ਨਵੀਂ ਦਿੱਲੀ: ਮਸ਼ਹੂਰ ਫਿਲਮ ਐਕਟਰ ਆਮਿਰ ਖਾਨ ਦਾ ਕ੍ਰਿਕਟ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ। ਆਸਕਰ ਲਈ ਨਾਮਜ਼ਦ ਫਿਲਮ 'ਲਗਾਨ' 'ਚ ਆਮਿਰ ਦਾ ਭੁਵਨ ਕਿਰਦਾਰ ਅੱਜ ਵੀ ਹਰ ਕੋਈ ਯਾਦ ਕਰਦਾ ਹੈ। ਹੁਣ ਆਮਿਰ ਦਾ ਖੇਡ ਪ੍ਰਤੀ ਪਿਆਰ ਹੋਰ ਉਚੇ ਪੱਧਰ 'ਤੇ ਪਹੁੰਚ ਗਿਆ ਹੈ। ਅਭਿਨੇਤਾ ਅੱਜ ਨਰਿੰਦਰ ਮੋਦੀ ਸਟੇਡੀਅਮ ਵਿੱਚ ਇੰਡੀਅਨ ਪ੍ਰੀਮੀਅਰ ਲੀਗ 2022 (IPL2022) ਦੇ ਫਾਈਨਲ ਮੈਚ ਦੀ ਕਮੈਂਟਰੀ ਕਰਨ ਲਈ ਤਿਆਰ ਹੈ। ਜਿੱਥੇ ਉਹ ਆਪਣੀ ਆਉਣ ਵਾਲੀ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਵੀ ਰਿਲੀਜ਼ ਕਰਨਗੇ।

ਆਮਿਰ ਦੇ ਨਾਲ ਕੁਝ ਸਾਬਕਾ ਕ੍ਰਿਕਟਰ ਵੀ ਸ਼ਾਮਲ ਹੋਣਗੇ ਜੋ ਆਈਪੀਐਲ (IPL) 2022 ਦੌਰਾਨ ਕੁਮੈਂਟਰੀ ਸਟੂਡੀਓ ਵਿੱਚ ਦਿਖਾਈ ਦੇ ਸਕਦੇ ਹਨ।










ਆਮਿਰ ਖਾਨ ਦਾ ਕੁਮੈਂਟਰੀ ਪੋਸਟਰ (#IPLFinalswithAamirkhan) ਟ੍ਰੈਂਡ ਕਰ ਰਿਹਾ ਹੈ, ਜਿਸ ਨਾਲ ਦਰਸ਼ਕ IPL ਫਾਈਨਲ ਦੇ ਨਾਲ-ਨਾਲ ਆਮਿਰ ਖਾਨ ਦੀ ਕੁਮੈਂਟਰੀ ਦੇਖਣ ਲਈ ਉਤਸ਼ਾਹਿਤ ਹੋ ਰਹੇ ਹਨ।


 










ਮੰਨਿਆ ਜਾ ਰਿਹਾ ਹੈ ਕਿ ਲਾਲ ਸਿੰਘ ਚੱਢਾ ਦਾ ਟ੍ਰੇਲਰ 29 ਮਈ ਨੂੰ ਸਭ ਤੋਂ ਉਡੀਕੇ ਜਾ ਰਹੇ ਟੀ-20 ਕ੍ਰਿਕੇਟ ਫਾਈਨਲ ਵਿੱਚ ਲਾਂਚ ਕੀਤਾ ਜਾਵੇਗਾ ਜਿਸਦੀ ਮੇਜ਼ਬਾਨੀ ਕੋਈ ਹੋਰ ਨਹੀਂ ਸਗੋਂ ਆਮਿਰ ਖਾਨ ਖੁਦ ਕਰਨਗੇ ਜੋ ਸਟਾਰ ਸਪੋਰਟਸ 'ਤੇ ਪ੍ਰਸਾਰਿਤ ਕੀਤਾ ਜਾਵੇਗਾ।

ਫਾਈਨਲ ਮੈਚ ਦੀ ਪਹਿਲੀ ਪਾਰੀ ਤੋਂ ਬਾਹਰ ਦੂਜੀ ਵਾਰ ਟ੍ਰੇਲਰ ਰਿਲੀਜ਼ ਹੋ ਸਕਦਾ ਹੈ।  ਅੱਜ 29 ਮਈ ਨੂੰ IPL 2022 ਦਾ ਫਾਈਨਲ ਮੈਚ ਰਾਤ 8 ਵਜੇ ਸ਼ੁਰੂ ਹੋਵੇਗਾ।  ਇਹ ਮੈਚ ਗੁਜਰਾਤ ਟਾਈਟਨਸ ਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ।  ਲਾਲ ਸਿੰਘ ਚੱਢਾ ਦਾ ਟ੍ਰੇਲਰ ਰਿਲੀਜ਼ ਪਹਿਲੀ ਪਾਰੀ ਦੇ 9ਵੇਂ ਤੇ 15ਵੇਂ ਓਵਰਾਂ ਦੇ ਵਿਚਕਾਰ ਭਾਵ ਰਾਤ 9:00 ਤੋਂ 9:30 ਵਜੇ ਤੱਕ ਹੋ ਸਕਦਾ ਹੈ।

ਦੱਸ ਦੇਈਏ ਕਿ ਕਰੀਨਾ ਕਪੂਰ ਅਤੇ ਮੋਨਾ ਸਿੰਘ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਵਿੱਚ ਨਜ਼ਰ ਆਉਣਗੀਆਂ। ਇਹ ਫਿਲਮ ਟੌਮ ਹੈਂਕਸ ਸਟਾਰਰ ਹਾਲੀਵੁੱਡ ਫਿਲਮ ਫੋਰੈਸਟ ਗੰਪ ਦਾ ਹਿੰਦੀ ਰੂਪਾਂਤਰ ਹੈ, ਜਿਸ ਨੂੰ ਲੈ ਕੇ ਦਰਸ਼ਕ ਬਹੁਤ ਉਤਸ਼ਾਹਿਤ ਹਨ।