Arshdeep Singh unfollows Punjab Kings: ਸਾਰੀਆਂ ਆਈਪੀਐਲ ਟੀਮਾਂ ਦੀ ਤਰ੍ਹਾਂ, ਪੰਜਾਬ ਕਿੰਗਜ਼ ਨੇ ਵੀ 31 ਅਕਤੂਬਰ ਨੂੰ ਆਪਣੀ ਰਿਟੇਨਸ਼ਨ ਸੂਚੀ ਜਾਰੀ ਕੀਤੀ। ਪੰਜਾਬ ਨੇ ਆਈਪੀਐਲ 2025 ਲਈ ਸਿਰਫ਼ ਸ਼ਸ਼ਾਂਕ ਸਿੰਘ ਅਤੇ ਪ੍ਰਭਸਿਮਰਨ ਸਿੰਘ ਨੂੰ ਹੀ ਬਰਕਰਾਰ ਰੱਖਿਆ ਹੈ। ਪ੍ਰੀਤੀ ਜ਼ਿੰਟਾ ਦੀ ਇਹ ਟੀਮ 110.5 ਕਰੋੜ ਰੁਪਏ ਨਾਲ ਮੈਗਾ ਨਿਲਾਮੀ ਵਿੱਚ ਉਤਰਨ ਜਾ ਰਹੀ ਹੈ। ਇਸ ਦੌਰਾਨ ਅਰਸ਼ਦੀਪ ਸਿੰਘ (Arshdeep Singh) ਨੂੰ ਬਰਕਰਾਰ ਨਾ ਰੱਖਣਾ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਅਰਸ਼ਦੀਪ 'ਤੇ ਪੰਜਾਬ ਰਾਈਟ ਟੂ ਮੈਚ ਕਾਰਡ ਖੇਡ ਸਕਦਾ ਹੈ ਪਰ ਹੁਣ ਉਸ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ।
ਅਰਸ਼ਦੀਪ ਨੇ ਚੁੱਕਿਆ ਆ ਕਦਮ
ਸੱਚਾਈ ਇਹ ਹੈ ਕਿ IPL 2025 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਅਰਸ਼ਦੀਪ ਸਿੰਘ ਨੇ ਪੰਜਾਬ ਕਿੰਗਜ਼ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ। ਦੋਵਾਂ ਧਿਰਾਂ ਦੇ ਰਿਸ਼ਤੇ ਬਹੁਤ ਖਰਾਬ ਜਾਪਦੇ ਹਨ ਕਿਉਂਕਿ ਅਰਸ਼ਦੀਪ ਨੇ ਨਾ ਸਿਰਫ ਪੰਜਾਬ ਦੇ Insta ਅਕਾਊਂਟ ਨੂੰ ਅਨਫਾਲੋ ਕੀਤਾ ਹੈ ਬਲਕਿ ਹਰ ਉਸ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਹੈ ਜੋ ਉਸ ਨੂੰ ਕਿਸੇ ਵੀ ਤਰੀਕੇ ਨਾਲ ਪੀਬੀਕੇਐਸ ਨਾਲ ਜੁੜਿਆ ਹੋਇਆ ਸੀ।
ਰਿਪੋਰਟਾਂ ਅਨੁਸਾਰ 24-25 ਨਵੰਬਰ ਨੂੰ ਸਾਊਦੀ ਅਰਬ ਦੇ ਸ਼ਹਿਰ ਰਿਆਦ 'ਚ ਮੈਗਾ ਨਿਲਾਮੀ ਹੋਣੀ ਹੈ, ਇਸ ਤੋਂ ਪਹਿਲਾਂ ਅਰਸ਼ਦੀਪ ਦੇ ਰਿਐਕਸ਼ਨ ਨੂੰ ਦੇਖਦਿਆਂ ਸਪੱਸ਼ਟ ਹੈ ਕਿ ਪੰਜਾਬ ਕਿਸੇ ਵੀ ਹਾਲਤ 'ਚ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕਰਕੇ ਉਸ ਨੂੰ ਨਹੀਂ ਖਰੀਦਣ ਜਾ ਰਿਹਾ ।
ਅਰਸ਼ਦੀਪ ਸਿੰਘ ਨੇ ਪੰਜਾਬ ਕਿੰਗਜ਼ ਲਈ ਖੇਡਦੇ ਹੋਏ ਸਾਲ 2019 ਵਿੱਚ ਆਈਪੀਐਲ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਹ ਇਸ ਟੀਮ ਲਈ 65 ਮੈਚ ਖੇਡ ਚੁੱਕਾ ਹੈ, ਜਿਸ 'ਚ ਉਸ ਦੇ ਨਾਂ 76 ਵਿਕਟਾਂ ਹਨ। ਹਾਲ ਹੀ ਵਿੱਚ ਇਹ ਵੀ ਅਫਵਾਹ ਸੀ ਕਿ ਪੰਜਾਬ ਕਿੰਗਜ਼ ਦੇ ਪ੍ਰਬੰਧਕਾਂ ਨੂੰ ਯਕੀਨ ਨਹੀਂ ਹੈ ਕਿ ਅਰਸ਼ਦੀਪ 18 ਕਰੋੜ ਰੁਪਏ ਵਿੱਚ ਬਰਕਰਾਰ ਰੱਖਣ ਦਾ ਹੱਕਦਾਰ ਹੈ। ਇਹ ਵੀ ਕਿਹਾ ਗਿਆ ਸੀ ਕਿ ਅਰਸ਼ਦੀਪ ਨੂੰ ਨਿਲਾਮੀ ਵਿੱਚ 18 ਕਰੋੜ ਰੁਪਏ ਤੋਂ ਵੀ ਘੱਟ ਵਿੱਚ ਖਰੀਦਿਆ ਜਾ ਸਕਦਾ ਹੈ।
ਇਸ ਕਾਰਨ ਉਸ ਨੂੰ ਬਰਕਰਾਰ ਨਹੀਂ ਰੱਖਿਆ ਗਿਆ। ਖੈਰ, ਅਫਵਾਹਾਂ ਜੋ ਵੀ ਹੋਣ, ਅਰਸ਼ਦੀਪ ਦਾ ਸੋਸ਼ਲ ਮੀਡੀਆ 'ਤੇ ਪੰਜਾਬ ਕਿੰਗਜ਼ ਨੂੰ ਅਨਫਾਲੋ ਕਰਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਉਹ ਅਗਲੇ ਸੀਜ਼ਨ ਵਿੱਚ ਕਿਸੇ ਹੋਰ ਟੀਮ ਲਈ ਖੇਡਦਾ ਨਜ਼ਰ ਆ ਸਕਦਾ ਹੈ।