋੜ ਬਚੇ ਹਨ।
ਪੰਜਾਬ ਕਿੰਗਜ਼: ਪੰਜਾਬ ਕਿੰਗਜ਼ ਨੇ ਨਿਲਾਮੀ ਦੇ ਪਹਿਲੇ ਦਿਨ 43.35 ਕਰੋੜ ਰੁਪਏ ਖਰਚ ਕੀਤੇ। ਹੁਣ ਉਨ੍ਹਾਂ ਦੇ ਪਰਸ 'ਚ 28.65 ਕਰੋੜ ਰੁਪਏ ਬਚੇ ਹਨ।
ਇਹ ਵੀ ਪੜ੍ਹੋ : IPL 'ਚ ਭਰਾਵਾਂ ਦੀਆਂ ਦੋ ਜੋੜੀਆਂ ਮਾਲਾਮਾਲ: ਕਦੇ ਮੈਗੀ ਖਾ ਕੇ ਗੁਜ਼ਾਰਾ ਕਰਨ ਵਾਲੇ ਪਾਂਡਿਆ ਭਰਾਵਾਂ ਨੂੰ ਮਿਲੇ 23.25 ਕਰੋੜ, ਪੜ੍ਹੋ ਪੂਰੀ ਡਿਟੇਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904