GT vs MI, Qualifier 2 Match: ਗੁਜਰਾਤ ਟਾਇਟਨਸ (GT) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਦੂਸਰਾ ਕੁਆਲੀਫਾਇਰ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਸ ਨੇ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 233 ਦੌੜਾਂ ਬਣਾਈਆਂ। ਗੁਜਰਾਤ ਲਈ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਬੱਲੇ ਨੇ 129 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮੁੰਬਈ ਵੱਲੋਂ ਪਿਊਸ਼ ਚਾਵਲਾ ਅਤੇ ਆਕਾਸ਼ ਮਧਵਾਲ ਨੇ 1-1 ਵਿਕਟ ਲਈ।


ਸਾਹਾ ਅਤੇ ਗਿੱਲ ਨੇ ਮਿਲ ਕੇ ਗੁਜਰਾਤ ਨੂੰ ਦਿੱਤੀ ਚੰਗੀ ਸ਼ੁਰੂਆਤ


ਮੁੰਬਈ ਇੰਡੀਅਨਜ਼ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਗੁਜਰਾਤ ਵੱਲੋਂ ਪਾਰੀ ਦੀ ਸ਼ੁਰੂਆਤ ਕਰਨ ਆਏ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਮਿਲ ਕੇ ਟੀਮ ਨੂੰ ਤੇਜ਼ ਸ਼ੁਰੂਆਤ ਦੇਣ ਦਾ ਕੰਮ ਕੀਤਾ। ਗਿੱਲ ਅਤੇ ਸਾਹਾ ਨੇ ਮਿਲ ਕੇ 3 ਓਵਰਾਂ ਵਿੱਚ 20 ਦੌੜਾਂ ਤੱਕ ਪਹੁੰਚਾਈਆਂ।


ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ 6 ਓਵਰਾਂ ਦੀ ਖੇਡ ਖਤਮ ਹੋਣ 'ਤੇ ਬਿਨਾਂ ਕਿਸੇ ਨੁਕਸਾਨ ਤੋਂ ਸਕੋਰ ਨੂੰ 50 ਦੌੜਾਂ ਤੱਕ ਪਹੁੰਚਾਇਆ। ਗੁਜਰਾਤ ਨੂੰ ਇਸ ਮੈਚ 'ਚ ਪਹਿਲਾ ਝਟਕਾ 54 ਦੇ ਸਕੋਰ 'ਤੇ ਰਿਧੀਮਾਨ ਸਾਹਾ ਦੇ ਰੂਪ 'ਚ ਲੱਗਿਆ, ਜੋ 16 ਗੇਂਦਾਂ 'ਚ 18 ਦੌੜਾਂ ਦੀ ਪਾਰੀ ਖੇਡ ਕੇ ਪਿਊਸ਼ ਚਾਵਲਾ ਦੇ ਹੱਥੋਂ ਸਟੰਪ ਆਊਟ ਹੋ ਗਏ।


ਸ਼ੁਭਮਨ ਗਿੱਲ ਨੂੰ ਮਿਲਿਆ ਸਾਈ ਸੁਦਰਸ਼ਨ ਦਾ ਸਾਥ, 12 ਓਵਰਾਂ ਵਿੱਚ ਬਣਾਈਆਂ 119 ਦੌੜਾਂ


ਰਿਧੀਮਾਨ ਸਾਹਾ ਦੇ ਪੈਵੇਲੀਅਨ ਪਰਤਣ ਤੋਂ ਬਾਅਦ, ਸਾਈ ਸੁਦਰਸ਼ਨ ਸ਼ੁਭਮਨ ਗਿੱਲ ਦਾ ਸਾਥ ਦੇਣ ਲਈ ਬੱਲੇਬਾਜ਼ੀ ਕਰਨ ਲਈ ਆਏ। ਦੋਵਾਂ ਨੇ ਮਿਲ ਕੇ ਰਨ ਰੇਟ ਨੂੰ ਬਿਲਕੁਲ ਵੀ ਘੱਟ ਨਹੀਂ ਹੋਣ ਦਿੱਤਾ। ਗਿੱਲ ਅਤੇ ਸੁਦਰਸ਼ਨ ਨੇ ਮਿਲ ਕੇ 10 ਓਵਰਾਂ ਦੀ ਸਮਾਪਤੀ ਤੱਕ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ 'ਤੇ 91 ਦੌੜਾਂ ਤੱਕ ਪਹੁੰਚਾਇਆ। ਇਸ ਤੋਂ ਬਾਅਦ ਜਲਦੀ ਹੀ ਦੋਵਾਂ ਵਿਚਾਲੇ 50 ਦੌੜਾਂ ਦੀ ਸਾਂਝੇਦਾਰੀ ਵੀ ਪੂਰੀ ਹੋ ਗਈ। ਗੁਜਰਾਤ ਦੀ ਟੀਮ ਨੇ 12 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 119 ਦੌੜਾਂ ਬਣਾ ਲਈਆਂ ਸਨ।


ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ


ਗਿੱਲ ਨੇ ਇਸ ਸੀਜ਼ਨ ਵਿੱਚ ਆਪਣਾ ਤੀਜਾ ਸੈਂਕੜਾ ਕੀਤਾ ਪੂਰਾ, 129 ਦੌੜਾਂ ਬਣਾ ਕੇ ਹੋਏ ਆਊਟ


ਸ਼ੁਭਮਨ ਗਿੱਲ ਨੇ ਇਸ ਸੀਜ਼ਨ 'ਚ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ ਮੁੰਬਈ ਖਿਲਾਫ ਗੇਂਦਬਾਜ਼ਾਂ ਨੂੰ ਬਿਲਕੁਲ ਵੀ ਵਾਪਸੀ ਦਾ ਮੌਕਾ ਨਹੀਂ ਦਿੱਤਾ। ਗਿੱਲ ਨੇ ਇਸ ਮੈਚ ਵਿੱਚ ਸਿਰਫ਼ 50 ਗੇਂਦਾਂ ਵਿੱਚ ਸੀਜ਼ਨ ਦਾ ਆਪਣਾ ਤੀਜਾ ਸੈਂਕੜਾ ਪੂਰਾ ਕੀਤਾ। ਸ਼ੁਭਮਨ ਗਿੱਲ ਦੇ ਬੱਲੇ 'ਤੇ 60 ਗੇਂਦਾਂ 'ਚ 7 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ 129 ਦੌੜਾਂ ਦੀ ਸ਼ਾਨਦਾਰ ਪਾਰੀ ਦੇਖਣ ਨੂੰ ਮਿਲੀ। ਗਿੱਲ ਅਤੇ ਸੁਦਰਸ਼ਨ ਨੇ ਦੂਜੀ ਵਿਕਟ ਲਈ 64 ਗੇਂਦਾਂ ਵਿੱਚ 138 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਜਰਾਤ ਦੀ ਟੀਮ ਨੂੰ ਇਸ ਮੈਚ 'ਚ 192 ਦੇ ਸਕੋਰ 'ਤੇ ਦੂਜਾ ਝਟਕਾ ਲੱਗਿਆ।


ਕਪਤਾਨ ਹਾਰਦਿਕ ਨੇ ਸਕੋਰ ਪਹੁੰਚਾਇਆ 230 ਤੋਂ ਪਾਰ


ਸ਼ੁਭਮਨ ਗਿੱਲ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਗੁਜਰਾਤ ਲਈ ਬੱਲੇਬਾਜ਼ੀ ਕਰਨ ਆਏ ਕਪਤਾਨ ਹਾਰਦਿਕ ਪੰਡਯਾ ਨੇ ਸਾਈ ਸੁਦਰਸ਼ਨ ਦੇ ਨਾਲ ਸਕੋਰ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ। ਹਾਲਾਂਕਿ ਗੁਜਰਾਤ ਪਾਰੀ ਦੇ 18ਵੇਂ ਓਵਰ ਵਿੱਚ ਸਿਰਫ਼ 7 ਦੌੜਾਂ ਹੀ ਬਣਾ ਸਕਿਆ। ਜਦੋਂ ਕਿ 19ਵੇਂ ਓਵਰ ਵਿੱਚ ਟੀਮ 9 ਦੌੜਾਂ ਹੀ ਬਣਾ ਸਕੀ। 20ਵਾਂ ਓਵਰ ਸ਼ੁਰੂ ਹੋਣ ਤੋਂ ਪਹਿਲਾਂ ਸਾਈ ਸੁਦਰਸ਼ਨ ਨੇ 43 ਦੌੜਾਂ 'ਤੇ ਖੁਦ ਨੂੰ ਰਿਟਾਇਰ ਕਰ ਲਿਆ। 20ਵੇਂ ਓਵਰ ਵਿੱਚ ਗੁਜਰਾਤ ਦੀ ਟੀਮ 19 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ। ਗੁਜਰਾਤ ਦੀ ਟੀਮ ਨੇ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 233 ਦੌੜਾਂ ਬਣਾਈਆਂ। ਹਾਰਦਿਕ ਨੇ 28 ਦੌੜਾਂ ਬਣਾਈਆਂ ਜਦਕਿ ਰਾਸ਼ਿਦ ਖਾਨ ਨੇ ਵੀ 5 ਦੌੜਾਂ ਦੀ ਪਾਰੀ ਖੇਡੀ। ਮੁੰਬਈ ਵੱਲੋਂ ਗੇਂਦਬਾਜ਼ੀ ਵਿੱਚ ਪਿਊਸ਼ ਚਾਵਲਾ ਅਤੇ ਆਕਾਸ਼ ਮਧਵਾਲ ਨੇ 1-1 ਵਿਕਟ ਹਾਸਲ ਕੀਤੀ।


ਇਹ ਵੀ ਪੜ੍ਹੋ: IPL 2023 Closing Ceremony Live Streaming: Closing ceremony 'ਚ ਪਰਫਾਰਮ ਕਰਨਗੇ ਕਿੰਗ ਅਤੇ ਨਿਊਕਲੀਆ, ਹੋਇਆ ਵੱਡਾ ਐਲਾਨ