Arun Jaitley Stadium Pitch Report: ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਅੱਜ ਰਾਤ (11 ਅਪ੍ਰੈਲ) ਨੂੰ ਆਈਪੀਐਲ ਵਿੱਚ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਦਿੱਲੀ ਕੈਪੀਟਲਸ ਦੇ ਘਰੇਲੂ ਮੈਦਾਨ 'ਅਰੁਣ ਜੇਤਲੀ ਸਟੇਡੀਅਮ' 'ਚ ਖੇਡਿਆ ਜਾਵੇਗਾ। ਇਸ ਮੈਦਾਨ 'ਤੇ ਟਾਸ ਅਹਿਮ ਭੂਮਿਕਾ ਨਿਭਾਏਗਾ। ਅਜਿਹਾ ਇਸ ਲਈ ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਇਸ ਮੈਦਾਨ 'ਤੇ ਖੇਡੇ ਗਏ ਜ਼ਿਆਦਾਤਰ ਟੀ-20 ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਇੱਥੇ ਪਹਿਲਾਂ ਗੇਂਦਬਾਜ਼ੀ ਕਰਨ ਨੂੰ ਤਰਜੀਹ ਦਿੰਦੀ ਹੈ।


ਸਾਲ 2019 ਤੋਂ ਹੁਣ ਤੱਕ ਅਰੁਣ ਜੇਤਲੀ ਸਟੇਡੀਅਮ ਵਿੱਚ ਕੁੱਲ 31 ਟੀ-20 ਮੈਚ ਖੇਡੇ ਗਏ ਹਨ। ਇਸ ਦੌਰਾਨ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 23 ਮੈਚ ਜਿੱਤੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 6 ਮੈਚਾਂ ਵਿੱਚ ਹੀ ਜਿੱਤ ਸਕੀ ਹੈ। ਬਾਕੀ ਦੋ ਮੈਚ ਬਰਾਬਰ ਰਹੇ। ਅੱਜ ਦੇ ਮੈਚ ਵਿੱਚ ਵੀ ਇਹੀ ਰੁਝਾਨ ਜਾਰੀ ਰਹਿਣ ਦੀ ਉਮੀਦ ਹੈ। ਅਜਿਹੇ 'ਚ ਟਾਸ ਜਿੱਤਣ ਵਾਲੀ ਟੀਮ ਯਕੀਨੀ ਤੌਰ 'ਤੇ ਇੱਥੇ ਪਿੱਛਾ ਕਰਨਾ ਚਾਹੇਗੀ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇੱਥੇ ਟਾਸ ਬੌਸ ਦਾ ਹੋਵੇਗਾ ਅਤੇ ਟਾਸ ਜਿੱਤਣ ਵਾਲੀ ਟੀਮ ਦੇ ਮੈਚ ਜਿੱਤਣ ਦੇ ਮੌਕੇ ਜ਼ਿਆਦਾ ਹੋਣਗੇ।


ਅਰੁਣ ਜੇਤਲੀ ਸਟੇਡੀਅਮ ਦੀ ਪਿਚ ਕਿਵੇਂ ਹੈ?


ਪਿਛਲੇ ਹਫਤੇ ਇੱਥੇ ਹੋਏ ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਈਟਨਸ ਮੈਚ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਬਹੁਤ ਮਦਦ ਮਿਲੀ। ਇੱਥੇ ਦਿੱਲੀ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 162 ਦੌੜਾਂ ਹੀ ਬਣਾ ਸਕੀ। ਗੁਜਰਾਤ ਨੇ ਇੱਥੇ ਪਿੱਛਾ ਕਰਦੇ ਹੋਏ ਪਾਵਰਪਲੇ 'ਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਗੁਜਰਾਤ ਦੀ ਟੀਮ ਇਸ ਮੈਚ ਨੂੰ ਜਿੱਤਣ 'ਚ ਸਫਲ ਰਹੀ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅੱਜ ਦੇ ਮੈਚ ਵਿੱਚ ਵੀ ਇੱਥੋਂ ਦੀ ਪਿੱਚ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।