IPL 2020 ਦੇ ਬਾਜ਼ਾਰ 'ਚ ਨਹੀਂ ਵਿਕੇ ਇਹ ਧਾਕੜ ਖਿਡਾਰੀ, ਕਈ ਭਾਰਤੀ ਵੀ ਸ਼ਾਮਲ
ਏਬੀਪੀ ਸਾਂਝਾ | 20 Dec 2019 04:33 PM (IST)
ਕੋਲਕਾਤਾ 'ਚ ਆਈਪੀਐਲ 2020 ਲਈ ਪਲੇਅਰਜ਼ ਦੀ ਮਾਰਕੀਟ ਸੱਜੀ। ਵਿਸ਼ਵ ਦੀ ਸਭ ਤੋਂ ਮਹਿੰਗੀ ਟੀ-20 ਲੀਗ ਲਈ ਹੋਈ ਖਿਡਾਰੀਆਂ ਦੀ ਨਿਲਾਮੀ 'ਚ 8 ਟੀਮਾਂ ਨੇ 5 ਦਰਜਨ ਤੋਂ ਵੱਧ ਖਿਡਾਰੀ ਖਰੀਦੇ। ਇਸ ਤੋਂ ਬਾਅਦ ਬਾਕੀ ਸਾਰੇ ਮਹਾਨ ਖਿਡਾਰੀ ਮੂੰਹ ਤਕਦੇ ਰਹਿ ਗਏ।
ਨਵੀਂ ਦਿੱਲੀ: ਕੋਲਕਾਤਾ 'ਚ ਆਈਪੀਐਲ 2020 ਲਈ ਪਲੇਅਰਜ਼ ਦੀ ਮਾਰਕੀਟ ਸੱਜੀ। ਵਿਸ਼ਵ ਦੀ ਸਭ ਤੋਂ ਮਹਿੰਗੀ ਟੀ-20 ਲੀਗ ਲਈ ਹੋਈ ਖਿਡਾਰੀਆਂ ਦੀ ਨਿਲਾਮੀ 'ਚ 8 ਟੀਮਾਂ ਨੇ 5 ਦਰਜਨ ਤੋਂ ਵੱਧ ਖਿਡਾਰੀ ਖਰੀਦੇ। ਇਸ ਤੋਂ ਬਾਅਦ ਬਾਕੀ ਸਾਰੇ ਮਹਾਨ ਖਿਡਾਰੀ ਮੂੰਹ ਤਕਦੇ ਰਹਿ ਗਏ। ਇੱਥੋਂ ਤਕ ਕਿ ਦਰਜਨਾਂ ਭਾਰਤੀ ਖਿਡਾਰੀਆਂ ਨੂੰ ਵੀ ਆਈਪੀਐਲ 2020 ਲਈ ਕਿਸੇ ਟੀਮ ਨੇ ਨਹੀਂ ਖਰੀਦਿਆ। ਕੁਝ ਖਿਡਾਰੀਆਂ ਦਾ ਤਾਂ ਟੀ-20 'ਚ ਰਿਕਾਰਡ ਬਹੁਤ ਵਧੀਆ ਹੈ। ਵੇਖੋ ਉਨ੍ਹਾਂ ਖਿਡਾਰੀਆਂ ਦੀ ਲਿਸਟ ਜੋ ਆਈਪੀਐਲ 2020 'ਚ ਨਹੀਂ ਵਿਕੇ: ਹਨੁਮਾ ਵਿਹਾਰੀ, ਚੇਤੇਸ਼ਵਰ ਪੁਜਾਰਾ, ਯੂਸੁਫ ਪਠਾਨ ਤੇ ਇਰਫਾਨ ਪਠਾਨ, ਕੋਲਿਨ ਡੀ ਗ੍ਰੈਂਡਹੋਮ, ਸਟੂਅਰਟ ਬਿੰਨੀ, ਹੈਨਰੀਕ ਕਲਾਸੇਨ, ਮੁਸ਼ਫਿਕੂਰ ਰਹੀਮ, ਨਮਨ ਓਝਾ, ਕੁਸ਼ਲ ਪਰੇਰਾ, ਸ਼ਾਈ ਹੋਪ, ਟਿਮ ਸਾਊਥੀ, ਇਸ਼ ਸੋਢੀ, ਐਡਮ ਜਾਂਪਾ, ਹੇਡਨ ਵਾਲਸ਼, ਜ਼ਹੀਰ ਖਾਨ, ਮਨਜੋਤ ਕਾਲੜਾ, ਰੋਹਨ ਕਦਮ, ਹਰਪ੍ਰੀਤ ਸਿੰਘ, ਡੈਨੀਅਲ ਸੈਮਜਸ, ਸ਼ਾਹ ਰੁਖ ਖ਼ਾਨ, ਕੇਦਾਰ ਦੇਵਧਰ, ਕੇਐਸ ਭਰਤ, ਅੰਕੁਸ਼ ਬੈਂਸ, ਵਿਸ਼ਨੂੰ ਵਿਨੋਦ, ਕੁਲਵੰਤ ਖੇਜਰੋਲੀਆ, ਰਿਲੇ ਮੈਰਡਿਥ, ਮਿਥੂਨ ਸੁਦੇਸ਼ਨ, ਨੂਰ ਅਹਿਮਦ, ਕੇਸੀ ਕਰੀਅੱਪਾ, ਈਵਿਨ ਲੂਵਿਸ, ਮਨੋਜ ਤਿਵਾੜੀ, ਕੋਲਿਨ ਇੰਗ੍ਰਾਮ, ਮਾਰਟਿਨ ਗੁਪਟਿਲ, ਕਾਰਲੋਸ ਬ੍ਰੈਥਵੇਟ, ਐਂਦਿਲੇ ਫੇਲੁਕਵਾਈਓ, ਕੋਲਿਨ ਮੁਨਰੋ, ਰਿਸ਼ੀ ਧਵਨ, ਬੇਨ ਕਟਿੰਗ, ਐਂਰਿਕ ਨੌਟਰਜੇ, ਬਰਿੰਦਰ ਸਰਾਂ, ਮਾਰਕ ਵੁੱਡ, ਅਲਜਾਰੀ ਜੋਸਫ, ਮੁਸਤਫਜ਼ੁਰ ਰਹਿਮਾਨ, ਐਡਮ ਮਿਲਨੇ, ਆਯੂਸ਼ ਬਦੋਨੀ ਤੇ ਪ੍ਰਵੀਨ ਦੂਬੇ ਇਸ ਲਿਸਟ 'ਚ ਸ਼ਾਮਲ ਹਨ।